ਧੁੱਪ ਤੇ ਮੀਂਹ ਤੋਂ ਬਚਾਏਗੀ ਹੈਂਡਸ-ਫ੍ਰੀ ਛੱਤਰੀ (ਵੀਡੀਓ)

05/30/2019 5:25:59 PM

ਗੈਜੇਟ ਡੈਸਕ– ਤੁਹਾਨੂੰ ਧੁੱਪ ਅਤੇ ਮੀਂਹ ਤੋਂ ਬਚਾਉਣ ਲਈ ਇਕ ਅਜਿਹੀ ਆਟੋਨੋਮਸ ਛੱਤਰੀ ਤਿਆਰ ਕੀਤੀ ਗਈ ਹੈ ਜੋ ਆਪਣੇ-ਆਪ ਤੁਹਾਡੇ ਸਿਰ ਦੇ ਉਪਰ ਹਵਾ ’ਚ ਉੱਡੇਗੀ ਅਤੇ ਇਸ ਨੂੰ ਫੜਨ ਦੀ ਵੀ ਲੋੜ ਨਹੀਂ ਹੋਵੇਗੀ। ਇਸ ਡਰੋਨ ਅੰਬਲੇਰਾ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ’ਤੇ ਬਣਾਇਆ ਗਿਆ ਹੈ ਅਤੇ ਇਸ ਵਿਚ ਇਕ ਕੈਮਰਾ ਲੱਗਾ ਹੈ। ਇਹ ਛੱਤਰੀ ਇਸ ਨੂੰ ਇਸਤੇਮਾਲ ਕਨਰ ਵਾਲੇ ਵਿਅਕਤੀ ਦੇ ਸਿਰ ਤੋਂ ਥੋੜ੍ਹਾ ਉਪਰ ਆਪਣੇ-ਆਪ ਉੱਡੇਗੀ ਅਤੇ ਚੱਲਦੇ ਸਮੇਂ ਉਸ ਨੂੰ ਫਾਅਲੋ ਵੀ ਕਰੇਗੀ। ਇਸ ਛੱਤਰੀ ’ਚ ਮੈਨੁਅਲ ਕੰਟਰੋ, ਇਕ ਆਟੋਮੈਟਿਕ ‘ਫਾਅਲੋ ਮੀ’ ਮੋਡ ਅਤੇ ਕਈ ਹੋਰ ਫੰਕਸ਼ੰਸ ਦਿੱਤੇ ਗਏ ਹਨ। 

ਸਾਹਮਣੇ ਆਈ ਵੀਡੀਓ
ਆਨੰਦ ਮਹਿੰਦਰਾ ਨੇ ਟਵਿਟਰ ’ਤੇ ਇਕ ਵੀਡੀਓ ਪੋਸ ਕੀਤੀ ਹੈ ਜਿਸ ਵਿਚ ਮਸ਼ਹੂਰ ਜਾਦੂਗਰ ਮਾਉਲਾ ਤੇਜ਼ ਮੀਂਹ ’ਚ ਫਰਾਂਸ ਦੀਆਂ ਗਲੀਆਂ ’ਚ ਘੁੰਮ ਰਹੇ ਹਨ ਅਤੇ ਇਹ ਛੱਤਰੀ ਉਨ੍ਹਾਂ ਦੇ ਸਿਰ ਦੇ ਉਪਰ ਨਾਲ-ਨਾਲ ਚੱਲ ਕੇ ਮੀਂਹ ਤੋਂ ਬਚਾ ਰਹੀ ਹੈ। ਜਾਦੂਗਰ ਮਾਉਲਾ ਤੇਜ਼ ਨੇ ਐਪ ਨਾਲ ਕੰਟਰੋਲ ਹੋਣ ਵਾਲੀ ਇਸ ਛੱਤਰੀ ਨੂੰ Dronebrella ਨਾਂ ਦਿੱਤਾ ਹੈ ਜਿਸ ਨੂੰ ਲੈ ਕੇ ਟਵਿਟਰ ’ਤੇ ਲੋਕ ਕਾਫੀ ਦਿਲਚਸਪੀ ਦਿਖਾ ਰਹੇ ਹਨ। ਇਸ ਨੂੰ ਜਾਦੂਗਰ ਮਾਉਲਾ ਅਤੇ ਉਨ੍ਹਾਂ ਦੀ ਟੀਮ ਨੇ ਤਿਆਰ ਕੀਤਾ ਹੈ।

 

ਇਸ ਛੱਤਰੀ ਨੂੰ ਲੈ ਕੇ ਉਤਸ਼ਾਹਿਤ ਹਨ ਮਹਿੰਦਰਾ ਗਰੁੱਪ ਦੇ ਚੇਅਰਮੈਨ
ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਇਸ ਡਰੋਨ ਅੰਬਰੇਲਾ ਦੀ ਇਕ ਵੀਡੀਓ ਨੂੰ ਟਵੀਟ ਰਾਹੀਂ ਦਿਖਾਉਂਦੇ ਹੋਏ ਕਿਹਾ ਹੈ ਕਿ ਸਾਡਾ ਪੂਰਾ ਫੋਕਸ ਲੇਟੈਸਟ ਟਾਕਨਾਲੋਜੀ ਵਾਲੀਆਂ ਆਟੋਨੋਮਸ ਕਾਰਾਂ ਅਤੇ ਵ੍ਹੀਕਲਜ਼ ’ਤੇ ਹੈ ਪਰ ਜਿਵੇਂ-ਜਿਵੇਂ ਮਾਨਸੂਨ ਨੇੜੇ ਆਉਂਦਾ ਹੈ ਤਾਂ ਅਜਿਹੇ ’ਚ ਆਟੋਨੋਮਸ ਅੰਬਰੇਲਾ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਮੈਂ ਜ਼ਿਆਦਾ ਉਤਸ਼ਾਹਿਤ ਹਾਂ।