Instagram Reels ਵੀਡੀਓ ਨੂੰ ਫੋਨ ’ਚ ਇੰਚ ਕਰੋ ਡਾਊਨਲੋਡ

04/17/2021 3:14:35 PM

ਗੈਜੇਟ ਡੈਸਕ– ਟਿਕਟਾਕ ’ਤੇ ਬੈਨ ਲੱਗਣ ਤੋਂ ਬਾਅਦ ਇੰਸਟਾਗ੍ਰਾਮ ਦਾ ਰੀਲ ਫੀਚਰ ਲੋਕਾਂ ’ਚ ਕਾਫੀ ਪ੍ਰਸਿੱਧ ਹੋ ਗਿਆ ਹੈ। ਲੱਖਾਂ ਯੂਜ਼ਰਸ ਇਸ ਫੀਚਰ ਰਾਹੀਂ ਆਪਣੀ ਸ਼ਾਰਟ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਂਝਾ ਕਰ ਰਹੇ ਹਨ। ਦੂਜੇ ਪਾਸੇ ਇਨ੍ਹਾਂ ਰੀਲ ਵੀਡੀਓ ਨੂੰ ਖੂਬ ਵੇਖਿਆ ਜਾ ਰਿਹਾ ਹੈ। ਜ਼ਾਹਿਰ ਹੈ ਤੁਸੀਂ ਵੀ ਇੰਸਟਾਗ੍ਰਾਮ ’ਤੇ ਰੀਲ ਵੀਡੀਓ ਵੇਖਦੇ ਹੋਵੋਗੇ ਅਤੇ ਕਈ ਵੀਡੀਓ ਤੁਹਾਨੂੰ ਪਸੰਦ ਵੀ ਆਈਆਂ ਹੋਣਗੀਆਂ। ਅੱਜ ਅਸੀਂ ਤੁਹਾਨੂੰ ਇਕ ਖਾਸ ਟ੍ਰਿਕ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣੀਆਂ ਪਸੰਦੀਦਾ ਇੰਸਟਾਗ੍ਰਾਮ ਰੀਲ ਵੀਡੀਓ ਨੂੰ ਡਾਊਨਲੋਡ ਕਰ ਸਕੋਗੇ। 

ਐਂਡਰਾਇਡ ਯੂਜ਼ਰਸ ਇੰਝ ਡਾਊਨਲੋਡ ਕਰਨ ਇੰਸਟਾਗ੍ਰਾਮ ਵੀਡੀਓ
- ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ’ਤੇ ਜਾ ਕੇ Video Downloader for Instagram ਐਪ ਡਾਊਨਲੋਡ ਕਰੋ।
- ਐਪ ਓਪਨ ਕਰਕੇ ਆਈ.ਡੀ. ਸੈੱਟਅਪ ਕਰੋ।
- ਇੰਸਟਾਗ੍ਰਾਮ ਐਪ ’ਚ ਜਾ ਕੇ ਉਸ ਰੀਲ ਨੂੰ ਚੁਣੋ, ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ। 
- ਇੰਨਾ ਕਰਨ ਤੋਂ ਬਾਅਦ ਤਿੰਨ ਡਾਟ ਆਈਕਨ ’ਤੇ ਟੈਪ ਕਰਕੇ ਲਿੰਕ ਕਾਪੀ ਕਰੋ।
- ਵੀਡੀਓ ਡਾਊਨਲੋਡ ਫਾਸ ਇੰਸਟਾਗ੍ਰਾਮ ਐਪ ਨੂੰ ਓਪਨ ਕਰੋ ਅਤੇ ਤੁਹਾਡੇ ਦੁਆਰਾ ਕਾਪੀ ਕੀਤਾ ਗਿਆURL ਆਪਣੇ-ਆਪ ਪੇਸਟ ਹੋ ਜਾਵੇਗਾ।
- ਹੁਣ ਆਪਣੇ ਫੋਨ ਦੀ ਗੈਲਰੀ ’ਚ ਜਾਓ, ਇਥੇ ਤੁਹਾਨੂੰ ਰੀਲਸ ਵੀਡੀਓ ਮਿਲ ਜਾਵੇਗੀ। 

ਆਈਫੋਨ ਯੂਜ਼ਰਸ ਇੰਝ ਡਾਊਨਲੋਡ ਕਰਨ ਇੰਸਟਾਗ੍ਰਾਮ ਵੀਡੀਓ
- ਸਭ ਤੋਂ ਪਹਿਲਾਂ ਐਪ ਸਟੋਰ ’ਤੇ ਜਾ ਕੇ InSaver for Instagram ਐਪ ਡਾਊਨਲੋਡ ਕਰੋ।
- ਐਪ ਓਪਨ ਕਰਕੇ ਆਈ.ਡੀ. ਸੈੱਟਅਪ ਕਰੋ।
- ਇੰਸਟਾਗ੍ਰਾਮ ਐਪ ’ਚ ਜਾ ਕੇ ਉਸ ਰੀਲ ਨੂੰ ਚੁਣੋ, ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।
- ਇੰਨਾ ਕਰਨ ਤੋਂ ਬਾਅਦ ਤਿੰਨ ਡਾਟ ਆਈਕਨ ’ਤੇ ਟੈਪ ਕਰਕੇ ਲਿੰਕ ਕਾਪੀ ਕਰੋ।
- InSaver for Instagram ਐਪ ਨੂੰ ਓਪਨ ਕਰੋ ਅਤੇ ਤੁਹਾਡੇ ਦੁਆਰਾ ਕਾਪੀ ਕੀਤਾ ਗਿਆ URL ਆਪਣੇ-ਆਪ ਪੇਸਟ ਹੋ ਜਾਵੇਗਾ। 
- ਹੁਣ ਆਪਣੇ ਫੋਨ ਦੀ ਗੈਲਰੀ ’ਚ ਜਾਓ ਅਤੇ ਤੁਹਾਨੂੰ ਇਥੇ ਰੀਲਸ ਵੀਡੀਓ ਮਿਲ ਜਾਵੇਗੀ। 

ਨੋਟ: ਣਕਾਰੀ ਲਈ ਦੱਸ ਦੇਈਏ ਕਿ ਇੰਸਟਾਗ੍ਰਾਮ ਰੀਲ ਵੀਡੀਓ ਡਾਊਨਲੋਡ ਕਰਨ ਲਈ ਤੁਹਾਨੂੰ ਥਰਡ ਪਾਰਟੀ ਐਪ ਦੀ ਮਦਦ ਲੈਣੀ ਹੋਵੇਗੀ। ਇਸ ਨੂੰ ਤੁਸੀਂ ਆਪਣੇ ਰਿਸਕ ’ਤੇ ਡਾਊਨਲੋਡ ਕਰੋ।

Rakesh

This news is Content Editor Rakesh