ਬਾਜ਼ਾਰ 'ਚ ਜਲਦ ਲਾਂਚ ਹੋਵੇਗਾ ਡਬਲ ਫੋਲਡਿੰਗ ਸਮਾਰਟਫੋਨ

01/24/2019 1:27:15 AM

ਨਵੀਂ ਦਿੱਲੀ—ਸਮਾਰਟਫੋਨ ਅਤੇ ਗੈਜੇਟਸ ਮੇਕਰ ਸ਼ਾਓਮੀ ਇਕ ਤੋਂ ਬਾਅਦ ਇਕ ਨਵੇਂ ਇਨੋਵੇਸ਼ੰਸ ਤਾਂ ਕਰ ਹੀ ਰਿਹਾ ਹੈ, ਨਾਲ ਹੀ ਹੁਣ ਫੋਲਡਿੰਗ ਫੋਨਸ ਬਣਾਉਣ ਵਾਲੀਆਂ ਕੰਪਨੀਆਂ ਨਾਲ ਟੱਕਰ 'ਚ ਹੈ। ਸੈਮਸੰਗ ਨੇ ਹਾਲ ਹੀ 'ਚ ਇਕ ਫੋਲਡਿੰਗ ਫੋਨ ਲਾਂਚ ਕਰਨ ਦਾ ਐਲਾਨ ਕੀਤਾ ਸੀ ਅਤੇ ਹੁਣ ਸ਼ਾਓਮੀ ਦੇ ਵਾਇਸ ਪ੍ਰੈਜੀਡੈਂਟ ਨੇ ਇਕ ਡਬਲ ਫੋਲਡਿੰਗ ਫੋਨ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸ਼ਾਓਮੀ ਪ੍ਰੈਜੀਡੈਂਟ ਬਿਨ ਲਿਨ ਇਹ ਫੋਨ ਇਸਤੇਮਾਲ ਕਰਦੇ ਦਿਖ ਰਹੇ ਹਨ। ਕੰਪਨੀ ਦੇ ਸੀਨੀਅਰ ਵਾਇਸ ਪ੍ਰੈਜੀਡੈਂਟ ਵਾਂਗ ਜਿਯਾਂਗ ਨੇ ਇਹ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਸਾਡੇ ਪ੍ਰੈਜੀਡੈਂਟ ਅਤੇ ਕੋ-ਫਾਊਂਡਰ ਬਿਲ ਲਿਨ ਵੱਲੋਂ ਮੈਂ ਸ਼ਾਓਮੀ ਦੇ ਇਸ ਸਪੈਸ਼ਲ ਸਮਾਰਟਫੋਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਐਕਸਾਇਟੇਡ ਹਾਂ। ਇਹ ਦੁਨੀਆ ਦਾ ਪਹਿਲਾ ਡਬਲ ਫੋਲਡਿੰਗ ਫੋਨ ਹੈ। ਵੀਡੀਓ 'ਚ ਬਿਨ ਲਿਨ ਇਕ ਫੋਨ ਇਸਤੇਮਾਲ ਕਰਦੇ ਹੋਏ ਦਿਖ ਰਹੇ ਹਨ ਜੋ ਫੈਬਲੇਟ ਦੇ ਸਾਈਜ਼ ਦਾ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਿਲ ਲਿਨ ਇਸ ਫੋਨ ਦੇ ਦੋ ਹੋਰ ਫੋਲਡ ਕਰ ਦਿੰਦੇ ਹਨ ਅਤੇ ਇਹ ਸਟੈਂਡਰਡ ਸਾਈਜ਼ ਸਮਾਰਟਫੋਨ ਵਰਗਾ ਦਿਖਣ ਲੱਗਦਾ ਹੈ। ਨਾਲ ਹੀ ਫੋਨ ਦਾ ਇੰਟਰਫੇਸ ਵੀ ਉਸ ਤਰ੍ਹਾਂ ਅਜਸਟ ਹੋ ਜਾਂਦਾ ਹੈ। ਇਹ ਹੈਂਡਸ-ਆਨ ਵੀਡੀਓ ਇਕ ਲੀਕ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮਸ਼ਹੂਰ ਟਿਪਸਟਰ ਇਵਾਨ ਬਲਾਸ ਨੇ ਇਕ ਲੀਕ ਵੀਡੀਓ 'ਚ ਸ਼ਾਓਮੀ ਦਾ ਇਕ ਅਜਿਹਾ ਫੋਨ ਦਿਖਾਇਆ ਸੀ ਜੋ ਦੋਵੇਂ ਪਾਸੇ ਫੋਲਡ ਹੋ ਸਕਦਾ ਸੀ।

ਸੈਮਸੰਗ ਵੀ ਲਾਂਚ ਕਰੇਗਾ ਫੋਲਡੇਬਲ ਫੋਨ
ਇਸ ਦੇ ਸੱਜੇ ਅਤੇ ਖੱਬੇ ਪੈਨਲ ਨੂੰ ਫੋਲਡ ਕਰ ਇਸ ਨੂੰ ਕੰਪੈਕਟ ਬਣਾਇਆ ਜਾ ਸਕਦਾ ਹੈ। ਕੰਪਨੀ ਨੇ ਅਜੇ ਤੱਕ ਇਸ ਦਾ ਨਾਂ ਨਹੀਂ ਡਿਸਾਈਡ ਕੀਤਾ ਹੈ। ਬਿਲ ਲਿਨ ਨੇ ਚੀਨੀ ਸੋਸ਼ਲ ਸਾਈਟ Weibo  ਯੂਜ਼ਰਸ  ਤੋਂ ਇਸ ਦਾ ਨਾਂ ਸਜੈਸਟ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ Xiaomi Dual Flex ਅਤੇ Xiaomi MIX Flex ਵਰਗੇ ਨਾਂ ਸੋਚੇ ਹਨ। ਦੱਸ ਦੱਈਏ ਕਿ ਸੈਮਸੰਗ ਵੀ ਅਗਲੇ ਮਹੀਨੇ ਫੋਲਡੇਬਲ ਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ।

24 ਫਰਵਰੀ ਨੂੰ ਦਿਖ ਸਕਦਾ ਹੈ ਫੋਨ 
ਇਸ ਫੋਨ ਦੇ ਬਾਕੀ ਸਪੈਸੀਫਿਕੇਸ਼ਨ ਨਾਲ ਜੁੜੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ 'ਚ 8 ਜੀ.ਬੀ. ਰੈਮ ਅਤੇ ਸਨੈਪਡਰੈਗਨ 855 ਪ੍ਰੋਸੈਸਰ ਹੋ ਸਕਦਾ ਹੈ। ਸ਼ਾਓਮੀ ਨੇ ਇਹ ਕੰਫਰਮ ਕੀਤਾ ਹੈ ਕਿ ਇਸ ਨੂੰ 24 ਫਰਵਰੀ ਨੂੰ ਮੋਬਾਇਲ ਵਰਲਡ ਕਾਂਗਰਸ 2019 ਦੇ ਟੈਕ ਐਕਸਪੋ 'ਚ ਸ਼ੋਅ ਕੀਤਾ ਜਾਵੇਗਾ।