ਜਹਾਜ਼ ''ਚ ਵੀ ਮਿਲ ਸਕਦੀ ਹੈ ਫੋਨ ਤੇ ਇੰਟਰਨੈੱਟ ਦੀ ਸਹੂਲਤ

02/19/2017 11:26:21 AM

n ਡੀ.ਓ. ਟੀ. ਨੇ ਪਲਾਨ ਸਿਵਲ ਐਵੀਏਸ਼ਨ ਮੰਤਰਾਲੇ ਨੂੰ ਭੇਜਿਆ
ਜਲੰਧਰ- ਹੁਣ ਜਹਾਜ਼ ''ਚ ਵੀ ਕਾਲ ਕਰਨ ਅਤੇ ਇੰਟਰਨੈੱਟ ਵਰਤਣ ਦੀ ਆਗਿਆ ਮਿਲ ਸਕਦੀ ਹੈ। ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ (ਡੀ. ਓ. ਟੀ.) ਨੇ ਇਸ ਨੂੰ ਲੈ ਕੇ ਪਲਾਨ ਸਿਵਲ ਐਵੀਏਸ਼ਨ ਮਨਿਸਟਰੀ ''ਚ ਭੇਜ ਦਿੱਤਾ ਹੈ। ਇਸ ਦੇ ਤਹਿਤ ਯਾਤਰੀ ਏਅਰਕ੍ਰਾਫਟਸ ''ਚ ਵਾਇਸ, ਵੀਡੀਓ ਤੇ ਡਾਟਾ ਸੇਵਾਵਾਂ ਦੀ ਵਰਤੋਂ ਕਰ ਸਕਣਗੇ। ਕੁੱਝ ਸਪੱਸ਼ਟੀਕਰਨ ਮੰਗੇ ਗਏ ਹਨ। ਇਕ ਅਖਬਾਰ ਦੀ ਖਬਰ ਮੁਤਾਬਕ ਇਕ ਅਫਸਰ ਨੇ ਦੱਸਿਆ ਕਿ ਡੀ. ਓ. ਟੀ. ਨੇ ਜਹਾਜ਼ ''ਚ ਕੁਨੈਕਟੀਵਿਟੀ ਨੂੰ ਲੈ ਕੇ ਇਕ ਮਹੀਨਾ ਪਹਿਲਾਂ ਇੰਡੀਅਨ ਟੈਲੀਗ੍ਰਾਫ ਰੂਲਸ ਐਂਡ ਇੰਡੀਅਨ ਟੈਲੀਗ੍ਰਾਫ ਐਕਟ ''ਚ ਬਦਲਾਅ ਲਈ ਇਕ ਡਰਾਫਟ ਪਲਾਨ ਸਕੱਤਰਾਂ ਦੀ ਇਕ ਕਮੇਟੀ ਨੂੰ ਭੇਜਿਆ ਸੀ। ਇਸ ਨੂੰ ਲੈ ਕੇ ਗ੍ਰਹਿ ਮੰਤਰਾਲਾ ਅਤੇ ਡਿਪਾਰਟਮੈਂਟ ਆਫ ਸਪੇਸ ਨੇ ਕੁੱਝ ਸਪੱਸ਼ਟੀਕਰਨ ਮੰਗੇ ਹਨ। ਇਨ੍ਹਾਂ ਨੂੰ ਸ਼ਾਮਲ ਕਰ ਕੇ ਇਸ ਮਹੀਨੇ ਦੇ ਅੰਤ ਤੱਕ ਇਕ ਅੰਤਿਮ ਪ੍ਰਸਤਾਵ ਤਿਆਰ ਕਰ ਕੇ ਭੇਜਿਆ ਜਾਵੇਗਾ। ਉਡਾਣਾਂ ''ਚ ਕੁਨੈਕਟੀਵਿਟੀ ਜ਼ਮੀਨ ਤੋਂ ਹਵਾ ਅਤੇ ਸੈਟੇਲਾਈਟ ਕਮਿਊਨੀਕੇਸ਼ਨ ਰਾਹੀਂ ਦਿੱਤੀ ਜਾ ਸਕਦੀ ਹੈ ਪਰ ਡੀ. ਓ. ਟੀ. ਦਾ ਮੰਨਣਾ ਹੈ ਕਿ ਉਡਾਣਾਂ ''ਚ ਕੁਨੈਕਟੀਵਿਟੀ ਸੈਟੇਲਾਈਟਸ ਰਾਹੀਂ ਹੀ ਦਿੱਤੀ ਜਾਵੇ।

ਇਸ ਤਰ੍ਹਾਂ ਦਿੱਤੀ ਜਾਵੇਗੀ ਕੁਨੈਕਟੀਵਿਟੀ
ਉਡਾਣਾਂ ''ਚ ਵਾਇਰਲੈੱਸ ਇੰਟਰਨੈੱਟ ਦੀ ਸਹੂਲਤ ਦਿੱਤੀ ਜਾਵੇਗੀ। ਇਸ ਨੂੰ ਇਕ ਆਨ ਬੋਰਡ ਰਾਊਟਰ ਰਾਹੀਂ ਦਿੱਤਾ ਜਾਵੇਗਾ ਜੋ ਏਅਰਕ੍ਰਾਫਟ ''ਤੇ ਲੱਗੇ ਇਕ ਐਂਟੀਨੇ ਨਾਲ ਜੁੜਿਆ ਹੋਵੇਗਾ। ਇਹ ਐਂਟੀਨਾ ਸੈਟੇਲਾਈਟ ਤੋਂ ਇੰਟਰਨੈੱਟ ਸਿਗਨਲ ਨੂੰ ਫੜੇਗਾ। ਇਸ ਦਾ ਜ਼ਮੀਨ ਤੋਂ ਹਵਾ ''ਚ ਹੋਣ ਵਾਲੀ ਕੁਨੈਕਟਿਵਟੀ ਦਾ ਕਮਿਊਨੀਕੇਸ਼ਨ ਚੈਨਲ ਨਾਲ ਕੋਈ ਸੰਬੰਧ ਨਹੀਂ ਹੋਵੇਗਾ। ਇਸ ਚੈਨਲ ਦੀ ਵਰਤੋਂ ਏਅਰ ਟ੍ਰੈਫਿਕ ਕਮਿਊਨੀਕੇਸ਼ਨ ਲਈ ਪਾਇਲਟ ਕਰਦੇ ਹਨ। ਗ੍ਰਹਿ ਮੰਤਰਾਲਾ ਨੇ ਇਹ ਵੀ ਪੁੱਛਿਆ ਹੈ ਕਿ ਉਡਾਣਾਂ ''ਚ ਕੁਨੈਕਟੀਵਿਟੀ ਲਈ ਕਿਸ ਸੈਟੇਲਾਈਟਸ ਦੀ ਮਦਦ ਲਈ ਜਾਵੇਗੀ ।