BMI ਗੇਮ ’ਚ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਬੈਨ ਹੋ ਸਕਦੈ ਤੁਹਾਡਾ ਅਕਾਊਂਟ

08/04/2021 11:01:01 AM

ਗੈਜੇਟ ਡੈਸਕ– ਪਬਜੀ ਮੋਬਾਇਲ ਦੇ ਨਵੇਂ ਅਵਤਾਰ ‘ਬੈਟਲਗ੍ਰਾਊਂਡਸ ਮੋਬਾਇਲ ਇੰਡੀਆ’ ਗੇਮ ਦੀ ਦੇਸ਼ ’ਚ ਲੋਕਪ੍ਰਿਯਤਾ ਵਧਦੀ ਜਾ ਰਹੀ ਹੈ ਇਸ ਗੇਮ ਨਾਲ ਹੁਣ ਤਕ 3 ਕਰੋੜ ਤੋਂ ਜ਼ਿਆਦਾ ਯੂਜ਼ਰਸ ਜੁੜੇ ਚੁੱਕੇ ਹਨ। ਇਸ ਗੇਮ ’ਚ ਯੂਜ਼ਰਸ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਨਵੇਂ ਹਥਿਆਰ ਅਤੇ ਗੇਮ ਮੋਡ ਦਾ ਸੁਪੋਰਟ ਦਿੱਤਾ ਗਿਆ ਹੈ। ਹਾਲਾਂਕਿ, ਜੇਕਰ ਯੂਜ਼ਰਸ ਗੇਮ ਨਾਲ ਛੇੜਛਾੜ ਜਾਂ ਚੀਟਿੰਗ ਟੂਲ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਅਜਿਹੀ ਗਲਤੀ ਕਰਨ ’ਤੇ ਐਂਟੀ-ਚੀਟਿੰਗ ਸਿਸਟਮ ਰਾਹੀਂ ਉਨ੍ਹਾਂ ਦੇ ਅਕਾਊਂਟ ਦੀ ਪਛਾਣ ਕਰਕੇ ਬੈਨ ਲਗਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਥੇ ਉਨ੍ਹਾਂ ਗਲਤੀਆਂ ਬਾਰੇ ਦੱਸਾਂਗੇ, ਜਿਨ੍ਹਾਂ ਕਾਰਨ ਤੁਹਾਡਾ ਅਕਾਊਂਟ ਬੈਨ ਹੋ ਸਕਦਾ ਹੈ। 

ਇਹ ਵੀ ਪੜ੍ਹੋ– ਨਵੇਂ OnePlus Nord 2 ’ਚ ਅਚਾਨਕ ਹੋਇਆ ਧਮਾਕਾ, ਘਟਨਾ ਤੋਂ ਬਾਅਦ ਸਦਮੇ ’ਚ ਗਾਹਕ

Battlegrounds Mobile India ਗੇਮ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ
- ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਗੇਮ ’ਚ ਭੁੱਲ ਕੇ ਵੀ ਚੀਟਿੰਗ ਟੂਲ ਦੀ ਵਰਤੋਂ ਨਾ ਕਰੋ। ਅਜਿਹਾ ਕਰਨ ’ਤੇ ਤੁਹਾਡੇ ਅਕਾਊਂਟ ’ਤੇ ਬੈਨ ਲਗਾਇਆ ਜਾ ਸਕਦਾ ਹੈ। 
- ਗੇਮ ’ਚ client ਫਾਇਲ ਡਾਟਾ ਨਾਲ ਭੁੱਲ ਕੇ ਵੀ ਛੇੜਛਾੜ ਨਾ ਕਰੋ, ਇਹ ਗੈਰ-ਕਾਨੂੰਨੀ ਹੈ। 
- ਗੇਮ ’ਚ client ਫਾਇਲ ਡਾਟਾ ’ਚ ਬਦਲਾਅ ਕਰਨਾ ਗੈਰ-ਕਾਨੂੰਨੀ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਗੇਮ ’ਚ ਮੌਜੂਦ ਘਾਹ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਅਕਾਊਂਟ ’ਤੇ ਹਮੇਸ਼ਾ ਲਈ ਬੈਨ ਲਗਾਇਆ ਜਾ ਸਕਦਾ ਹੈ। 
- ਗੇਮ ਖੇਡਣ ਲਈ ਥਰਡ ਪਾਰਟੀ ਐਪ ਦੀ ਮਦਦ ਨਾ ਲਓ।
- ਗੇਮ ’ਚ ਗੈਰ-ਕਾਨੂੰਨੀ ਜਾਣਕਾਰੀ ਜਾਂ ਵੈੱਬਸਾਈਟ ਨੂੰ ਉਤਸ਼ਾਹ ਦੇਣ ਦੀ ਭੁੱਲ ਨਾ ਕਰੋ। ਅਜਿਹਾ ਕਰਨ ’ਤੇ ਅਕਾਊਂਟ ’ਤੇ ਬੈਨ ਲੱਗ ਸਕਦਾ ਹੈ। 
- UC ਨੂੰ ਰੀਚਾਰਜ ਕਰਨ ਲਈ ਕਿਸੇ ਵੀ ਅਧਿਕਾਰਤ ਭੁਗਤਾਨ ਚੈਨਲ ਦਾ ਇਸਤੇਮਾਲ ਨਾ ਕਰੋ।
- ਜੇਕਰ ਤੁਸੀਂ ਥਰਡ ਪਾਰਟੀ ਐਪ ਰਾਹੀਂ ਗੇਮ ਵਿਊ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਅਜਿਹਾ ਨਾ ਕਰੋ। ਕੰਪਨੀ ਤੁਹਾਡੇ ਅਕਾਊਂਟ ਨੂੰ ਬਲਾਕ ਕਰ ਸਕਦੀ ਹੈ। ਤੁਸੀਂ ਗੇਮ ਦੌਰਾਨ ਸਿਰਫ ਆਪਣੀ ਹੀ ਸਕਰੀਨ ਨੂੰ ਵੇਖ ਸਕਦੇ ਹੋ। 

ਇਹ ਵੀ ਪੜ੍ਹੋ– 7,000mAh ਬੈਟਰੀ ਵਾਲਾ ਸਭ ਤੋਂ ਸਸਤਾ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼​​​​​​​

ਦੱਸ ਦੇਈਏ ਕਿ ਕਰਾਫਟੋਨ ਨੇ ਬੈਟਲਗ੍ਰਾਊਂਡ ਮੋਬਾਇਲ ਇੰਡਾਆ ਗੇਮ ਨੂੰ ਪਿਛਲੇ ਮਹੀਨੇ ਲਾਂਚ ਕੀਤਾ ਸੀ। ਇਸ ਵਿਚ MG3 ਲਾਈਟ ਮਸ਼ੀਨ ਗਨ  ਅਤੇ Molotovs ਵਰਗੇ ਹਥਿਆਰ ਦਿੱਤੇ ਗਏ ਹਨ। ਨਾਲ ਹੀ ਇਸ ਵਿਚ Erangel ਮੈਪ ’ਚ Mission Ignition ਮੋਡ ਉਪਲੱਬਧ ਕਰਵਾਇਆ ਗਿਆ ਹੈ। ਇਹ ਗੇਮ ਖਾਸਤੌਰ ’ਤੇ ਭਾਰਤੀ ਯੂਜ਼ਰਸ ਲਈ ਬਣਾਈ ਗਈ ਹੈ। 

ਇਹ ਵੀ ਪੜ੍ਹੋ– Redmi ਦੀ ਪਹਿਲੀ ਲੈਪਟਾਪ ਸੀਰੀਜ਼ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼​​​​​​​

Rakesh

This news is Content Editor Rakesh