WhatsApp ’ਤੇ ਭੁੱਲ ਕੇ ਵੀ ਨਾ ਕਰੋ ਇਹ 10 ਕੰਮ, ਖਾਣੀ ਪੈ ਸਕਦੀ ਹੈ ਜੇਲ ਦੀ ਹਵਾ

01/30/2020 5:34:51 PM

ਗੈਜੇਟ ਡੈਸਕ– ਦੁਨੀਆ ਦੀ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਅੱਜਕਲ ਗੱਲਬਾਤ ਕਰਨ ਦਾ ਅਤੇ ਫੋਟੋ ਸ਼ੇਅਰ ਕਰਨ ਦਾ ਸਭ ਤੋਂ ਵੱਡਾ ਜ਼ਰੀਆ ਬਣ ਚੁੱਕੀ ਹੈ। ਮੈਸੇਜ ਭੇਜਣ ਤੋਂ ਇਲਾਵਾ ਅਸੀਂ ਇਸ ’ਤੇ ਕਈ ਦਸਤਾਵੇਜ਼ ਅਤੇ ਵੀਡੀਓ ਵੀ ਸ਼ੇਅਰ ਕਰਦੇ ਹਾਂ ਪਰ ਕੁਝ ਲੋਕ ਵਟਸਐਪ ਦਾ ਇਸਤੇਮਾਲ ਗਲਤ ਕੰਮਾਂ ਲਈ ਵੀ ਕਰ ਰਹੇ ਹਨ। ਸਰਕਾਰ ਅਤੇ ਪੁਲਸ ਹਮੇਸ਼ਾ ਹੀ ਵਟਸਐਪ ਦਾ ਗਲਤ ਇਸਤੇਮਾਲ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਵੀ ਕਰਦੀ ਹੈ। ਅਜਿਹੇ ’ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਵਟਸਐਪ ’ਤੇ ਕੀ ਸ਼ੇਅਰ ਕਰ ਸਕਦੇ ਹੋ ਅਤੇ ਕੀ ਨਹੀਂ। ਵਟਸਐਪ ’ਤੇ ਕੀਤੀ ਗਈ ਇਕ ਛੋਟੀ ਜਿਹੀ ਗਲਤੀ ਨਾਲ ਤੁਹਾਨੂੰ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ। 
- ਇਥੇ ਅਸੀਂ ਤੁਹਾਨੂੰ ਜੋ ਵੀ ਗੱਲਾਂ ਦੱਸ ਰਹੇ ਹਾਂ ਇਨ੍ਹਾਂ ਨੂੰ ਧਿਆਨ ਨਾਲ ਪੜ੍ਹੋ, ਤਾਂ ਜੋ ਤੁਸੀਂ ਵਟਸਐਪ ਦਾ ਇਸਤੇਮਾਲ ਕਰਦੇ ਸਮੇਂ ਅਜਿਹੀ ਕੋਈ ਗਲਤੀ ਨਾ ਕਰੋ ਜਿਸ ਨਾਲ ਤੁਹਾਨੂੰ ਜੇਲ ਦੀ ਹਵਾ ਖਾਣੀ ਪਵੇ। 

1. ਵਟਸਐਪ ਗਰੁੱਪ ਐਡਮਿਨ
ਵਟਸਐਪ ਗਰੁੱਪ ’ਚ ਕਿਸੇ ਵੀ ਮੈਂਬਰ ਦੁਆਰਾ ਇਤਰਾਜ਼ਯੋਗ ਮੈਸੇਜ ਭੇਜਣ ’ਤੇ ਗਰੁੱਪ ਦੇ ਐਡਮਿਨ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਉਸ ਨੂੰ ਜੇਲ ਵੀ ਹੋ ਸਕਦੀ ਹੈ। 

2. ਇਤਰਾਜ਼ਯੋਗ ਪੋਸਟ ਕਰਨਾ
ਵਟਸਐਪ ’ਤੇ ਕਿਸੇ ਵੀ ਤਰ੍ਹਾਂ ਦੇ ਤਣਾਅ ਪੈਦਾ ਕਰਨ ਵਾਲੇ ਇਤਰਾਜ਼ਯੋਗ ਮੈਸੇਜ, ਫੋਟੋਜ਼ ਜਾਂ ਵੀਡੀਓਜ਼ ਸ਼ੇਅਰ ਕਰਨ ਵਾਲੇ ਨੂੰ ਪੁਲਸ ਗ੍ਰਿਫਤਾਰ ਕਰ ਸਕਦੀ ਹੈ। 

3. ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ
ਭਾਰਤ ਸਾਰੇ ਧਰਮਾਂ ਦਾ ਸਨਮਾਨ ਕਰਨ ਵਾਲਾ ਦੇਸ਼ ਹੈ, ਇਥੇ ਹਰ ਵਿਅਕਤੀ ਨੂੰ ਆਪਣੀ ਪਸੰਦ ਦਾ ਧਰਮ ਅਪਣਾਉਣ ਦੀ ਆਜ਼ਾਦੀ ਹੈ। ਜੇਕਰ ਤੁਸੀਂ ਵਟਸਐਪ ’ਤੇ ਕਿਸੇ ਵਿਅਕਤੀ ਵਿਸ਼ੇਸ਼ ਦੇ ਧਰਮ ਖਿਲਾਫ ਕੰਟੈਂਟ ਸੇਅਰ ਕਰ ਰਹੇ ਹੋ ਜਾਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ ਤਾਂ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। 

4. ਹਿੰਸਾ ਲਈ ਉਕਸਾਉਣ ਵਾਲੇ ਮੈਸੇਜ
ਜੇਕਰ ਕੋਈ ਯੂਜ਼ਰ ਵਟਸਐਪ ’ਤੇ ਕਿਸੇ ਜਾਤੀ ਜਾਂ ਧਰਮ ਦੇ ਲੋਕਾਂ ਨੂੰ ਭੜਕਾਉਣ ਜਾਂ ਉਕਸਾਉਣ ਵਾਲੇ ਮੈਸੇਜ, ਵੀਡੀਓਜ਼ ਸ਼ੇਅਰ ਕਰ ਰਿਹਾ ਹੈ ਤਾਂ ਉਸ ਨੂੰ ਜੇਲ ਹੋ ਸਕਦੀ ਹੈ। ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵਟਸਐਪ ਦਾ ਇਸਤੇਮਾਲ ਹਿੰਸਾ ਫੈਲਾਉਣ ਲਈ ਕਰੇ। ਇਸ ਲਈ ਸਖਤ ਕਾਨੂੰਨ ਹੈ, ਅਜਿਹਾ ਕਰਨ ਵਾਲੇ ਨੂੰ ਪੁਲਸ ਘਰੋਂ ਚੁੱਕ ਕੇ ਲੈ ਜਾਵੇਗੀ। 

5. ਦੇਹ ਵਪਾਰ ਨੂੰ ਉਤਸ਼ਾਹ ਦੇਣਾ
ਸਰਕਾਰ ਦੇਵ ਵਪਾਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰ ਕੁਝ ਸਮਾਜਿਕ ਤੱਤ ਦੇਹ ਵਪਾਰ ਨੂੰ ਉਤਸ਼ਾਹ ਦੇਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ। ਜੋ ਕੋਈ ਵੀ ਵਟਸਐਪ ’ਤੇ ਅਸ਼ਲੀਲ ਅਤੇ ਦੇਵ ਵਪਾਰ ਨਾਲ ਸੰਬੰਧਤ ਮੈਸੇਜ ਸ਼ੇਅਰ ਕਰਦਾ ਹੈ ਤਾਂ ਉਸ ਨੂੰ ਨਾ ਸਿਰਫ ਗ੍ਰਿਫਤਾਰ ਕੀਤਾ ਜਾਵੇਗਾ ਸਗੋਂ ਜੇਲ ਦੀ ਸਜਾ ਵੀ ਹੋਵੇਗੀ। 

6. ਫਰਜ਼ੀ ਖਬਰਾਂ ਫੈਲਾਉਣਾ
ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲੋਕਪ੍ਰਿਯ ਸੈਲੇਬ੍ਰਿਟੀਜ਼ ਲੋਕਾਂ ਦੀਆਂ ਮੌਤ ਦੀਆਂ ਖਬਰਾਂ ਵਾਲੀ ਪੋਸਟ ਤਾਂ ਦੇਖੀ ਹੋਵੇਗੀ, ਸਰਕਾਰ ਹੁਣ ਅਜਿਹਾ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰ ਰਹੀ ਹੈ। ਜੇਕਰ ਕੋਈ ਵਿਅਕਤੀ ਵਟਸਐਪ ’ਤੇ ਕਿਸੇ ਮਸ਼ਹੂਰ ਵਿਅਕਤੀ ਦੀ ਫੇਕ ਫੋਟੋ ਸ਼ੇਅਰ ਕਰਦਾ ਹੈ ਅਤੇ ਗਲਤ ਖਬਰਾਂ ਫੈਲਾਉਂਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। 

7. ਔਰਤਾਂ ਦਾ ਅਪਮਾਨ ਕਰਨਾ
ਕਝ ਲੋਕ ਸੋਸ਼ਲ ਮੀਡੀਆ ’ਤੇ ਹਰ ਕਿਸੇ ਲਈ ਮਨਚਾਹੀ ਗਲਤ ਭਾਸ਼ਾ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਸਰਕਾਰ ਹੁਣ ਇਸ ਖਿਲਾਫ ਵੀ ਕਾਰਵਾਈ ਕਰ ਰਹੀ ਹੈ। ਹੁਣ ਜੇਕਰ ਕੋਈ ਵਟਸਐਪ ’ਤੇ ਔਰਤਾਂ ਦੇ ਅਮਾਨ ਅਤੇ ਉਨ੍ਹਾਂ ਪ੍ਰਤੀ ਹਿੰਸਾ ਨਾਲ ਜੁੜੇ ਮੈਸੇਜ, ਫੋਟੋ ਜਾਂ ਵੀਡੀਓ ਸ਼ੇਅਰ ਕਰਦਾ ਹੈ ਤਾਂ ਉਸ ਨੂੰ ਸਥਾਨਕ ਪੁਲਸ ਦੁਆਰਾ ਗ੍ਰਿਫਤਾਰ ਕਰ ਲਿਆ ਜਾਵੇਗਾ। 

8. ਫੇਕ ਅਕਾਊਂਟ ਇਸਤੇਮਾਲ ਕਰਨਾ
ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ’ਤੇ ਅੱਧੇ ਤੋਂ ਜ਼ਿਆਦਾ ਅਕਾਊਂਟ ਫੇਕ ਹੁੰਦੇ ਹਨ। ਅਜਿਹੇ ਹੁਣ ਅਜਿਹੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਕਿਸੇ ਹੋਰ ਦੇ ਨਾਂ ਜਾਂ ਨੰਬਰ ਤੋਂ ਵਟਸਐਪ ਅਕਾਊਂਟ ਚਲਾ ਰਹੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਵੇਗੀ, ਇਥੋਂ ਤਕ ਕਿ ਗ੍ਰਿਫਤਾਰੀ ਵੀ ਹੋ ਸਕਦੀ ਹੈ। 

9. ਨਫਰਤ ਫੈਲਾਉਣ ਵਾਲੇ ਮੈਸੇਜ ਕਰਨਾ
ਅੱਜਕਲ ਸੋਸ਼ਲ ਮੀਡੀਆ ’ਤੇ ਕਿਸੇ ਨੂੰ ਵੀ ਟ੍ਰੋਲ ਕਰਨਾ ਆਮ ਗੱਲ ਹੋ ਗਿਆ ਹੈ। ਪਰ ਹੁਣ ਅਜਿਹਾ ਕਰਨਾ ਤੁਹਾਡੇ ਲਈ ਵੱਡੀ ਸਮੱਸਿਆ ਬਣ ਸਕਦਾ ਹੈ। ਜੀ ਹਾਂ, ਅਜਿਹਾ ਕਰਨ ’ਤੇ ਤੁਹਾਨੂੰ ਜੇਲ ਹੋ ਸਕਦੀ ਹੈ। 

10. ਬੈਨ ਚੀਜ਼ਾਂ ਦੀ ਖਰੀਦੋ-ਫਰੋਖਤ
ਵਟਸਐਪ ਦਾ ਇਸਤੇਮਾਲ ਆਪਣੇ ਬਿਜ਼ਨੈੱਸ, ਪ੍ਰੋਡਕਟ ਅਤੇ ਸਰਵਿਸ ਨੂੰ ਪ੍ਰਮੋਟ ਕਰਨ ਲਈ ਕੀਤਾ ਜਾਂਦਾ ਹੈ। ਜੇਕਰ ਕੋਈ ਅਜਿਹੀਆਂ ਚੀਜ਼ਾਂ ਨੂੰ ਖਰੀਦਦਾ ਜਾਂ ਵੇਚਦਾ ਹੈ ਜੋ ਸਰਕਾਰ ਦੁਆਰਾ ਬੈਨ ਕੀਤੀਆਂ ਜਾ ਚੁੱਕੀਆਂ ਹਨ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਸ ਨੂੰ ਜੇਲ ਵੀ ਹੋ ਸਕਦੀ ਹੈ। ਕਿਉਂਕਿ ਸਰਕਾਰ ਦੁਆਰਾ ਬੈਨ ਕੀਤੀ ਜਾ ਚੁੱਕੀਆਂ ਚੀਜ਼ਾਂ ਦੀ ਖਰੀਦੋ-ਫਰੋਖਤ ਕਰਨਾ ਕਾਨੂੰਨੀ ਤੌਰ ’ਤੇ ਅਪਰਾਧ ਹੈ। 


Related News