Whatsapp ਆਪਣੇ ਇਸ ਨਵੇਂ ਫੀਚਰ ਨਾਲ ਵੌਇਸ ਬਟਨ 'ਚ ਕਰਨ ਜਾ ਰਹੀ ਹੈ ਇਹ ਵੱਡਾ ਬਦਲਾਅ

11/18/2017 1:58:25 PM

ਜਲੰਧਰ- ਵਿਸ਼ਵ ਦੀ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ WhatsApp ਇਕ ਵਾਰ ਫਿਰ ਤੋਂ ਆਪਣੀ ਐਪ 'ਚ ਵੱਡਾ ਬਦਲਾਅ ਕਰਣ ਵਾਲੀ ਹੈ। ਇਸ ਵਾਰ ਕੰਪਨੀ ਆਪਣੇ ਵੌਇਸ ਬਟਨ 'ਚ ਪਹਿਲੀ ਵਾਰ ਬਦਲਾਅ ਕਰਨ ਜਾ ਰਹੀ ਹੈ। ਹੁਣੇ ਤੱਕ ਵਾਟਸਐਪ ਯੂਜ਼ਰਸ ਨੂੰ ਐਪ 'ਚ ਵੌਇਸ ਰਿਕਾਰਡ ਕਰਨ ਲਈ ਵੌਇਸ ਬਟਨ ਨੂੰ ਦਬਾ ਕੇ ਰੱਖਣਾ ਹੁੰਦਾ ਹੈ ਅਤੇ ਫਿਰ ਰਿਕਾਰਡ ਕਰਣ ਤੋਂ ਬਾਅਦ ਛੱਡਣਾ ਹੁੰਦਾ ਹੈ, ਪਰ ਹੁਣ ਅਜਿਹਾ ਨਹੀਂ ਕਰਨਾ ਪਵੇਗਾ। ਅਜਿਹੇ 'ਚ ਕਈ ਵਾਰ ਉਂਗਲ ਹੱਟ ਜਾਣ ਨਾਲ ਰਿਕਾਰਡਿੰਗ ਬੰਦ ਹੋ ਜਾਂਦੀ ਹੈ। 

ਕੰਪਨੀ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਬਟਨ ਦਬਾ ਕੇ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਐਪ 'ਚ ਵੌਇਸ ਰਿਕਾਰਡਿੰਗ ਲਈ ਸਿਰਫ ਇਕ ਵਾਰ ਬਟਨ ਨੂੰ ਦਬਾਉਣਾ ਹੋਵੇਗਾ, ਉਸ ਤੋਂ ਬਾਅਦ ਨਾਰਮਲ ਰਿਕਾਰਡਿੰਗ ਦੀ ਤਰ੍ਹਾਂ ਤੁਸੀਂ ਆਪਣੇ ਵੌਇਸ ਮੈਸੇਜ ਨੂੰ ਰਿਕਾਰਡ ਕਰ ਸਕੌਗੇ। ਇਸ 'ਚ ਯੂਜ਼ਰਸ ਦੇ ਕੋਲ ਰਿਕਾਰਡਿੰਗ ਮੋਡ ਨੂੰ ਲਾਕ ਕਰਨ ਦਾ ਵੀ ਆਪਸ਼ਨ ਹੋਵੇਗਾ।

ਰਿਕਾਰਡਿੰਗ ਮੋਡ ਆਨ ਹੋਣ ਤੋਂ ਬਾਅਦ ਯੂਜ਼ਰਸ ਨੂੰ ਮਾਇਕ੍ਰੋਫੋਨ ਦਾ ਆਈਕਨ ਵਿਖੇਗਾ ਅਤੇ ਨਾਲ ਹੀ ਸਵਾਇਪ ਦੇ ਨਾਲ ਕੈਂਸਿਲ ਦਾ ਵੀ ਬਟਨ ਵਿਖੇਗਾ। ਫਿਲਹਾਲ ਇਹ ਫੀਚਰ ਬੀਟਾ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ। ਜਲਦ ਹੀ ਇਸ ਨੂੰ ਆਮ ਯੂਜ਼ਰਸ ਲਈ ਵੀ ਜਾਰੀ ਕੀਤਾ ਜਾਵੇਗਾ।