ਸੈਮਸੰਗ ਦਾ ਬੰਪਰ ਆਫਰ, 2,999 ਰੁਪਏ ’ਚ ਮਿਲ ਰਹੀ 26,999 ਰੁਪਏ ਵਾਲੀ ਸਮਾਰਟਵਾਚ

04/05/2022 6:03:05 PM

ਗੈਜੇਟ ਡੈਸਕ– Samsung Galaxy S22 ਸੀਰੀਜ਼ ਨੂੰ ਤੁਸੀਂ ਭਾਰਤ ’ਚ ਖ਼ਰੀਦ ਸਕਦੇ ਹੋ। ਇਸ ਸੀਰੀਜ਼ ’ਚ ਤਿੰਨ ਸਮਾਰਟਫੋਨ- Galaxy S22, Galaxy S22 Plus ਅਤੇ Galaxy S22 Ultra ਆਉਂਦੇ ਹਨ। ਜੇਕਰ ਤੁਸੀਂ ਇਨ੍ਹਾਂ ’ਚੋਂ ਕੋਈ ਮਾਡਲ ਖਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ’ਤੇ ਜ਼ਬਰਦਸਤ ਆਫਰ ਮਿਲ ਰਿਹਾ ਹੈ। 

ਸੈਮਸੰਗ ਇਨ੍ਹਾਂ ਡਿਵਾਈਸਿਜ਼ ’ਤੇ ਬਿਹਤਰੀਨ ਡੀਲ ਆਫਰ ਕਰ ਰਿਹਾ ਹੈ। ਗਲੈਕਸੀ ਐੱਸ22 ਅਲਟਰਾ ਦੇ ਨਾਲ ਤੁਸੀਂ ਸਿਰਫ 2,999 ਰੁਪਏ ’ਚ 26,999 ਰੁਪਏ ਦੀ ਕੀਮਤ ਵਾਲੀ ਗਲੈਕਸੀ ਵਾਚ 4 ਖਰੀਦ ਸਕਦੇ ਹੋ। ਇਸਦੇ ਨਾਲ ਹੀ ਤੁਸੀਂ 5000 ਰੁਪਏ ਦਾ ਕੈਸ਼ਬੈਕ ਵੀ ਪਾ ਸਕਦੇ ਹੋ। 

ਕੀ ਹੈ ਆਫਰ
ਜੇਕਰ ਤੁਸੀਂ ਗਲੈਕਸੀ ਐੱਸ22 ਅਲਟਰਾ ਨੂੰ ਖਰੀਦਦੇ ਹੋ ਤਾਂ ਗਲੈਕਸੀ ਵਾਚ 4 ਨੂੰ ਕਿਫਾਇਤੀ ਕੀਮਤ ’ਤੇ ਖਰੀਦ ਸਕਦੇ ਹੋ। 26,999 ਰੁਪਏ ਦੀ ਕੀਮਤ ਵਾਲੀ ਇਸ ਵਾਚ ਨੂੰ ਤੁਸੀਂ ਸਿਰਫ 2,999 ਰੁਪਏ ’ਚ ਖਰੀਦ ਸਕਦੇ ਹੋ। ਇਸ ’ਤੇ 12 ਹਜ਼ਾਰ ਰੁਪਏ ਦਾ ਅਪਗ੍ਰੇਡ ਬੋਨਸ ਮਿਲ ਰਿਹਾ ਹੈ। ਇਹ ਆਫਰ ਉਨ੍ਹਾਂ ਯੂਜਰਜ਼ ਲਈ ਹੈ ਜੋ ਨੋਟ ਸੀਰੀਜ਼ ਗਲੈਕਸੀ ਐੱਸ22 ਅਲਟਰਾ ’ਤੇ ਅਪਗ੍ਰੇਡ ਕਰਨਾ ਚਾਹੁੰਦੇ ਹਨ। ਸਮਾਰਟਫੋਨ ’ਤੇ 5000 ਰੁਪਏ ਦਾ ਕੈਸ਼ਬੈਕ ਆਫਰ ਵੀ ਮਿਲ ਰਿਹਾ ਹੈ। 

ਗਲੈਕਸੀ ਐੱਸ22 ਪਲੱਸ ਅਤੇ ਗਲੈਕਸੀ ਐੱਸ22 ਸਮਾਰਟਫੋਨ ਦੇ ਨਾਲ ਯੂਜ਼ਰਸ 11,999 ਰੁਪਏ ਦੀ ਕੀਮਤ ਵਾਲੇ ਗਲੈਕਸੀ ਬਡਸ 2 ਨੂੰ ਸਿਰਫ 2,999 ਰੁਪਏ ’ਚ ਖਰੀਦ ਸਕਦੇ ਹਨ। ਇਸ ’ਤੇ ਵੀ 5000 ਰੁਪਏ ਦਾ ਕੈਸ਼ਬੈਕ ਆਫਰ ਅਤੇ ਅਪਗ੍ਰੇਡ ਡੀਲ ਮਿਲ ਰਹੀ ਹੈ। ਕੈਸ਼ਬੈਕ ਆਫਰ HDFC ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ’ਤੇ ਮਿਲ ਰਿਹਾ ਹੈ। ਇਸ ਸਮਾਰਟਫੋਨ ਨੂੰ ਐਮਾਜ਼ੋਨ ਡਾਟ ਇੰਨ ਅਤੇ ਦੂਜੇ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। 


Rakesh

Content Editor

Related News