Honor 20i 'ਤੇ ਮਿਲ ਰਿਹੈ 4000 ਰੁਪਏ ਦਾ ਡਿਸਕਾਊਂਟ

11/21/2019 2:15:23 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਕੰਪਨੀ ਹੁਵਾਵੇਈ ਨੇ ਇਸ ਸਾਲ ਆਪਣੀ ਹੁਵਾਵੇਈ ਆਨਰ 20 ਸੀਰੀਜ਼ ਪੇਸ਼ ਕੀਤੀ ਸੀ। ਇਸ ਸੀਰੀਜ਼ ਤਹਿਤ ਕੰਪਨੀ ਨੇ ਆਨਰ 20ਆਈ ਸਮਾਰਟਫੋਨ ਪੇਸ਼ ਕੀਤਾ ਸੀ। ਭਾਰਤ 'ਚ ਇਸ ਫੋਨ ਦੀ ਟੱਕਰ ਰੈੱਡਮੀ ਨੋਟ 7ਐੱਸ ਅਤੇ ਰੀਅਲਮੀ 5 ਨਾਲ ਹੈ। ਭਾਰਤ 'ਚ ਇਹ ਫੋਨ 14,999 ਰੁਪਏ ਦੇ ਪ੍ਰਾਈਸ ਟੈਗ ਨਾਲ ਲਾਂਚ ਕੀਤਾ ਗਿਆ ਸੀ।

4,000 ਸਸਤਾ ਮਿਲ ਰਿਹਾ ਫੋਨ
ਇਹ ਫੋਨ ਹੁਣ 4,000 ਰੁਪਏ ਦੇ ਡਿਸਕਾਊਂਟ ਨਾਲ ਮਿਲ ਰਿਹਾ ਹੈ ਭਾਵ ਹੁਣ ਤੁਸੀਂ ਇਸ ਨੂੰ 10,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ ਨੂੰ ਫਲਿੱਪਕਾਰਟ ਅਤੇ ਐਮਾਜ਼ੋਨ 'ਤੇ ਡਿਸਕਾਊਂਟ ਨਾਲ ਖਰੀਦਿਆ ਜਾ ਸਕਦਾ ਹੈ। ਇਹ ਇਕ ਲਿਮਟਿਡ ਪੀਰੀਅਡ ਆਫਰ ਹੈ ਜਿਸ ਦਾ ਫਾਇਦਾ ਤੁਸੀਂ 30 ਨਵੰਬਰ ਤਕ ਲੈ ਸਕਦੇ ਹੋ। ਇਸ 'ਚ 6.21 ਇੰਚ ਦੀ ਫੁਲ ਐੱਚ.ਡੀ.+ਵਾਟਰਡਰਾਪ ਨੌਚ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਇਹ ਫੋਨ ਐਂਡ੍ਰਾਇਡ 9 ਪਾਈ 'ਤੇ ਬੇਸਡ ਈ.ਐੱਮ.ਯੂ.ਆਈ. 9.0.1 'ਤੇ ਕੰਮ ਕਰਦਾ ਹੈ।

4ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਪੇਸ਼ ਕੀਤੇ ਗਏ ਇਸ ਫੋਨ 'ਚ ਆਕਟਾ-ਕੋਰ ਕਿਰਿਨ 710 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 24 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ 8 ਮੈਗਾਪਿਕਸਲ ਦਾ ਅਲਟਰਾ-ਵਾਇਡ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Karan Kumar

This news is Content Editor Karan Kumar