ਸੈਮਸੰਗ ਦੇ ਆਉਣ ਵਾਲੇ Galaxy J4 ਸਮਾਰਟਫੋਨ ਬਾਰੇ ਹੋਇਆ ਖੁਲਾਸਾ

02/17/2018 6:41:08 PM

ਜਲੰਧਰ-ਦੱਖਣੀ ਕੋਰੀਆਈ ਕੰਪਨੀ ਸੈਮਸੰਗ MWC 2018 'ਚ ਆਪਣੇ ਦੋ ਸਮਾਰਟਫੋਨਜ਼ ਗੈਲੇਕਸੀ S9 ਅਤੇ ਗੈਲੇਕਸੀ S9 ਪਲੱਸ ਨੂੰ ਪੇਸ਼ ਕਰ ਸਕਦੀ ਹੈ। ਇਹ ਕੰਪਨੀ ਨੇ ਇਸ ਸਾਲ ਫਲੈਗਸ਼ਿਪ ਡਿਵਾਈਸ ਹੋਣਗੇ, ਪਰ ਨਵੀਂ ਰਿਪੋਰਟ ਅਨੁਸਾਰ ਇਸ ਦੇ ਨਾਲ ਕੰਪਨੀ ਆਪਣੇ ਕੁਝ ਸਸਤੇ ਸਮਾਰਟਫੋਨਜ਼ 'ਤੇ ਕੰਮ ਕਰ ਰਹੀਂ ਹੈ। ਇਸ 'ਚ ਇਕ ਮਾਡਲ ਗੈਲੇਕਸੀ J4 ਸਮਾਰਟਫੋਨ ਹੋਵੇਗਾ। ਇਹ ਫੋਨ ਜਲਦ ਹੀ ਬਾਜ਼ਾਰ 'ਚ ਪੇਸ਼ ਹੋ ਸਕਦਾ ਹੈ।

 

 

ਸਪੈਸੀਫਿਕੇਸ਼ਨ- 
ਸੈਮਸੰਗ ਗੈਲੇਕਸੀ J4 ਸਮਾਰਟਫੋਨ ਦਾ ਮਾਡਲ ਨੰਬਰ SM-J400 ਹੈ ਅਤੇ ਇਹ ਗੀਕਬੇਂਚ 'ਤੇ ਨਜ਼ਰ ਆਇਆ ਹੈ। ਇਸ ਫੋਨ ਦੇ ਸਪੈਕਸ ਦਾ ਵੀ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ ਇਸ ਫੋਨ 'ਚ Exynos 7570 ਚਿਪਸੈੱਟ ਮੌਜੂਦ ਹੋ ਸਕਦਾ ਹੈ। ਇਸ ਦੇ ਨਾਲ ਇਹ 2ਜੀ. ਬੀ. ਰੈਮ ਨਾਲ ਵੀ ਲੈਸ ਹੋ ਸਕਦਾ ਹੈ। ਕੰਪਨੀ ਇਸ ਸਮਾਰਟਫੋਨ ਨੂੰ ਐਂਡਰਾਇਡ Oreo ਨਾਲ ਪੇਸ਼ ਕਰੇਗੀ।