ਆਸੁਸ ਕ੍ਰੋਮਬੁੱਕ ਫਲਿੱਪ C423 ਦੇ ਫੀਚਰਸ ਬਾਰੇ ਹੋਇਆ ਖੁਲਾਸਾ

10/11/2018 11:51:20 AM

ਜਲੰਧਰ-ਹਾਰਡਵੇਅਰ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਆਸੁਸ (Asus) ਜਲਦ ਹੀ ਆਪਣੀ ਨਵੀਂ ਕ੍ਰੋਮਬੁੱਕ ਪੇਸ਼ ਕਰੇਗੀ, ਜੋ ਕਿ "ਕ੍ਰੋਮਬੁੱਕ ਫਲਿੱਪ ਸੀ423" (Chromebook Flip C432 ) ਦੇ ਨਾਂ ਨਾਲ ਪੇਸ਼ ਹੋਵੇਗੀ। ਆਸੁਸ ਕ੍ਰੋਮਬੁੱਕ ਮਾਡਲ ਦੀ ਕੀਮਤ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਕ੍ਰੋਮਬੁੱਕ ਮਾਡਲ ਐਂਡਰਾਇਡ ਐਪ ਨੂੰ ਸਪੋਰਟ ਕਰਦੀ ਹੈ।

ਫੀਚਰਸ-
ਆਸੁਸ ਕ੍ਰੋਮਬੁੱਕ ਫਲਿੱਪ C423 ਦੋ ਵੱਖਰੇ-ਵੱਖਰੇ ਵੇਰੀਐਂਟਸ 'ਚ ਆਵੇਗੀ, ਜਿਨ੍ਹਾਂ 'ਚ 8 ਜੀ. ਬੀ. SDRAM ਦੇ ਨਾਲ 32 ਜੀ. ਬੀ. ਅਤੇ 64 ਜੀ. ਬੀ. eMMC ਸਟੋਰੇਜ ਆਪਸ਼ਨਜ਼ ਮੌਜੂਦ ਹੋਣਗੇ। ਇਸ ਕ੍ਰੋਮਬੁੱਕ ਦੇ ਇਕ ਵੇਰੀਐਂਟ 'ਚ 14 ਇੰਚ (1366x769 ਪਿਕਸਲ) ਨਾਨ-ਟੱਚ ਡਿਸਪਲੇਅ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਡਿਊਲ ਕੋਰ ਇੰਟੇਲ ਸੈਲੇਰਾਨ N3350 ਪ੍ਰੋਸੈਸਰ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ। ਦੂਜੇ ਵੇਰੀਐਂਟ 'ਚ ਕੁਆਡ ਕੋਰ ਇੰਟੇਲ ਪੈਂਟੀਅਮ N4200 ਪ੍ਰੋਸੈਸਰ ਦੇ ਨਾਲ ਇਕ ਫੁੱਲ ਐੱਚ. ਡੀ. ਟੱਚਸਕਰੀਨ ਦਿੱਤੀ ਗਈ ਹੈ। ਦੋਵੇਂ ਕ੍ਰੋਮਬੁੱਕ ਮਾਡਲਾਂ 'ਤੇ ਡਿਸਪਲੇਅ ਪੈਨਲ 'ਚ 60 ਹਰਟਜ਼ ਐਂਟੀ ਗਲੇਅਰ ਪੈਨਲ ਮੌਜੂਦ ਹੋਣਗੇ।

ਇਸ ਕ੍ਰੋਮਬੁੱਕ 'ਚ ਦੋ ਯੂ. ਐੱਸ. ਬੀ. ਟਾਈਪ-C 3.0 ਪੋਰਟਸ, ਦੋ ਯੂ. ਐੱਸ. ਬੀ. ਟਾਈਪ-A 3.0 ਪੋਰਟ ਅਤੇ ਇਕ ਹੈੱਡਫੋਨ ਜਾਂ ਮਾਈਕ੍ਰੋਫੋਨ ਕਾਮਬੋ ਜੈੱਕ ਦਿੱਤਾ ਗਿਆ ਹੈ। ਵਾਇਰਲੈੱਸ ਕੁਨੈਕਟੀਵਿਟੀ ਦੇ ਮਾਮਲੇ 'ਚ ਆਸੁਸ ਨੇ 802.11 ਏ/ਬੀ/ਜੀ/ਐੱਨ/ਏ. ਸੀ ਅਤੇ ਬਲੂਟੁੱਥ 4.0 ਦਿੱਤਾ ਜਾਵੇਗਾ। ਇਕ ਚਿਕਲੈੱਟ ਸ਼ੈਲੀ ਕੀਬੋਰਡ ਹੈ। ਕ੍ਰੋਮਬੁੱਕ 180 ਡਿਗਰੀ ਹਿੰਗ ਅਤੇ ਡਿਊਲ ਸਟੀਰਿਓ ਸਪੀਕਰ ਵੀ ਮੌਜੂਦ ਹੋਣਗੇ।