Detel ਨੇ ਭਾਰਤ ''ਚ ਲਾਂਚ ਕੀਤੇ ਦੋ ਨਵੇਂ ਸਪੀਕਰਸ

05/22/2019 1:28:18 AM

ਗੈਜੇਟ ਡੈਸਕ—ਵਿਸ਼ਵ ਦੀ ਸਭ ਤੋਂ ਕਿਫਾਇਤੀ ਫੀਚਰ ਫੋਨ, ਐਕਸੈੱਸਰੀਜ਼ ਅਤੇ ਟੀ.ਵੀ. ਬ੍ਰਾਂਡ ਪੇਸ਼ ਕਰਨ ਵਾਲੀ ਕੰਪਨੀ ਡੀਟੇਲ ਨੇ ਆਪਣੇ ਬਲੂਟੁੱਥ ਸਪੀਕਰ ਦੀ ਰੇਂਜ 'ਚ ਦੋ ਨਵੇਂ ਉਤਪਾਦ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਡੀਟੇਲ ਨੇ ਭਾਰਤ 'ਚ ਜੈਜੀ ਅਤੇ ਟਸ਼ਨ ਦੋ ਬਲੂਟੁੱਥ ਸਪੀਕਰਸ ਪੇਸ਼ ਕੀਤੇ ਹਨ। ਇਨ੍ਹਾਂ ਦੋਵਾਂ 'ਚ 30 ਵਾਟ ਅਤੇ 12 ਵਾਟ ਪਾਵਰ ਸਪੀਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ 3,600 ਐੱਮ.ਏ.ਐੱਚ. ਅਤੇ 1800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਸਮਾਰਟਫੋਨ ਦੇ ਸਪੀਕਰਸ ਦੀ ਖਾਸ ਫੀਚਰਸ ਦੀ ਗੱਲ ਕਰੀਏ ਤਾਂ ਇਨ੍ਹਾਂ ਨਾਲ ਤੁਹਾਨੂੰ ਅਨਾਊਂਸ ਮਾਈਕ ਮਿਲੇਗਾ ਜਿਸ ਦੀ ਮਦਦ ਨਾਲ ਤੁਸੀਂ ਕਿਸੇ ਪਾਰਟੀ 'ਚ ਕੋਈ ਅਨਾਊਂਸਮੈਂਟ ਕਰ ਸਕਦੇ ਹੋ ਜਾਂ ਫਿਰ ਗਾਣਾ ਸੁਣਾ ਸਕਦੇ ਹੋ।

ਡੀਟੇਲ ਜੈਜੀ ਅਤੇ ਟਸ਼ਨ ਦੇ ਸੈਪੀਸੀਫੇਕਸ਼ਨਸ
ਕੰਪਨੀ ਦਾ ਦਾਅਵਾ ਹੈ ਕਿ ਇਹ ਦੋਵੇਂ ਸਪੀਕਰਸ ਇਕ ਵਾਰ ਚਾਰਜਿੰਗ 'ਚ ਸਾਮਾਨ ਆਵਾਜ਼ 'ਚ 2 ਤੋਂ 3 ਘੰਟੇ ਤਕ ਪਲੇਅਬੈਕ ਦਿੰਦਾ ਹੈ। ਜਿਥੇ ਤਕ ਕੁਨੈਕਟੀਵਿਟੀ ਦਾ ਸਵਾਲ ਹੈ ਤਾਂ ਤੁਸੀਂ ਇਨ੍ਹਾਂ ਦੋਵਾਂ ਬਲੂਟੁੱਥ ਸਪੀਕਰਸ ਨੂੰ ਪੈੱਨ ਡਰਾਈਵ, ਮਾਈਕ੍ਰੋ ਐੱਸ.ਡੀ. ਕਾਰਡ ਨਾਲ ਜੋੜ ਕੇ ਵੀ ਲਗਾਤਾਰ ਸੰਗੀਤ ਸੁਣਨ ਦਾ ਅੰਨਦ ਲੈ ਸਕਦੇ ਹੋ। ਦੋਵਾਂ ਸਪੀਕਰਸ 'ਚ ਬਲੂਟੁੱਥ ਵੀ4.0 ਮਿਲੇਗਾ। ਜੈਜੀ ਨਾਲ ਤੁਹਾਨੂੰ 15 ਵਾਟ ਦੇ ਦੋ ਸਪੀਕਰਸ ਅਤੇ ਟਸ਼ਨ ਨਾਲ 12 ਵਾਟ ਦਾ ਸਪੀਕਰ ਮਿਲੇਗਾ। ਇਨ੍ਹਾਂ ਦਾ ਵਜ਼ਨ 3.5 ਕਿਲੋਗ੍ਰਾਮ ਅਤੇ 1.56 ਕਿਲੋਗ੍ਰਾਮ ਹੈ। ਜੈਜੀ ਅਤੇ ਟਸ਼ਨ ਦੀ ਕੀਮਤ 2,999 ਰੁਪਏ ਅਤੇ 1,999 ਰੁਪਏ ਹੈ। ਦੋਵਾਂ ਸਪੀਕਰਸ ਨੂੰ ਡੀਟੇਲ ਐਪ, ਵੈੱਬਸਾਈਟ ਅਤੇ ਫਲਿੱਪਕਾਰਟ ਅਤੇ ਪੇਅ.ਟੀ.ਐੱਮ. ਮਾਲ ਵਰਗੇ ਪ੍ਰਮੁੱਖ ਈ-ਕਾਮਰਸ ਸਟਰੋਸ 'ਤੇ ਉਪਲੱਬਧ ਹੈ। ਇਨ੍ਹਾਂ ਦੋਵਾਂ ਮਾਡਲ ਨੂੰ ਲਾਂਚ ਕਰਨ ਦੇ ਮੌਕੇ 'ਤੇ ਕੰਪਨੀ ਦੇ ਸੰਸਥਾਪਕ ਅਤੇ ਐੱਮ.ਡੀ. ਯੋਗੇਸ਼ ਭਾਟੀਆ ਨੇ ਕਿਹਾ ਕਿ ਅਸੀਂ ਪਾਰਟੀ ਸਪੀਕਰ ਦੀ ਨਵੀਂ ਰੇਜ ਪੇਸ਼ ਕਰਨ ਨੂੰ ਲੈ ਕੈ ਬਹੁਤ ਉਤਸ਼ਾਹਿਤ ਤਾਂ ਜਿਨ੍ਹਾਂ ਨੇ ਹਜ਼ਾਰਾਂ ਸੰਗਤੀ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ।

Karan Kumar

This news is Content Editor Karan Kumar