ਹਾਈਜੈਕਿੰਗ ਦਾ ਸ਼ਿਕਾਰ ਹੋ ਸਕਦੈ ਤੁਹਾਡਾ Dell PC

05/06/2019 10:46:59 AM

ਪ੍ਰੀ-ਇੰਸਟਾਲਡ ਸਾਫਟਵੇਅਰ 'ਚ ਸਾਹਮਣੇ ਆਈ ਸੁਰੱਖਿਆ ਖਾਮੀ
ਸਾਵਧਾਨ ਰਹਿਣ ਦੀ ਲੋੜ

ਗੈਜੇਟ ਡੈਸਕ– Dell ਕੰਪਨੀ ਦੇ ਕੰਪਿਊਟਰਾਂ ਬਾਰੇ ਅਜਿਹੀ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਹੱਕੇ-ਬੱਕੇ ਰਹਿ ਜਾਓਗੇ। ਡੈੱਲ ਨੇ ਆਪਣੇ ਸਾਰੇ ਨਵੇਂ ਕੰਪਿਊਟਰਾਂ ਵਿਚ ਇਕ ਸੁਪੋਰਟ ਸਾਫਟਵੇਅਰ ਇੰਸਟਾਲ ਕੀਤਾ ਹੋਇਆ ਹੈ, ਜੋ ਅਟੈਕਰਸ ਨੂੰ ਤੁਹਾਡੇ ਕੰਪਿਊਟਰ ਵਿਚ ਮਾਲਵੇਅਰ ਇੰਸਟਾਲ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਅਜਿਹੀ ਹਾਲਤ 'ਚ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।

PunjabKesari

ਹੋ ਸਕਦੈ ਮਾਲਵੇਅਰ ਅਟੈਕ
ਡੈੱਲ ਕੰਪਨੀ ਦੇ ਸੁਪੋਰਟ ਸਾਫਟਵੇਅਰ 'ਚ ਇਸ ਸੁਰੱਖਿਆ ਖਾਮੀ ਦਾ ਪਤਾ ਇੰਡੀਪੈਂਡੈਂਟ ਸਕਿਓਰਿਟੀ ਰਿਸਰਚਰ ਬਿਲ ਡੇਮਰਕਾਪੀ ਨੇ ਲਾਇਆ ਹੈ। ਉਨ੍ਹਾਂ ਕਿਹਾ ਕਿ  SupportAssist software ਬਾਰੇ ਡੈੱਲ ਕੰਪਨੀ ਦਾ ਕਹਿਣਾ ਹੈ ਕਿ ਇਹ ਆਸਾਨੀ ਨਾਲ ਕੰਪਿਊਟਰ ਦੇ ਡਰਾਈਵਰਸ ਨੂੰ ਅਪਡੇਟ ਕਰਨ 'ਚ, ਸੈਟਿੰਗਸ ਨੂੰ ਐਡਜਸਟ ਕਰਨ 'ਚ ਅਤੇ ਅਨਯੂਜ਼ਡ ਫਾਈਲਾਂ ਨੂੰ ਕਲੀਨ ਕਰਨ 'ਚ ਮਦਦ ਕਰਦਾ ਹੈ ਪਰ ਇਸ ਦੇ ਰਾਹੀਂ ਅਟੈਕਰ ਮਾਲਵੇਅਰ ਨੂੰ ਦੂਰੋਂ ਹੀ ਤੁਹਾਡੇ ਕੰਪਿਊਟਰ ਵਿਚ ਇੰਸਟਾਲ ਕਰ ਸਕਦਾ ਹੈ, ਜਿਸ ਨਾਲ ਤੁਹਾਡੇ ਡਾਟਾ ਨੂੰ ਖਤਰਾ ਪੈਦਾ ਹੋ ਸਕਦਾ ਹੈ।

PunjabKesari

ਨਵੇਂ ਲੈਪਟਾਪ 'ਚ ਸਾਹਮਣੇ ਆਈ ਸੁਰੱਖਿਆ ਖਾਮੀ
ਸੁਰੱਖਿਆ ਮਾਹਿਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਆਪਣੇ ਪੁਰਾਣੇ ਮੈਕਬੁੱਕ ਪ੍ਰੋ ਨੂੰ ਨਵੇਂ ਡੈੱਲ 7੩ ਗੇਮਿੰਗ ਲੈਪਟਾਪ ਨਾਲ ਰਿਪਲੇਸ ਕੀਤਾ ਤਾਂ ਉਨ੍ਹਾਂ ਨੂੰ ਇਸ ਸੁਰੱਖਿਆ ਖਾਮੀ ਦਾ ਪਤਾ ਲੱਗਾ।

PunjabKesari

ਅਟੈਕ ਤੋਂ ਬਚਣ ਦਾ ਇਕੋ-ਇਕ ਢੰਗ
ਇਸ ਵੇਲੇ Dell ਕੰਪਿਊਟਰਾਂ ਦੇ ਮਾਲਕ ਵਿੰਡੋਜ਼ ਆਪ੍ਰੇਟਿੰਗ ਸਿਸਟਮ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਕੰਪਿਊਟਰ ਵਿਚ SupportAssist ਸਾਫਟਵੇਅਰ ਇੰਸਟਾਲ ਹੈ ਜਾਂ ਨਹੀਂ? ਜੇ ਹੈ ਤਾਂ ਇਸ ਸਾਫਟਵੇਅਰ ਨੂੰ ਨਵੀਨਤਮ ਵਰਜ਼ਨ 3.2.0.90 ਨਾਲ ਅਪਡੇਟ ਕਰਨ ਦੀ ਲੋੜ ਪਵੇਗੀ। 

 


Related News