ਦਿੱਲੀ-ਪੁਲਸ ਦੀ 3.7 ਕਰੋੜ ਰੁਪਏ ਦੀ ਬਸ, ਆਧੁਨਿਕ ਉਪਕਰਣਾਂ ਨਾਲ ਹੋਵੇਗੀ ਲੈਸ

03/24/2019 7:14:12 PM

ਗੈਜੇਟ ਡੈਸਕ—ਹਾਲ ਹੀ 'ਚ ਦਿੱਲੀ-ਪੁਲਸ ਫੋਰਸ ਨੇ ਆਪਣੇ ਵਾਹਨਾਂ ਦੇ ਕਾਫਿਲੇ 'ਚ ਇਕ ਨੀਲੇ ਰੰਗ ਦੀ ਬਸ ਨੂੰ ਸ਼ਾਮਲ ਕੀਤਾ ਹੈ ਅਤੇ ਜਦੋਂ ਤੋਂ ਸ਼ਾਮਲ ਕੀਤਾ ਗਿਆ ਹੈ ਉਦੋਂ ਤੋਂ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਹ ਬਸ ਆਪਣੀਆਂ ਖੂਬੀਆਂ ਅਤੇ ਕੀਮਤ ਦੇ ਚੱਲਦੇ ਸਰੁਖੀਆਂ ਬਟੋਰ ਰਹੀ ਹੈ। ਜੇਕਰ ਗੱਲ ਕਰੀਏ ਕੀਤੀ ਜਾਵੇ ਇਸ ਦੀ ਕੀਮਤ ਦੀ ਤਾਂ ਸ਼ਾਇਦ ਤੁਸੀਂ ਹੈਰਾਨ ਹੋ ਜਾਵੋਗੇ ਇਸ ਦੀ ਕੀਮਤ ਦੇ ਬਾਰੇ 'ਚ ਸੁਣ ਕੇ। ਜੀ ਹਾਂ ਇਸ ਦੀ ਕੀਮਤ ਹੈ 3.7 ਕਰੋੜ ਰੁਪਏ। ਇਸ ਬਸ ਦਾ ਇਸਤੇਮਾਲ ਐਮਰਜੈਂਸੀ ਹਾਲਾਤ 'ਚ ਕੰਮਿਊਨੀਕੇਸ਼ਨ ਲਈ ਕੀਤਾ ਜਾਵੇਗਾ।

ਦਿੱਲੀ-ਪੁਲਸ ਨੇ ਆਪਣੇ ਆਧਿਕਾਰਿਤ ਬਿਆਨ 'ਚ ਬਸ ਨੂੰ ਲੈ ਕੇ ਕਿਹਾ ਕਿ ਮੋਬਾਇਲ ਕੰਟਰੋਲ ਰੂਮ 'ਚ ਇੰਟਰਗ੍ਰਟੇਡ ਕੰਮਿਊਨੀਕੇਸ਼ਨ ਸਿਸਟਮ, ਵਾਇਸ ਲਾਗਰ, ਵਾਇਰਲੈੱਸ ਰੇਡੀਓ ਆਪਰੇਟਰ ਕੰਸੋਲ, ਸੀਸੀਟੀਵੀ ਸਰਵਿਲਾਂਸ, ਯੂ.ਪੀ.ਐੱਸ. ਵਰਗੇ ਆਧੁਨਿਕ ਉਪਕਰਣ ਲਗਾਏ ਜਾਣਗੇ। ਇਸ ਦੇ ਇੰਟੀਰੀਅਰ ਨੂੰ ਵੀ ਈਕੋ ਫ੍ਰੈਂਡਲੀ ਡਿਜ਼ਾਈਨ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਨੂੰ ਪੂਰਾ ਕਰਨ 'ਚ 6 ਮਹੀਨਿਆਂ ਦਾ ਸਮਾਂ ਲੱਗਿਆ ਹੈ। ਇਸ ਮੋਬਾਇਲ ਕੰਰਟੋਲ ਰੂਮ 'ਚ ਕਈ ਤਰ੍ਹਾਂ ਦੇ ਐਡਵਾਂਸ ਉਪਕਰਣ ਲਗਾਏ ਗਏ ਹਨ ਜਿਨ੍ਹਾਂ ਦੀ ਵਰਤੋਂ ਮਾੜੇ ਸਮੇਂ 'ਚ ਕੀਤੀ ਜਾਵੇਗੀ। ਇਸ ਬਸ 'ਚ ਵੱਖ-ਵੱਖ ਲੇਵਲ ਦੇ ਉਪਕਰਣ ਦੀ ਵਰਤੋਂ ਕੀਤੀ ਗਈ ਹੈ ਜੋ ਕਈ ਤਰ੍ਹਾਂ ਦੇ ਕੰਮਿਊਨੀਕੇਸ਼ਨ ਮੋਡ ਪ੍ਰਦਾਨ ਕਰਦੀ ਹੈ। 

ਇਸ ਬਸ ਦੀ ਕੋਈ ਆਧਿਕਾਰਿਤ ਜਾਣਕਾਰੀ ਤਾਂ ਸਾਂਝਾ ਨਹੀਂ ਕੀਤੀ ਗਈ ਪਰ ਕਿਹਾ ਜਾ ਰਿਹਾ ਹੈ ਕਿ ਇਸ 'ਚ ਸੀ.ਐੱਨ.ਜੀ. ਵਰਤੋਂ ਕੀਤੀ ਗਈ ਹੈ। ਬਸ ਨੂੰ ਨੇਵੀ ਬਲੂ ਰੰਗ 'ਚ ਬਣਾਇਆ ਗਿਆ ਹੈ ਅਤੇ ਦਿੱਲੀ ਪੁਲਸ ਦੇ ਲੋਗੋ ਲਗਾਏ ਗਏ ਹਨ ਅਤੇ ਇਸ ਬਸ ਦਾ ਵੀ ਉਦਘਾਟਨ ਦਿੱਲੀ 'ਚ ਕੀਤਾ ਗਿਆ ਹੈ। ਨਵੇਂ ਮੋਬਾਇਲ ਕੰਟਰੋਲ ਰੂਮ 'ਚ ਮਹਤੱਵਪੂਰਨ ਮੌਕੇ ਜਿਵੇਂ ਹੋਲੀ, ਦਿਵਾਈ, ਸੁਤੰਤਰਤਾ ਦਿਵਸ ਆਦਿ 'ਤੇ ਸੁਰੱਖਿਆ ਦੇ ਇੰਤਜ਼ਾਮ ਬਿਹਤਰ ਤਰੀਕੇ ਨਾਲ ਕੀਤੇ ਜਾ ਸਕਣਗੇ। ਨਾਲ ਹੀ ਚੋਣ ਜਾਂ ਐਮਰਜੈਂਸੀ ਸਥਿਤੀ 'ਚ ਇਹ ਮਹਤੱਵਪੂਰਨ ਭੂਮਿਕਾ ਨਿਭਾਵੇਗੀ।

Karan Kumar

This news is Content Editor Karan Kumar