ਚਿਤਾਵਨੀ! ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ ‘ਖਤਰਨਾਕ’ ਐਪ, ਹੋ ਸਕਦੈ ਵੱਡਾ ਨੁਕਸਾਨ

06/08/2020 12:37:51 PM

ਗੈਜੇਟ ਡੈਸਕ– ਐਪ ’ਚ ਵਾਇਰਸ ਹੋਣ ਦੀਆਂ ਖਬਰਾਂ ਆਏ ਦਿਨ ਵਧੀਆਂ ਜਾ ਰਹੀਆਂ ਹਨ। ਇਕ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਮੋਬਾਇਲ ਐਪਸ ਦੀ ਕੁਲ ਗਿਣਤੀ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 2020 ਦੀ ਪਹਿਲੀ ਤਿਮਾਹੀ ’ਚ ਦੁਗਣੀ ਹੋ ਗਈ ਹੈ। ਪਰ ਇਸ ਰਿਪੋਰਟ ’ਚ ਇਸ ਤੋਂ ਵੀ ਖਤਰਨਾਕ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ। ਸਾਈਬਰ ਸਕਿਓਰਿਟੀ ਫਰਮ Upstream System ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ 2020 ਦੀ ਸਭ ਤੋਂ ਖਤਰਨਾਕ ਐਪ 'Snaptube' ਨੂੰ 40 ਮਿਲੀਅਨ (4 ਕਰੋੜ) ਲੋਕਾਂ ਨੇ ਡਾਊਨਲੋਡ ਕੀਤਾ ਹੈ। 

ਸਨੈਪਟਿਊਡ ਨੂੰ ਚੀਨ ਦੀ ਇਕ ਕੰਪਨੀ Mobiuspace ਨੇ ਬਣਾਇਆ ਹੈ। ਰਿਪੋਰਟ ਮੁਤਾਬਕ, ਇਹ ਐਪ ਫੋਨ ’ਚ ਡਾਊਨਲੋਡ ਹੋਣ ਤੋਂ ਬਾਅਦ ਬਿਨ੍ਹਾਂ ਪਰਮਿਸ਼ਨ ਦੇ ਹੀ ਯੂਜ਼ਰਸ ਨੂੰ ਪ੍ਰੀਮੀਅਮ ਸਰਵਿਸ ਲਈ ਸਾਈਨ-ਅਪ ਕਰ ਦਿੰਦੀ ਹੈ। ਇਸ ਤੋਂ ਇਲਾਵਾ ਇਹ ਐਡ-ਕਲਿੱਕ ਐਕਟੀਵਿਟੀ ਵੀ ਕਰ ਸਕਦੀ ਹੈ, ਜਿਸ ਵਿਚ ਉਹ ਵਿਗਿਆਪਨਾਂ ਨੂੰ ਖੁਦ ਹੀ ਡਾਊਨਲੋਡ ਕਰਕੇ ਉਸ ’ਤੇ ਕਲਿੱਕ ਵੀ ਕਰਵਾ ਦਿੰਦੀ ਹੈ। 

PunjabKesari

ਇਸ ਫੋਨ ਦੀ ਗੈਲਰੀ ’ਚ ਪਹਿਲਾਂ ਤੋਂ ਮੌਜੂਦ ਹੈ ਇਹ ਐਪ
ਸਨੈਪਟਿਊਡ ਇਕ ਮਸ਼ਹੂਰ ਵੀਡੀਓ ਡਾਊਨਲੋਡ ਐਪ ਹੈ। ਇਸ ਐਪ ਨਾਲ ਯੂਜ਼ਰਸ ਪ੍ਰਸਿੱਧ ਵੀਡੀਓ ਅਤੇ ਆਡੀਓ ਸਟਰੀਮਿੰਗ ਸਾਈਟਾਂ ਜਿਵੇਂ- ਯੂਟਿਊਬ ਅਤੇ ਫੇਸਬੁੱਕ ਦੀ ਵੀਡੀਓ ਅਤੇ ਆਡੀਓ ਡਾਊਨਲੋਡ ਕਰ ਸਕਦੇ ਹਨ। ਪਤਾ ਲੱਗਾ ਹੈ ਕਿ ਸਨੈਪਟਿਊਡ ਦੀ ਖੁਦ ਦੀ ਵੈੱਬਸਾਈਟ ਵੀ ਹੈ। ਇਸ ਵੈੱਬਸਾਈਟ ਮੁਤਾਬਕ, ਐਪ ਨੂੰ ਦੁਨੀਆ ਭਰ ’ਚ 300 ਮਿਲੀਅਨ (30 ਕਰੋੜ) ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਐਪ ਹੁਵਾਵੇਈ ਦੇ ਸਮਾਰਟਫੋਨ ਦੀ ਐਪ ਗੈਲਰੀ ’ਚ ਪਹਿਲਾਂ ਤੋਂ ਹੀ ਮੌਜੂਦ ਹੈ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ 7 ਕਰੋੜ ਤੋਂ ਜ਼ਿਆਦਾ ਫਰਾਡ ਟ੍ਰਾਂਜੈਕਸ਼ਨ ਸਨੈਪਟਿਊਡ ਜ਼ਰੀਏ ਕੀਤੀਆਂ ਗਈਆਂ ਸਨ। ਉਥੇ ਹੀ ਇਸ ਸਾਲ ਅਜਿਹੀਆਂ 3 ਕਰੋੜ ਤੋਂ ਜ਼ਿਆਦਾ ਫਰਾਡ ਟ੍ਰਾਂਜੈਕਸਨ ਸਾਹਮਣੇ ਆ ਚੁੱਕੀਆਂ ਹਨ, ਜਿਸ ਨੂੰ Secure-D ਪਲੇਟਫਾਰਮ ਨੇ ਬਲਾਕ ਕੀਤਾ ਹੈ। 

PunjabKesari

ਪਲੇਟ ਸਟੋਰ ’ਤੇ ਨਹੀਂ ਹੈ ਇਹ ਐਪ
ਜਾਣਕਾਰੀ ਲਈ ਦੱਸ ਦੇਈਏ ਕਿ ਗੂਗਲ ਨੇ ਇਸ ਐਪ ਨੂੰ ਪਲੇਅ ਸਟੋਰ ’ਤੋਂ ਪਹਿਲਾਂ ਹੀ ਡਿਲੀਟ ਕਰ ਦਿੱਤਾ ਸੀ ਪਰ ਯੂਜ਼ਰਸ ਅਜੇ ਵੀ ਇਸ ਨੂੰ ਥਰਡ-ਪਾਰਟੀ ਤੋਂ ਡਾਊਨਲੋਡ ਕਰ ਰਹੇ ਹਨ। ਜੇਕਰ ਤੁਸੀਂ ਐਂਡਰਾਇਡ ਯੂਜ਼ਰ ਹੋ ਅਤੇ ਤੁਹਾਡੇ ਫੋਨ ’ਚ ਇਹ ਐਪ ਹੈ ਤਾਂ ਇਸ ਨੂੰ ਤੁਰੰਤ ਡਿਲੀਟ ਕਰਨ ਦੀ ਸਲਾਹ ਦਿੱਤੀ ਗਈ ਹੈ। 


Rakesh

Content Editor

Related News