ਛੋਟੇ ਪਰਿਵਾਰ ਲਈ ਬੈਸਟ ਹੈ ਇਹ ਸਭ ਤੋਂ ਸਸਤੀ ਕਾਰ, 22Kmpl ਦੀ ਹੈ ਮਾਈਲੇਜ

07/15/2020 1:03:28 PM

ਆਟੋ ਡੈਸਕ– ਹੈਚਬੈਕ ਕਾਰਾਂ ਦੀ ਮੰਗ ਭਾਰਤੀ ਬਾਜ਼ਾਰ ’ਚ ਸਭ ਤੋਂ ਜ਼ਿਆਦਾ ਹੈ। ਘੱਟ ਕੀਮਤ, ਘੱਟ ਸੰਭਾਲ ਅਤੇ ਬਿਹਤਰ ਮਾਈਲੇਜ ਦੇ ਚਲਦੇ ਇਨ੍ਹਾਂ ਕਾਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਪਾਨੀ ਵਾਹਨ ਨਿਰਮਾਤਾ ਕੰਪਨੀ ਡੈਟਸਨ ਨੇ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ ਆਪਣੀ ਰੈਡੀ-ਗੋ ਕਾਰ ਨੂੰ ਨਵੇਂ ਅਪਡੇਟਿਡ ਇੰਜਣ ਨਾਲ ਪੇਸ਼ ਕੀਤਾ ਹੈ। ਘੱਟ ਕੀਮਤ ’ਚ ਛੋਟੇ ਪਰਿਵਾਰ ਲਈ ਇਹ ਕਾਰ ਸਭ ਤੋਂ ਬਿਹਤਰ ਚੋਣ ਹੈ। ਅੱਜ ਅਸੀਂ ਤੁਹਾਨੂੰ ਇਸੇ ਕਾਰ ਦੇ ਫੀਚਰਜ਼ ਅਤੇ ਮਾਈਲੇਜ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਡੈਟਸਨ ਰੈਡੀ ਗੋ ਨੂੰ ਕੁਲ 6 ਮਾਡਲਾਂ ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ ਸਿਰਫ 2.83 ਲੱਖ ਰੁਪਏ ਰੱਖੀ ਗਈ ਹੈ। 

ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ 2.95 ਲੱਖ ਰੁਪਏ (ਐਕਸ ਸ਼ੋਅਰੂਮ) ਤੋਂ ਸ਼ੁਰੂ ਹੁੰਦੀ ਹੈ। ਯਾਨੀ ਨਵੀਂ ਬੀ.ਐੱਸ.-6 ਡੈਟਸਨ ਰੈਡੀ ਗੋ ਭਾਰਤ ’ਚ ਸਭ ਤੋਂ ਘੱਟ ਕੀਮਤ ’ਚ ਮਿਲਣ ਵਾਲੀ ਕਾਰ ਬਣ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 22 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। 

Model Price
Datsun Redi-Go (D)    Rs. 2,83,000
Datsun Redi-Go (A Rs. 3,58,000
Datsun Redi-Go (T) Rs. 3,80,000
Datsun Redi-Go (T OPT 800 CC)  Rs. 4,16,000
Datsun Redi-Go (T OPT 1.0 L) Rs. 4,44,000
Datsun Redi-Go (T OPT Smart Drive Auto (AMT) Rs. 4,77,000

PunjabKesari

ਕਾਰ ’ਚ ਕੀਤੇ ਗਏ ਬਦਲਾਅ
ਡੈਟਸਨ ਰੈਡੀ ਗੋ ’ਚ ਨਵੇਂ ਅਪਡੇਟਿਡ ਬੀ.ਐੱਸ.-6 ਇੰਜਣ ਤੋਂ ਇਲਾਵਾ ਐਕਸਟੀਰੀਅਰ, ਇੰਟੀਰੀਅਰ ਅਤੇ ਫੀਚਰਜ਼ ’ਚ ਕਈ ਬਦਲਾਅ ਕੀਤੇ ਗਏ ਹਨ।

1. ਕਾਰ ਦੇ ਫਰੰਟ ’ਚ ਨਵੀਆਂ L-ਸ਼ੇਪ ’ਚ ਐੱਲ.ਈ.ਡੀ. ਡੇ-ਟਾਈਮ ਰਨਿੰਗ ਲਾਈਟਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਵੱਡੀ ਗਰਿੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਕਿ ਕਾਰ ਦੀ ਫਰੰਟ ਲੁਕ ਨੂੰ ਹੋਰ ਵੀ ਜ਼ਿਆਦਾ ਆਕਰਸ਼ਕ ਬਣਾਉਂਦੇ ਹਨ। 
2. ਕਾਰ ਦੇ ਰੀਅਰ ਵਾਲੇ ਹਿੱਸੇ ’ਚ ਨਵੀਆਂ ਐੱਲ.ਈ.ਡੀ. ਟੇਲ ਲਾਈਟਾਂ ਲਗਾਈਆਂ ਗਈਆਂ ਹਨ। 
3. ਕਾਰ ’ਚ ਇੰਟੀਗ੍ਰੇਟਿਡ ਸਪਾਇਲਰ ਅਤੇ ਛੱਤ ’ਤੇ ਐਂਟੀਨਾ ਵੀ ਮੌਜੂਦ ਹੈ। 
4. ਇਸ ਕਾਰ ’ਚ ਗਲੌਸੀ ਬਲੈਕ ਇੰਟੀਰੀਅਰ ਨਾਲ ਸਿਲਵਰ ਐਕਸੈਂਟ ਦਿੱਤੇ ਗਏ ਹਨ, ਜੋ ਕਿ ਇੰਟੀਰੀਅਰ ਨੂੰ ਹੋਰ ਵੀ ਪ੍ਰੀਮੀਅਮ ਬਣਾਉਂਦੇ ਹਨ। 
5. ਇਸ ਦੇ ਸੈਂਟਰਲ ਕੰਸੋਲ ’ਚ ਇਕ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਵੀ ਮੌਜੂਦ ਹੈ। ਹਾਲਾਂਕਿ, ਇਹ ਸਸਤੇ ਮਾਡਲ ’ਚ ਨਹੀਂ ਮਿਲੇਗਾ।

PunjabKesari

ਇੰਜਣ
ਇਸ ਕਾਰ ਨੂੰ ਦੋ ਪੈਟਰੋਲ ਇੰਜਣਾਂ ਨਾਲ ਲਿਆਇਆ ਗਿਆ ਹੈ। 
- ਕਾਰ ’ਚ ਲੱਗਾ 800 ਸੀਸੀ ਦਾ ਇੰਜਣ 54 ਬੀ.ਐੱਚ.ਪੀ. ਦੀ ਪਾਵਰ ਅਤੇ 72 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 
- ਉਥੇ ਹੀ ਮਹਿੰਗੇ ਮਾਡਲਾਂ ’ਚ 1.0 ਲੀਟਰ ਦੀ ਸਮਰੱਥਾ ਦਾ ਪੈਟਰੋਲ ਇੰਜਣ ਲੱਗਾ ਹੈ ਜੋ 67 ਬੀ.ਐੱਚ.ਪੀ. ਦੀ ਪਾਵਰ ਅਤੇ 91 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 

PunjabKesari

ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਸ ਕਾਰ ਦੇ ਇੰਜਣ ਨੂੰ ਤਿਆਰ ਕਰਨ ’ਚ I-SAT ਚਤਨੀਤ ਜੀ ਵਰਤੋਂ ਕੀਤੀ ਗਈ ਹੈ, ਜੋ ਕਿ ਕਾਰ ਦੀ ਮਾਈਲੇਜ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਂਦੀ ਹੈ। 


Rakesh

Content Editor

Related News