ਜੀਓ ਲਈ ਬੁਰੀ ਖਬਰ! 200 ਰੁਪਏ ''ਚ ਸਾਲ ਭਰ ਦਾ ਇੰਟਰਨੈੱਟ ਦੇਵੇਗੀ ਇਹ ਕੰਪਨੀ

03/29/2017 2:33:30 PM

ਜਲੰਧਰ- ਭਾਰਤ ਦੀ 4ਜੀ ਨੈੱਟਵਰਕ ਨਿਰਮਾਤਾ ਕੰਪਨੀ ਰਿਲਾਇੰਸ ਜੀਓ ਨੇ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਟੈਰਿਫ ਪਲਾਨ ਦਾ ਐਲਾਨ ਕਰਦੇ ਹੀ ਬਾਕੀ ਟੈਲੀਕਾਮ ਕੰਪਨੀਆਂ ਦੀ ਲੀਂਟ ਉਡਾ ਦਿੱਤੀ ਹੈ। ਸਾਰੀਆਂ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਅਤੇ ਜੀਓ ਨੂੰ ਟੱਕਰ ਦੇਣ ਲਈ ਨਵੇਂ-ਨਵੇਂ ਪਲਾਨ ਪੇਸ਼ ਕਰ ਰਹੀਆਂ ਹਨ। ਇਸ ਵਿਚ ਹੀ ਕੈਨੇਡਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਟੈਲੀਕਾਮ ਸੈਕਟਰ ''ਚ 100 ਕਰੋੜ ਰੁਪਏ ਦੇ ਵੱਡੇ ਨਿਵੇਸ਼ ਦੀ ਯੋਜਨਾ ਬਣਾਈ ਹੈ। ਇਸ ਤਹਿਤ ਕੰਪਨੀ 200 ਰੁਪਏ ਦੇ ਸਾਲ ਭਾਰ ਲਈ ਇੰਟਰਨੈੱਟ ਡਾਟਾ ਦਾ ਪਲਾਨ ਪੇਸ਼ ਕਰ ਸਕਦੀ ਹੈ। ਖਬਰਾਂ ਦੀ ਮੰਨੀਏ ਤਾਂ ਲਾਈਸੈਂਸ ਮਿਲਣ ਦੇ 6 ਮਹੀਨੇ ਬਾਅਦ ਕੰਪਨੀ ਨਿਵੇਸ਼ ਕਰੇਗੀ। ਇਸ ਮਾਮਲੇ ''ਤੇ ਡਾਟਾਵਿੰਡ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਤ ਸਿੰਘ ਤੁਲੀ ਨੇ ਕਿਹਾ ਕਿ ਸਾਨੂੰ ਇਕ ਮਹੀਨੇ ਦੇ ਅੰਦਰ ਲਾਈਸੈਂਸ ਮਿਲਣ ਦੀ ਉਮੀਦ ਹੈ। ਡਾਟਾਵਿੰਡ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ 6 ਮਹੀਨੇ ''ਚ 100 ਕਰੋੜ ਰੁਪਏ ਨਿਵੇਸ਼ ਕਰੇਗੀ। ਕੰਪਨੀ ਦਾ ਧਿਆਨ ਡਾਟਾ ਸੇਵਾਵਾਂ ''ਤੇ ਰਹੇਗਾ। ਡਾਟਾਵਿੰਡ ਨੇ 3ਜੀ ਤਕਨੀਕ ''ਤੇ ਆਧਾਰਿਤ ਵਿਦਿਆਟੈਬ-ਪੰਜਾਬੀ ਪੇਸ਼ ਕੀਤਾ ਹੈ। ਇਸ ਦੀ ਕੀਮਤ 3,999 ਰੁਪਏ ਰੱਖੀ ਗਈ ਹੈ। 
 
ਕੀ ਹੈ ਕੰਪਨੀ ਦੀ ਯੋਜਨਾ?
ਕੰਪਨੀ ਦੀ ਯੋਜਨਾ ਅਜਿਹੇ ਡਾਟਾ ਪਲਾਨ ਪੇਸ਼ ਕਰਨ ਦੀ ਹੈ ਜੋ 20 ਰੁਪਏ ਮਹੀਨਾ ਜਾਂ ਉਸ ਤੋਂ ਦੀ ਘੱਟ ਕੀਮਤ ਦੇ ਹੋਣਗੇ। ਉਨ੍ਹਾਂ ਕਿਹਾ ਕਿ ਜੀਓ ਦਾ 300 ਰੁਪਏ ਦਾ ਪਲਾਨ ਸਿਰਫ ਉਨ੍ਹਾਂ ਲਈ ਹੈ ਜੋ ਹਰ ਮਹੀਨੇ 1,000-1,500 ਰੁਪਏ ਖਰਚ ਕਰ ਸਕਦੇ ਹਨ। ਅਜਿਹੇ ਲੋਕਾਂ ਦੀ ਗਿਣਤੀ ਸਿਰਫ 30 ਕਰੋੜ ਹੈ, ਬਾਕੀ ਦੀ ਜਨਤਾ ਮਹੀਨੇ ਦੇ ਆਧਾਰ ''ਤੇ ਸਿਰਫ 90 ਰੁਪਏ ਖਰਚ ਕਰਦੀ ਹੈ ਅਤੇ ਉਨ੍ਹਾਂ ਲਈ ਇਹ ਸਸਤਾ ਨਹੀਂ ਹੈ। ਤੁਲੀ ਨੇ ਕਿਹਾ ਕਿ ਅਸੀਂ 20 ਰੁਪਏ ਪ੍ਰਤੀ ਮਹੀਨਾ ਜਾਂ ਉਸ ਤੋਂ ਘੱਟ ਦੇ ਪਲਾਨ ਪੇਸ਼ ਕਰਾਂਗੇ। ਇਕ ਸਾਲ ਦਾ ਇੰਟਰਨੈੱਟ 200 ਰੁਪਏ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।