ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਡਾਟਾਵਿੰਡ ਨੇ ਲਾਂਚ ਕੀਤਾ ਨਵਾਂ ਟੈਬ - Vidya Tab Punjabi

Thursday, Mar 30, 2017 - 01:40 PM (IST)

ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਡਾਟਾਵਿੰਡ ਨੇ ਲਾਂਚ ਕੀਤਾ ਨਵਾਂ ਟੈਬ - Vidya Tab Punjabi
ਜਲੰਧਰ- ਦੁਨੀਆ ''ਚ ਸਭ ਤੋਂ ਸਸਤਾ ਆਕਾਸ਼ ਟੈਬਲੇਟ ਲਾਂਚ ਕਰਨ ਵਾਲੀ ਕੰਪਨੀ ਡਾਟਾਵਿੰਡ ਨੇ ਮੰਗਲਵਾਰ ਨੂੰ ਇਕ ਨਵਾਂ ਟੈਬ ਲਾਂਚ ਕੀਤਾ। ਇਸ ਟੈਬਲੇਟ ਦਾ ਨਾਂ ਹੈ ਵਿਦਿਆ ਟੈਬ-ਪੰਜਾਬੀ। ਕੰਪਨੀ ਦਾ ਦਾਅਵਾ ਹੈ ਕਿ ਇਹ ਪਹਿਲਾ ਅਜਿਹਾ ਟੈਬ ਹੈ ਜਿਸ ''ਤੇ ਗੁਰਮੁਖੀ ''ਚ ਨਾ ਸਿਰਫ ਕੰਟੈਂਟ ਉਪਲੱਬਧ ਹੈ ਸਗੋਂ ਇਸ ਨੂੰ ਸਿਖਿਆ ਵੀ ਜਾ ਸਕਦਾ ਹੈ। 
ਇਸ ਡਿਊਲ ਸਿਮ ਟੈਬ ''ਚ 7-ਇੰਚ ਦੀ ਟੱਚਸਕਰੀਨ ਹੈ, ਜਿਸ ਦੈ ਰੈਜ਼ੋਲਿਊਸਨ 800x480 ਪਿਕਸਲ ਹੈ। ਡਿਊਲ ਕੋਰ ਏ7 ਪ੍ਰੋਸੈਸਰ ''ਤੇ ਚੱਲਣ ਵਾਲੇ ਇਸ ਟੈਬ ''ਚ 512 ਐੱਮ.ਬੀ. ਰੈਮ ਨੇ ਨਾਲ 4ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਹ ਵਾਈ-ਫਾਈ, ਬਲੂਟੂਥ ਅਤੇ ਜੀ.ਪੀ.ਐੱਸ. ਨੂੰ ਸਪੋਰਟ ਕਰਦਾ ਹੈ। 
ਇਸ ਟੈਬ ਦੀ ਕੀਮਤ 3,999 ਰੁਪਏ ਰੱਖੀ ਗਈ ਹੈ। ਵਿਦਿਆ ਟੈਬ-ਪੰਜਾਬੀ ''ਚ 100 ਅਜਿਹੇ ਫੀਚਰਜ਼ ਹਨ ਜਿਨ੍ਹਾਂ ''ਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਆਸਾਨੀ ਨਾਲ ਸਿਖੀ ਜਾ ਸਕਦੀ ਹੈ। ਇਸ ਵਿਚ ਵਿਦਿਆਰਥੀਆਂ ਨੂੰ ਵਾਕ ਬਣਾਉਣਾ ਸਿਖਣ ਤੋਂ ਲੈ ਕੇ ਪੰਜਾਬੀ ਸ਼ਬਦਾਂ ਦਾ ਗਿਆਨ ਦੇਣ ਵਰਗੇ ਵੀ ਫੀਚਰਜ਼ ਹਨ।

Related News