ਡਾਟਾ ਸਪੀਡ 'ਤੇ ਹੋ ਸਕਦੈ 'ਵਾਇਰਸ ਅਟੈਕ'

03/21/2020 1:35:58 AM

ਗੈਜੇਟ ਡੈਸਕ—ਮੋਬਾਇਲ ਅਤੇ ਹੋਮ ਬ੍ਰਾਡਬੈਂਡ ਸਰਵਿਸ ਦੇ ਯੂਜ਼ਰਸ ਨੂੰ ਜਲਦੀ ਹੀ ਡਾਟਾ ਸਪੀਡ ਘਟਾਉਣ, ਬਹੁਤ ਜ਼ਿਆਦਾ ਬਫਰਿੰਗ ਅਤੇ ਵੀਡੀਓ ਕਾਲਸ ਕਰਨ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਆਦਾਤਰ ਭਾਰਤੀ ਕੰਪਨੀਆਂ ਨੇ ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਵਰਕ ਫ੍ਰਾਮ ਹੋਮ ਕਰਨ ਲਈ ਕਹਿ ਦਿੱਤਾ ਹੈ। ਟੈਲੀਕਾਮ ਸੈਕਟਰ ਦੇ ਐਕਸਪਰਟਸ ਦਾ ਮੰਨਣਾ ਹੈ ਕਿ ਇਸ ਦੇ ਚੱਲਦੇ ਅਚਾਨਕ ਇੰਟਰਨੈੱਟ ਦੀ ਮੰਗ 'ਚ ਆਏ ਵਾਧੇ ਨੂੰ ਪੂਰਾ ਕਰਨ ਲਈ ਹੋ ਸਕਦਾ ਹੈ ਕਿ ਟੈਲੀਕਾਮ ਕੰਪਨੀਆਂ ਦਾ ਇੰਫ੍ਰਾਸਟ੍ਰਕਚਰ ਨਾਕਾਫੀ ਸਾਬਾਤ ਹੋਵੇ।

ਹਰ ਮਹੀਨੇ 10.37 ਜੀ.ਬੀ. ਡਾਟਾ ਖਰਚ ਕਰ ਰਿਹਾ ਹੈ ਬ੍ਰਾਡਬੈਂਡ ਯੂਜ਼ਰ

PunjabKesari
ਐਕਸਪਰਟਸ ਦਾ ਮੰਨਣਾ ਹੈ ਕਿ ਹੁਣ ਸਰਕਾਰ ਨੂੰ ਕੰਪਨੀਆਂ ਨੂੰ ਨਵਾਂ ਸਪੈਕਟ੍ਰਮ ਅਲਾਟ ਕਰਨ ਦੇ ਬਾਰੇ 'ਚ ਤੇਜ਼ੀ ਦਿਖਾਉਣੀ ਚਾਹੀਦੀ ਹੈ। ਜ਼ਿਆਦਾ ਤੋਂ ਜ਼ਿਆਦਾ ਵਾਈ-ਫਾਈ ਹਾਟਸਪਾਟ ਬਣਾਉਣ ਤੋਂ ਇਲਾਵਾ ਯੁੱਧ ਪੱਧਰ 'ਤੇ ਫਾਈਬਰ ਵਛਾਉਣ ਦਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਰੋਨਾ ਮਹਾਮਾਰੀ ਦਾ ਅਸਰ ਕੁਝ ਮਹੀਨੇ ਹੋਰ ਬਣਿਆ ਰਿਹਾ ਤਾਂ ਦੇਸ਼ 'ਚ ਹੋਮ ਇੰਟਰਨੈੱਟ ਕੰਜ਼ਮਪਸ਼ਨ ਵਧੇਗੀ। ਟੈਲੀਕਾਮ ਰੈਗੂਲੇਟਰ ਵੱਲੋਂ ਦਿੱਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਜੇ ਹਰ ਬ੍ਰਾਡਬੈਂਡ ਯੂਜ਼ਰਸ ਇਕ ਮਹੀਨੇ 'ਚ ਔਸਤਨ 10.37 ਜੀ.ਬੀ. ਡਾਟਾ ਦੀ ਵਰਤੋਂ ਕਰਦਾ ਹੈ। ਐਨਾਲਿਸਟ ਦਾ ਕਹਿਣਾ ਹੈ ਕਿ ਅਗਲੀ ਦੋ ਤਿਮਾਹੀਆਂ 'ਚ ਇਸ 'ਚ 15 ਫੀਸਦੀ ਤੋਂ ਵੀ ਜ਼ਿਆਦਾ ਦਾ ਵਾਧਾ ਹੋ ਸਕਦਾ ਹੈ।

ਖਰਾਬ ਹੋ ਸਕਦੀ ਹੈ ਟੈਲੀਕਾਮ ਸਰਵਿਸੇਜ ਦੀ ਕੁਆਲਟੀ

PunjabKesari
ਬ੍ਰਾਡਬ੍ਰੈਂਡ ਇੰਡੀਆ ਫੋਰਮ ਦੇ ਪ੍ਰੈਸੀਡੈਂਟ ਟੀ. ਵੀ. ਰਾਮਚੰਦਰਨ ਨੇ ਕਿਹਾ ਕਿ ਟੈਲੀਕਾਮ ਸੇਵਾਵਾਂ ਖਰਾਬ ਹੋ ਸਕਦੀਆਂ ਹਨ ਕਿਉਂਕਿ ਟੈਲੀਕਾਮ ਕੰਪਨੀਆਂ ਕੋਲ ਸੰਭਾਵਿਤ ਸਪੈਕਟ੍ਰਮ ਸਰੋਤ ਨਹੀਂ ਹਨ ਅਤੇ ਨਾ ਹੀ ਪੂਰੀ ਤਰ੍ਹਾਂ ਫਾਇਬਰ ਵਿਛੀ ਹੋਈ ਹੈ, ਜੋ ਹੋਮ ਇੰਟਰਨੈੱਟ ਕੰਜਮਪਸ਼ਨ 'ਚ ਤੇਜ਼ੀ ਨਾਲ ਆਉਣ ਵਾਲੇ ਉਛਾਲ ਤੋਂ ਨਜਿੱਠ ਸਕੇ ਅਤੇ ਇਸ ਨੂੰ ਦੇਖਦੇ ਹੋਏ ਇਸ ਦੀ ਡਾਟਾ ਸਪੀਡ 'ਤੇ ਵਾਇਰਸ ਅਟੈਕ ਵੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਫਾਈਬਰ ਵਿਛਾਉਣ 'ਚ ਇੰਸੈਂਟਿਵ ਦੇਣਾ ਚਾਹੀਦਾ ਅਤੇ ਨਵਾਂ ਸਪੈਕਟ੍ਰਮ ਏਲੋਕੇਟ ਕਰਨ 'ਚ ਤੇਜ਼ੀ ਦਿਖਾਉਣੀ ਚਾਹੀਦੀ ਹੈ, ਖਾਸਤੌਰ ਨਾਲ E ਅਤੇ V ਬ੍ਰੈਂਡਸ 'ਚ ਜਿਨ੍ਹਾਂ ਦੀ ਵਰਤੋਂ ਟੈਲੀਕਾਮ ਕੰਪਨੀਆਂ ਦੁਨੀਆਭਰ 'ਚ ਮੋਬਾਇਲ ਬ੍ਰਾਡਬੈਂਡ ਕਰ ਰਹੀਆਂ ਹਨ।

ਵਧ ਸਕਦਾ ਹੈ ਹੋਮ ਇੰਟਰਨੈੱਟ ਕੰਜਮਪਸ਼ਨ

PunjabKesari
ਟੈਲੀਕਾਮ ਕੰਪਨੀਆਂ ਨੇ ਵੀ ਮੰਨਿਆ ਹੈ ਕਿ ਹੋਮ ਇੰਟਰਨੈੱਟ ਕੰਜਮਪਨ 'ਚ ਉਛਾਲ ਆ ਸਕਦਾ ਹੈ ਅਤੇ ਉਹ ਨੈੱਟਵਰਕ ਕੰਜੇਸ਼ਨ ਤੋਂ ਨਜਿੱਠਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਹਾਲਾਂਕਿ ਭਾਰਤੀ ਏਅਰਟੈੱਲ ਦੇ ਬੁਲਾਰੇ ਨੇ ਕੰਪਨੀ ਦੇ ਨੈੱਟਵਰਕ 'ਤੇ ਦਬਾਅ ਪੈ ਸਕਣ ਦੇ ਖਦਸ਼ੇ ਨੂੰ ਸਿਰਿਓ ਨਕਾਰੀਆ ਹੈ ਅਤੇ ਕਿਹਾ ਕਿ ਰਿਟੇਲ ਅਤੇ ਐਂਟਰਪ੍ਰਾਈਜ਼ ਕਸਟਮਰਸ ਨੂੰ ਡਿਮਾਂਡ ਮੁਤਾਬਕ ਬ੍ਰਾਡਬੈਂਡ ਦੇਣ ਦੀ ਪੂਰੀ ਸਮਰਥਾ ਸਾਡੇ ਕੋਲ ਹੈ।


Karan Kumar

Content Editor

Related News