ਸਪਾਈਸ ਜੈੱਟ ਦੇ 12 ਲੱਖ ਯਾਤਰੀਆਂ ਦਾ ਨਿੱਜੀ ਡਾਟਾ ਲੀਕ

01/31/2020 3:37:49 PM

ਗੈਜੇਟ ਡੈਸਕ– ਦੇਸ਼ ਦੀ ਨਿੱਜੀ ਖੇਤਰ ਦੀ ਏਅਰਲਾਈਨ ਸਪਾਈਸ ਜੈੱਟ ਨੇ ਪੁਸ਼ਟੀ ਕੀਤੀ ਹੈ ਕਿ ਕਰੀਬ 12 ਲੱਖ ਯਾਤਰੀਆਂ ਦਾ ਡਾਟਾ ਲੀਕ ਹੋ ਗਿਆ ਹੈ। ਏਅਰਲਾਈਨ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਇਕ ਸਕਿਓਰਿਟੀ ਰਿਸਰਚਰ ਨੇ ਏਅਰਲਾਈਨ ਦੇ ਸਿਸਟਮ ’ਚ ਸਕਿਓਰਿਟੀ ਲੈਪਸ ਨੂੰ ਦਿਖਾਇਆ। ਟੈੱਕ ਕਰੰਚ ਵੈੱਬਸਾਈਟ ਮੁਤਾਬਕ, ਸਕਿਓਰਿਟੀ ਰਿਸਰਚਰ ਨੇ ਆਪਣੇ ਐਕਸ਼ਨ ਨੂੰ ‘ਐਥੀਕਲ ਹੈਕਿੰਗ’ ਦੱਸਦੇ ਹੋਏ ਕਿਹਾ ਕਿ ਆਸਾਨੀ ਨਾਲ ਅੰਦਾਜ਼ਾ ਲਗਾਏ ਜਾਣ ਵਾਲੇ ਪਾਸਵਰਡ ਰਾਹੀਂ ਉਸ ਨੇ ਏਅਰਲਾਈਨ ਦੇ ਸਿਸਟਮ ਨੂੰ ਹੈਕ ਕਰ ਲਿਆ। ਡਾਟਾ ਬੈਕਅਪ ਫਾਇਲਾਂ ’ਚ ਸਟੋਰ ਸੀ ਜੋ ਕਿ ਐਨਕ੍ਰਿਪਟਿਡ ਨਹੀਂ ਸੀ। ਇਸ ਕਾਰਨ 12 ਲੱਖ ਤੋਂ ਜ਼ਿਆਦਾ ਲੋਕਾਂ ਦੀ ਸੂਚਨਾ ਨੂੰ ਹੈਕ ਕੀਤਾ ਜਾ ਸਕਿਆ। ਇਸ ਡੀਟੇਲ ’ਚ ਫਲਾਈਟ ਦੀ ਸੂਚਨਾ ਦੇ ਨਾਲ ਯਾਤਰੀ ਦਾ ਨਾਂ, ਫੋਨ ਨੰਬਰ, ਈ-ਮੇਲ ਐਡਰੈੱਸ ਅਤੇ ਜਨਮ ਤਰੀਕ ਸ਼ਾਮਲ ਹੈ। 

ਰਿਪੋਰਟ ਮੁਤਾਬਕ, ਇਸ ਸਕਿਓਰਿਟੀ ਰਿਸਰਚਰ ਨੇ ਸਪਾਈਸ ਜੈੱਟ ਨੂੰ ਇਸ ਡਾਟਾ ਲੀਕ ਦੀ ਜਾਣਕਾਰੀ ਦਿੱਤੀ ਹੈ। ਸਪਾਈਸ ਜੈੱਟ ਨੂੰ ਜਾਣਕਾਰੀ ਦੇਣ ਤੋਂ ਬਾਅਦ ਸਕਿਓਰਿਟੀ ਰਿਸਰਚਰ ਨੇ ਭਾਰਤ ਦੀ ਸਾਈਬਰ ਕ੍ਰਾਈਮ ਹੈਂਡਲ ਕਰਨ ਵਾਲੀ ਸਰਕਾਰੀ ਏਜੰਸੀ CERT-In ਨੂੰ ਜਾਣਕਾਰੀ ਦਿੱਤੀ ਹੈ। CERN-In ਨੇ ਵੀ ਇਹ ਮੰਨਿਆ ਹੈ ਕਿ ਇਹ ਸਕਿਓਰਿਟੀ ਨੂੰ ਲੈ ਕੇ ਚੂਕ ਕਾਰਨ ਹੋਇਆ ਹੈ। ਇਸ ਤੋਂ ਬਾਅਦ CERT-In ਨੇ ਸਪਾਈਸ ਜੈੱਟ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਸਪਾਈਸ ਜੈੱਟ ਨੇ ਡਾਟਾਬੇਸ ਨੂੰ ਸਕਿਓਰ ਕਰਨ ਲਈ ਕਦਮ ਚੁੱਕੇ ਹਨ। 


Related News