ਫੇਸਬੁੱਕ ਮੈਸੇਂਜਰ ’ਚ ਇੰਝ ਇਸਤੇਮਾਲ ਕਰੋ ‘ਡਾਰਕ ਮੋਡ’

04/16/2019 12:01:49 PM

ਗੈਜੇਟ ਡੈਸਕ– ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਮੈਸੇਂਜਰ ਐਪ ’ਚ ਕੰਪਨੀ 2018 ’ਚ ਹੀ ਡਾਰਕ ਮੋਡ ਫੀਚਰ ਲੈ ਕੇ ਆਈ ਸੀ ਪਰ ਉਦੋਂ ਇਸ ਫੀਚਰ ਨੂੰ ਕੁਝ ਦੇਸ਼ਾਂ ’ਚ ਚੁਣੇ ਹੋਏ ਯੂਜ਼ਰਜ਼ ਨੂੰ ਹੀ ਟੈਸਟਿੰਗ ਲਈ ਦਿੱਤਾ ਸੀ। ਇਸ ਸਾਲ ਮਾਰਚ ’ਚ ਇਸ ਨੂੰ ਸਾਰੇ ਯੂਜ਼ਰਜ਼ ਲਈ ਰੋਲ ਆਊਟ ਕੀਤਾ ਗਿਆ ਸੀ, ਹਾਲਾਂਕਿ ਕੁਝ ਤਕਨੀਕੀ ਕਾਰਨਾਂ ਕਰਕੇ ਸਾਰੇ ਯੂਜ਼ਰਜ਼ ਨੂੰ ਡਾਰਕ ਮੋਡ ਫੀਚਰ ਨਹੀਂ ਮਿਲ ਸਕਿਆ ਸੀ। ਮੈਸੇਂਜਰ ’ਚ ਆਇਆ ਡਾਰਕ ਮੋਡ ਫੀਚਰ ਯੂਜ਼ਰਜ਼ ਨੂੰ ਇਕਦਮ ਅਲੱਗ ਐਕਸਪੀਰੀਅੰਸ ਦੇਵੇਗਾ। 

ਪਹਿਲਾਂ ਇਸ ਫੀਚਰ ਨੂੰ ਪਾਉਣ ਲਈ ਆਪਣੇ ਕੰਟੈਕਟਸ ’ਚੋਂ ਇਕ ਨੂੰ ਮੂਨ ਇਮੋਜੀ ਭੇਜਣਾ ਹੁੰਦਾ ਸੀ ਅਤੇ ਇਸ ਤੋਂ ਬਾਅਦ ਨੋਟੀਫਿਕੇਸ਼ਨ ਆਉਂਦਾ ਸੀ ਕਿ ਤੁਸੀਂ ਡਾਰਕ ਮੋਡ ਅਨਲੌਕ ਕਰ ਲਿਆ ਹੈ। ਹੁਣ ਸਾਰੇ ਯੂਜ਼ਰਜ਼ ਲਈ ਡਾਰਕ ਮੋਡ ਉਪਲੱਬਧ ਹੈ। ਫੇਸਬੁੱਕ ਨੇ ਸਾਰਿਆਂ ਲਈ ਇਸ ਫੀਚਰ ਨੂੰ ਰੋਲ ਆਊਟ ਕਰ ਦਿੱਤਾ ਹੈ ਅਤੇ ਹੁਣ ਇਸ ਨੂੰ ਅਨਲੌਕ ਕਰਨ ਲਈ ਕੋਈ ਖਾਸ ਮੈਸੇਜ ਭੇਜਣਦੀ ਲੋੜ ਵੀ ਨਹੀਂ ਹੈ। 

ਇੰਝ ਕਰੋ ਇਸਤੇਮਾਲ
ਮੈਸੇਂਜਰ ਐਪ ’ਚ ਚੈਟਸ ਲਈ ਡਾਰਕ ਮੋਡ ਆਨ ਕਰਨ ਲਈ ਐਪ ਦੀ ਸੈਟਿੰਗਸ ’ਚ ਜਾਣਾ ਹੋਵੇਗਾ ਅਤੇ ਇਥੇ ਸੱਜੇ ਪਾਸੇ ਉੱਪਰ ਇਸ ਨੂੰ ਆਨ ਕਰਨ ਦਾ ਟਾਗਲ ਦਿੱਤਾ ਗਿਆ ਹੈ। ਡਾਰਕ ਮੋਡ ਸਿਰਫ ਦੇਖਣ ’ਚ ਜੀ ਚੰਗਾ ਨਹੀਂ ਲੱਗਦਾ ਸਗੋਂ ਅੱਖਾਂ ਲਈਵੀ ਬਿਹਤਰ ਹੁੰਦਾ ਹੈ ਅਤੇ ਬਲੈਕ ਡਿਸਪਲੇਅ ਹੋਣ ਕਾਰਨ ਸਮਾਰਟਫੋਨ ਦਾ ਬੈਟਰੀ ਬੈਕਅਪ ਵੀ ਵਧ ਜਾਂਦਾ ਹੈ। ਜੇਕਰ ਅਜੇ ਤੁਹਾਨੂੰ ਇਹ ਟਾਗਲ ਸਵਿੱਚ ਨਹੀਂ ਦਿਖਾਈ ਦੇ ਰਿਹਾ ਤਾਂ ਤੁਸੀਂ ਐਪ ਨੂੰ ਅਪਡੇਟ ਕਰੋ। 

ਹੋ ਸਕਦਾ ਹੈ ਨਵੀਂ ਅਪਡੇਟ ਲਈ ਤੁਹਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਵੇ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ’ਚ ਫੇਸਬੁੱਕ ਨੇ ਆਪਣੇ ਮੈਸੇਂਜਰ ਐਪ ’ਚ ਕਈ ਵੱਡੇ ਬਦਲਾਅ ਕੀਤੇ ਹਨ। ਫੇਸਬੁੱਕ ਨੇ ਮੈਸੇਂਜਰ ਯੂਜ਼ਰ ਇੰਟਰਫੇਸ ਨੂੰ ਅਪਡੇਟ ਅਤੇ ਰੀਡਿਜ਼ਾਈਨ ਕੀਤਾ ਹੈ। ਇਸ ਤੋਂ ਇਲਾਵਾ ਅਨਸੈਂਡ ਮੈਸੇਜ ਦਾ ਫੀਚਰ ਵੀ ਜੋੜਿਆ ਹੈ। ਨਾਲ ਹੀ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਵਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ ਦੇ ਇੰਟੀਗ੍ਰੇਸ਼ਨ ’ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਅਪਡੇਟ ਰਾਹੀਂ ਫੇਸਬੁੱਕ ਆਪਣੇ ਯੂਜ਼ਰਜ਼ ਦੀ ਪ੍ਰਾਈਵੇਸੀ ਨਾਲ ਜੁੜੀਆਂ ਚਿੰਤਾਵਾਂ ਨੂੰ ਖਤਮ ਕਰਨਾ ਚਾਹੁੰਦੀ ਹੈ।