ਯੂਕ੍ਰੇਨ ’ਤੇ Wiper ਮਾਲਵੇਅਰ ਨਾਲ ਹੋਇਆ ਸਾਈਬਰ ਹਮਲਾ, ਜਾਣੋ ਕਿਵੇਂ ਕਰਦਾ ਹੈ ਕੰਮ

02/25/2022 5:47:16 PM

ਗੈਜੇਟ ਡੈਸਕ– ਰੂਸ ਇਨ੍ਹੀਂ ਦਿਨੀਂ ਯੂਕ੍ਰੇਨ ’ਤੇ ਲਗਾਤਾਰ ਹਮਲੇ ਕਰ ਰਿਹਾ ਹੈ, ਉੱਥੇ ਹੀ ਯੂਕ੍ਰੇਨ ਵੀ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਿਹਾ। ਰਿਪੋਰਟਾਂ ਮੁਤਾਬਕ, ਯੂਕ੍ਰੇਨ ’ਤੇ ਵੱਡਾ ਸਾਈਬਰ ਹਮਲਾ ਕੀਤਾ ਜਾ ਰਿਹਾ ਹੈ। ਯੂਕ੍ਰੇਨ ’ਤੇ Wiper ਮਾਲਵੇਅਰ ਨਾਲ ਹਮਲਾ ਹੋਇਆ ਹੈ ਜਿਸ ਨਾਲ ਕਈ ਸਰਕਾਰੀ ਵੈੱਬਸਾਈਟਾਂ ਨੂੰ ਹੈਕ ਕਰ ਲਿਆ ਗਿਆ ਹੈ। 

ਦੱਸ ਦੇਈਏ ਕਿ Wiper ਮਾਲਵੇਅਰ ਰਾਹੀਂ ਕਿਸੇ ਵੀ ਸਿਸਟਮ ’ਚ ਸਟੋਰ ਡਾਟਾ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਇਸਨੂੰ ਰਿਕਵਰ ਕਰ ਪਾਉਣਾ ਵੀ ਸੰਭਵ ਨਹੀਂ ਹੈ। ਇਸ ਰਾਹੀਂ ਹੁਣ ਯੂਕ੍ਰੇਨ ’ਤੇ ਸਾਈਬਰ ਹਮਲਾ ਕੀਤਾ ਜਾ ਰਿਹਾ ਹੈ। ਹੁਣ ਅਜਿਹੇ ’ਚ ਸਵਾਲ ਇਹ ਉਠਦਾ ਹੈ ਕਿ Wiper ਮਾਲਵੇਅਰ ਕੀ ਹੈ ਅਤੇ ਇਹ ਪੀਸੀ ’ਤੇ ਕਿਵੇਂ ਹਮਲਾ ਕਰਦਾ ਹੈ। 

Wiper ਮਾਲਵੇਅਰ ਦਾ ਇਸਤੇਮਾਲ ਪੈਸੇ ਚੋਰੀ ਕਰਨ ਜਾਂ ਸਿਸਟਮ ਨੂੰ ਕੰਟਰੋਲ ਕਰਨ ਲਈ ਨਹੀਂ ਕੀਤਾ ਜਾਂਦਾ। ਇਸਦਾ ਮਕਸਦ ਸਿਸਟਮ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ। ਇਸ ਕਾਰਨ ਜੰਗ ਦੇ ਸਮੇਂ Wiper ਦਾ ਇਸਤੇਮਾਲ ਹੋ ਰਿਹਾ ਹੈ। ਇਸ ਰਾਹੀਂ ਸਬੂਤ ਮਿਟਾਏ ਜਾ ਰਹੇ ਹਨ। ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਸਦਾ ਇਸਤੇਮਾਲ ਰੂਸ ਕਰ ਰਿਹਾ ਹੈ ਜਦਕਿ ਉਹ ਇਨ੍ਹਾਂ ਦੋਸ਼ਾਂ ਦਾ ਖੰਡਨ ਕਰ ਰਿਹਾ ਹੈ। 

Rakesh

This news is Content Editor Rakesh