ਗਾਹਕਾਂ ਨੂੰ ਖੂਬ ਪਸੰਦ ਆਈ Kia ਦੀ ਇਹ SUV, ਸੇਲ ਦੇ ਮਾਮਲੇ ’ਚ ਤੋੜੇ ਰਿਕਾਰਡ

12/05/2022 6:49:07 PM

ਆਟੋ ਡੈਸਕ– ਦਸੰਬਰ ਦੀ ਸ਼ੁਰੂਆਤ ਦੇ ਨਾਲ ਹੀ ਕੰਪਨੀਆਂ ਨੇ ਬੀਤੇ ਮਹੀਨੇ ਲਈ ਸੇਲਸ ਅੰਕੜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਹੀਰੋ ਮੋਟੋਕਾਰਪ ਤੋਂ ਬਾਅਦ ਕੀਆ ਨੇ ਵੀ ਸੇਲ ਦੇ ਅੰਕੜਿਆਂ ਦਾ ਖੁਲਾਸਾ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਪਿਛਲੇ ਮਹੀਨੇ ਕੁੱਲ 24,035 ਯੂਨਿਟ ਸੇਲ ਹੋਈਆਂ ਹਨ, ਜਦਕਿ 2021 ’ਚ ਸਮਾਨ ਸਮੇਂ ’ਚ 14,214 ਯੂਨਿਟਸ ਦੀ ਹੀ ਵਿਕਰ ਹੋਈ ਸੀ। ਕੰਪਨੀ ਨੇ ਸਾਲਾਨਾ ਆਧਾਰ ’ਤੇ ਕੁੱਲ 69.01 ਫੀਸਦੀ ਦੀ ਅਤੇ ਮਾਸਿਕ ਆਧਾਰ ’ਤੇ 3.01 ਫੀਸਦੀ ਦੀ ਗ੍ਰੋਥ ਹਾਸਿਲ ਕੀਤੀ ਹੈ। 

ਸੇਲਟੋਸ ਤੋਂ ਇਲਾਵਾ ਸੋਨੇਟ ਕੀਆ ਦੀ ਦੂਜੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। ਕੰਪਨੀ ਕੋਲ ਇਨ੍ਹਾਂ ਦੋਵਾਂ ਗੱਡੀਆਂ ਦਾ ਮਾਰਕੀਟ ਸ਼ੇਅਰ 70 ਫੀਸਦੀ ਦਾ ਹੈ। ਇੰਨਾ ਹੀ ਨਹੀਂ ਨਵੰਬਰ ’ਚ ਈ.ਵੀ. 6 ਦੀਆਂ ਵੀ 128 ਇਕਾਈਆਂ ਸੇਲ ਹੋਈਆਂ ਸਨ। ਇਸ ਵਧੀ ਹੋਈ ਸੇਲ ਨੂੰ ਦੇਖਦੇ ਹੋਏ ਕੀਆ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ ਆਫ ਸੇਲਸ ਐਂਡ ਮਾਰਕੀਟਿੰਗ, ਹਰਦੀਪ ਸਿੰਘ ਬਰਾੜ ਨੇ ਕਿਹਾ ਕਿ ਗਾਹਕਾਂ ਦੀਆਂ ਭਾਵਨਾਵਾਂ ’ਚ ਸੁਧਾਰ ਅਤੇ ਮੰਗ ’ਚ ਵਾਧੇ ਦੇ ਚਲਦੇ ਅਸੀਂ ਪੂਰੇ ਸਾਲ ਦੀ ਵਿਕਰੀ ਤੋਂ ਖੁਸ਼ ਹਾਂ। ਇਸ ਸਾਲ ਦੀ ਸ਼ੁਰੂਆਤ ’ਚ ਮਾਡਰਨ ਅਨੰਤਪੁਰ ਪਲਾਂਟ ਅਤੇ ਹੌਲੀ-ਹੌਲੀ ਸਪਲਾਈ ਸੀਰੀਜ਼ ’ਚ ਸੁਧਾਰ ਨੇ ਵੀ ਸਾਨੂੰ ਡਿਲਿਵਰੀ ਟਾਈਮ ’ਤੇ ਵਿਵਸਥਿਤ ਕਰਨ ਅਤੇ ਗਾਹਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ’ਚ ਮਦਦ ਮਿਲੀ ਹੈ। 

Rakesh

This news is Content Editor Rakesh