ਗਾਹਕ 12 ਹਜ਼ਾਰ ਰੁਪਏ ਦਾ ਸਮਾਰਟਫੋਨ ਖਰੀਦਣ ਤੋਂ ਪਹਿਲਾਂ ਚੈੱਕ ਕਰ ਰਹੇ ਇਹ ਫੀਚਰਜ਼

09/22/2021 12:55:49 PM

ਗੈਜੇਟ ਡੈਸਕ– ਭਾਰਤੀ ਮੋਬਾਇਲ ਫੋਨ ਬਾਜ਼ਾਰ ’ਚ ਗਾਹਕ ਖਰੀਦਦਾਰੀ ਦੌਰਾਨ 6 ਹਜ਼ਾਰ ਰੁਪਏ ਤੋਂ ਲੈ ਕੇ 12 ਹਜ਼ਾਰ ਰੁਪਏ ਤਕ ਦੇ ਸਮਾਰਟਫੋਨ ’ਚ ਕੈਮਰਾ ਅਤੇ ਬੈਟਰੀ ਨੂੰ ਜ਼ਿਆਦਾ ਤਰਜ਼ੀਹ ਦਿੰਦੇ ਹਨ। ਖੋਜ ਸਲਾਹਕਾਰ ਕੰਪਨੀ ਟੈੱਕਆਰਕ ਦੀ ਮੰਗਲਵਾਰ ਨੂੰ ਜਾਰੀ ਜੀ.ਏ.ਪੀ. ਵਿਸ਼ਲੇਸ਼ਣ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸੈਗਮੇਂਟ ’ਚ ਸਮਾਰਟਫੋਨ ਖਰੀਦਦੇ ਸਮੇਂ 50 ਫੀਸਦੀ ਗਾਹਕ ਕੈਮਰਾ ਨੂੰ ਮਹੱਤਵਪੂਰਨ ਮੰਨਦੇ ਹਨ। ਗਾਹਕ ਇੰਟੀਰੀਅਰ ਅਤੇ ਐਕਸਟੀਰੀਅਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੇ ਆਧਾਰ ’ਤੇ ਕੈਮਰਾ ਦੀ ਕੁਆਲਿਟੀ ਚੈੱਕ ਕਰਦੇ ਹਨ। ਕੈਮਰੇ ਨਾਲ ਨਾਈਟ ਫੋਟੋਗ੍ਰਾਫੀ ’ਚ ਬਿਹਤਰ ਪ੍ਰਦਰਸ਼ਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜਦਕਿ ਜ਼ੂਮ ਫੀਚਰ ਨੂੰ ਘੱਟ ਪ੍ਰਭਾਵਿਤ ਕਰ ਰਿਹਾ ਹੈ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਕੁੱਲ ਮਿਲਾ ਕੇ ਮੋਬਾਇਲ ਫੋਨ ਨਿਰਮਾਤਾ ਕੰਪਨੀ ਟੈਕਨੋ ਇਸ ਸੈਗਮੇਂਟ ’ਚ ਗਾਹਕਾਂ ਦੀ ਇੱਛਾ ਨੂੰ ਪੂਰਾ ਕਰਨ ’ਚ ਮੋਹਰੀ ਬ੍ਰਾਂਡ ਦੇ ਰੂਪ ’ਚ ਉਭਰਿਆ ਹੈ। ਇਸ ਤੋਂ ਬਾਅਦ ਓਪੋ ਅਤੇ ਰੀਅਲਮੀ ਦਾ ਸਥਾਨ ਆਉਂਦਾ ਹੈ। ਟੈਕਨੋ ਦੇ ਸਮਾਰਟਫੋਨਾਂ ਦੀ ਖਾਸੀਅਤ ਇਸ ਦੇ ਬਿਹਤਰ ਕੈਮਰੇ ਦੇ ਨਾਲ-ਨਾਲ ਬੈਟਰੀ, ਡਿਸਪਲੇਅ ਅਤੇ ਟੱਚ ਸਕਰੀਨ ਹੈ। ਰਿਪੋਰਟ ਮੁਤਾਬਕ, 6 ਹਜ਼ਾਰ ਰੁਪਏ ਤੋਂ 12 ਹਜ਼ਾਰ ਰਪੁਏ ਤਕ ਦੇ ਸਮਾਰਟਫੋਨ ’ਚ ਬੈਟਰੀ ਦੇ ਲਿਹਾਜ ਨਾਲ ਰੀਅਲਮੀ ਅਵੱਲ ਹੈ। ਉਥੇ ਹੀ ਇਸ ਸੈਗਮੇਂਟ ’ਚ ਓਪੋ ਦਾ ਆਪਣੇ ਸਮਾਰਟਫੋਨ ’ਚ ਬਿਹਤਰ ਸਾਊਂਡ ਸਿਸਟਮ ਦੇਣ ’ਚ ਦਬਦਬਾ ਕਾਇਮ ਹੈ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ’ਚ ਇਸ ਸੈਗਮੇਂਟ ਦੇ ਸਮਾਰਟਫੋਨਾਂ ਦੀ ਵਿਕਰੀ ਮੁੱਖ ਰੂਪ ਨਾਲ ਟਿਅਰ ਦੋ ਸ਼ਹਿਰਾਂ ਅਤੇ ਕਸਬਿਆਂ ’ਚ ਹੋਣ ਦੀ ਉਮੀਦ ਹੈ। ਇਨ੍ਹਾਂ ਖੇਤਰਾਂ ਦੇ 68 ਫੀਸਦੀ ਗਾਹਕ ਪਹਿਲਾਂ ਤੋਂ 12 ਹਜ਼ਾਰ ਰੁਪਏ ਜਾਂ ਉਸ ਤੋਂ ਘੱਟ ਕੀਮਤ ਦੇ ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹਨ। 

Rakesh

This news is Content Editor Rakesh