CSE 2019: ਹਾਰਲੇ ਡੇਵਿਡਸਨ ਨੇ ਪੇਸ਼ ਕੀਤੀ ਈ-ਬਾਈਕ LIVEWIRE

Wednesday, Jan 09, 2019 - 11:29 AM (IST)

ਆਟੋ ਡੈਸਕ– ਦੁਨੀਆ ਦੇ ਸਭ ਤੋਂ ਵੱਡੇ ਇਲੈਕਟ੍ਰੋਨਿਕਸ ਸ਼ੋਅ CES 2019 ਦੀ ਸ਼ੁਰੂਆਤ ਹੋ ਗਈ ਹੈ। ਇਸ ਨੂੰ 8 ਤੋਂ 11 ਜਨਵਰੀ ਤਕ ਅਮਰੀਕਾ ਦੇ ਲਾਸ ਵੇਗਾਸ ਕਨਵੈਂਸ਼ਨ ਸੈਂਟਰ ’ਚ ਕੰਪਿਊਰ ਟੈਕਨਾਲੋਜੀ ਐਸੋਸੀਏਸ਼ਨ (CTA) ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਈਵੈਂਟ ਦੌਰਾਨ ਅਮਰੀਕੀ ਮੋਟਰਸਾਈਕਲ ਕੰਪਨੀ ਹਾਰਲੇ ਡੇਵਿਡਸਨ ਨੇ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ LIVEWIRE ਨੂੰ ਪੇਸ਼ ਕੀਤਾ ਜੋ ਸੈਮਸੰਗ ਦੇ ਬੈਟਰੀ ਪੈਕ ਨਾਲ ਲੈਸ ਹੈ। ਇਸ ਦੇ ਨਾਲ ਹੀ ਕੰਪਨੀ ਨੇ ਯੂ.ਐੱਸ. ’ਚ ਇਸ ਦੀ ਬੁਕਿੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਕਰੂਜ਼ਰ ਮੋਟਰਸਾਈਕਲ ਬਣਾਉਣ ਲਈ ਮਸ਼ਹੂਰ ਹਾਰਲੇ ਡੇਵਿਡਸਨ ਮੋਟਰਸਾਈਕਲ LIVEWIRE ਦੇ ਨਾਲ ਪਹਿਲੀ ਵਾਰ ਇਲੈਕਟ੍ਰਿਕ ਮੋਟਰਸਾਈਕਲ ਸੈਗਮੈਂਟ ’ਚ ਕਦਮ ਰੱਖ ਰਹੀ ਹੈ। 

PunjabKesari

ਇਲੈਕਟ੍ਰਿਕ ਮੋਟਰਸਾਈਕਲ 
ਹਾਰਲੇ ਦੀ ਇਸ ਇਲੈਕਟ੍ਰਿਕ ਮੋਟਰਸਾਈਕਲ ’ਚ ਸੈਮਸੰਗ ਦੇ ਬੈਟਰੀ ਪੈਕ ਲੱਗੇ ਹਨ। ਜਿਸ ਨੂੰ ਹਾਰਲੇ ਡੇਵਿਡਸਨ ਅਤੇ ਸੈਮਸੰਗ SDI ਕਾਰਪੋਰੇਸ਼ਨ ਦੇ ਕਲੈਬੋਰੇਸ਼ਨ ਤਹਿਤ ਲਿਆ ਗਿਆ ਹੈ ਜਿਸ ਵਿਚ ਦੋਵੇਂ ਹੀ ਕੰਪਨੀਆਂ ਲਗਭਗ 4 ਸਾਲ ਤਕ ਇਲੈਕਟ੍ਰਿਕ ਮੋਟਰਸਾਈਕਲ ਪ੍ਰਾਜੈੱਕਟ ’ਤੇ ਕੰਮ ਕਰੇਗੀ। ਇਹ ਇਲੈਕਟ੍ਰਿਕ ਮੋਟਰਸਾਈਕਲ ਲਿਥਿਅਮ ਆਇਨ ਬੈਟਰੀ ਨਾਲ ਚੱਲਦੀ ਹੈ। ਇਹ ਸਿਰਫ 3.5 ਸੈਕੰਡ ’ਚ 0-60kmph ਦੀ ਰਫਤਾਰ ਤਕ ਪਹੁੰਚ ਜਾਂਦੀ ਹੈ। ਉਥੇ ਹੀ ਸਿੰਗਲ ਚਾਰਜਿੰਗ ’ਚ ਇਹ 177km ਤਕ ਦਾ ਸਫਰ ਤੈਅ ਕਰਨ ’ਚ ਸਮਰਥ ਹੈ। 

PunjabKesari

ਬਾਈਕ ਦੀ ਲੋਕੇਸ਼ਨ ਦਾ ਪਤਾ
ਇਸ ਵਿਚ H-D ਕਨੈਕਟ ਸਿਸਟਮ ਹੋਵੇਗਾ ਜਿਸ ਨਾਲ ਰਾਈਡਰ ਬੈਟਰੀ ਚਾਰਜ ਸਟੇਟਸ ਦਾ ਪਤਾ ਲਗਾ ਸਕਦਾ ਹੈ। ਇਸ ਸਿਸਟਮ ਦੁਆਰਾ ਪਾਰਕਿੰਗ ’ਚ ਬਾਈਕ ਦੀ ਲੋਕੇਸ਼ਨ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਜੋ ਬਾਈਕ ਨੂੰ ਚੋਰੀ ਹੋਣ ਦੀ ਹਾਲਤ ’ਚ ਰਾਈਡਰ ਦੇ ਸਮਾਰਟਫੋਨ ’ਤੇ ਮੈਸੇਜ ਭੇਜ ਦੇਵੇਗਾ ਜਿਸ ਨੂੰ ਜੀ.ਪੀ.ਐੱਸ. ਸਿਸਟਮ ਦੁਆਰਾ ਟ੍ਰੈਕ ਵੀ ਕੀਤਾ ਜਾ ਸਕਦਾ ਹੈ। 

ਕਲਰ ਟੱਚਸਕਰੀਨ ਡਿਸਪਲੇਅ
ਬਾਈਕ ਦੇ ਹੈਂਡਲਬਾਰ ’ਤੇ ਕਲਰ ਟੱਚਸਕਰੀਨ ਡਿਸਪਲੇਅ ਹੋਵੇਗੀ ਜਿਸ ਨੂੰ ਰਾਈਡਰ ਆਪਣੀ ਸੁਵਿਧਾ ਮੁਤਾਬਕ, ਅਡਜਸਟ ਕਰ ਸਕਦਾ ਹੈ ਜਿਸ ਵਿਚ ਨੈਵੀਗੇਸ਼ਨ ਸਿਸਟਮ, ਮਿਊਜ਼ਕ ਵਰਗੇ ਕਈ ਫੀਚਰਜ਼ ਹੋਣਗੇ। ਇਸ ਵਿਚ 12-volt ਲਿਥੀਅਮ ਆਇਨ ਬੈਟਰੀ ਇਸ ਦੇ ਪਾਵਰ ਕੰਟਰੋਲ, ਇੰਸਟਰੂਮੈਂਟ ਡਿਸਪਲੇਅ, ਲਾਈਟਸ ਅਤੇ ਹਾਰਨ ਨੂੰ ਪਾਵਰ ਮਿਲੇਗੀ। 

PunjabKesari

7 ਰਾਈਡਿੰਗ ਮੋਡ
ਬਾਈਕ ਦੇ ਸਸਪੈਂਸ਼ਨ ਨੂੰ 7 ਰਾਈਡਿੰਗ ਮੋਡ ’ਚ ਅਡਜਸਟ ਕੀਤਾ ਜਾ ਸਕਦਾ ਹੈ ਜਿਸ ਵਿਚ 4 ਸਟੈਂਡਰਡ ਮੋਡ ਹੈ ਬਾਕੀ ਤਿੰਨ ਰਾਈਡਰ ਦੁਆਰਾ ਕਸਟਮਾਈਜ਼ ਕੀਤਾ ਜਾ ਸਕਦਾ ਹੈ। ਉਥੇ ਹੀ ਇਸ ਮੋਟਰਸਾਈਕਲ ’ਚ ਕਲੱਚ ਅਤੇ ਗਿਅਰ ਬਦਲਣ ਤੋਂ ਮੁਕਤੀ ਮਿਲੇਗੀ ਜਿਸ ਨੂੰ ਨਵੇਂ ਰਾਈਡਰ ਵੀ ਆਸਾਨੀ ਨਾਲ ਚਲਾ ਸਕਣਗੇ। 


Related News