ਕ੍ਰਿਏਟਿਵ NUNO ਨੇ ਲਾਂਚ ਕੀਤੇ ਤਿੰਨ ਕਲਰ ਆਪਸ਼ਨ ''ਚ ਨਵੇਂ ਬਲੂਟੁੱਥ ਸਪੀਕਰ

04/23/2017 1:17:18 PM

ਜਲੰਧਰ- ਕ੍ਰਿਏਟਿਵ ਨੇ ਆਪਣੀ ਕ੍ਰਿਏਟਿਵ Nuno ਸੀਰੀਜ਼ ''ਚ ਦੋ ਬਲੂਟੁੱਥ ਸਪੀਕਰਸ- ਕ੍ਰਿਏਟਿਵ Nuno ਅਤੇ Nuno ਮਾਇਕ੍ਰੋ ਨੂੰ ਲਾਂਚ ਕੀਤੇ ਹਨ। ਜਾਪਾਨੀ ਭਾਸ਼ਾ ''ਚ Nuno ਦਾ ਮਤਲਬ ''ਵੋਵੇਨ ਕਲਾਥ'' ਹੈ ਅਤੇ ਕ੍ਰਿਏਟਿਵ Nuno ਸਪੀਕਰ ਫੈਬਰਿਕ ਨੂੰ ਬੂਸਟ ਕਰਦੇ ਹਨ। ਕ੍ਰਿਏਟਿਵ Nuno ਦੋ ਪੂਰੇ ਰੇਂਜ ਡਰਾਇਵਰ ਦੇ ਨਾਲ ਉਪਲੱਬਧ ਹੈ। ਇਹ ਬਲੂਟੁੱਥ 2.1 ਦੇ ਨਾਲ EDR ਅਤੇ 3.5mm AUX ਇਨਪੁੱਟ ਨੂੰ ਸਪੋਰਟ ਕਰਦਾ ਹੈ।

ਬੈਟਰੀ ਦੀ ਗੱਲ ਕਰੀਏ ਤਾਂ ਇਹ ਸਪੀਕਰ 6 ਘੰਟੇ ਤਕ ਚੱਲ ਸਕਦਾ ਹੈ। ਇਹ ਡਿਵਾਈਸ ਹੀਥਰ ਗਰੇ ਅਤੇ ਬਲੈਕ ਕਲਰ ''ਚ ਉਪਲੱਬਧ ਹੈ। ਕ੍ਰਿਏਟਿਵ Nuno ਮਾਇਕ੍ਰੋ ਇਕ ਡਰਾਇਵਰ ਦੇ ਨਾਲ ਉਪਲੱਬਧ ਹੈ। ਬਲੂਟੁੱਥ ਸਪੀਕਰ ਦੀ ਬੈਟਰੀ ਲਾਇਫ ਦੀ ਗੱਲ ਕਰੀਏ ਤਾਂ ਇਹ ਡਿਵਾਇਸ 4 ਘੰਟੇ ਤੱਕ ਬੈਟਰੀ ਨੂੰ ਸਪੋਰਟ ਕਰਦਾ ਹੈ। ਕ੍ਰਿਏਟਿਵ Nuno ਦੀ ਤਰ੍ਹਾਂ ਹੀ ਇਹ ਵੀ ਬਲੂਟੁੱਥ 2.1 ਦੇ ਨਾਲ EDR ਅਤੇ 3.5mm AUX ਇਨਪੁੱਟ ਨੂੰ ਸਪੋਰਟ ਕਰਦਾ ਹੈ। ਕ੍ਰਿਏਟਿਵ Nuno ਫੈਬਰਿਕ ਬਲੂਟੁੱਥ ਸਪੀਕਰ ਦੀ ਕੀਮਤ 4,999 ਰੁਪਏ ਹੈ, ਜਦੋਂ ਕਿ ਕ੍ਰਿਏਟਿਵ Nuno ਮਾਇਕ੍ਰੋ ਦੀ ਕੀਮਤ 2,999 ਰੁਪਏ ਹੈ।