ਇਹ ਐਪ ਤੁਹਾਡੀ ਆਵਾਜ਼ ਸੁਣ ਕੇ ਦੱਸੇਗਾ ਤੁਹਾਨੂੰ ਕੋਰੋਨਾ ਹੈ ਜਾਂ ਨਹੀਂ, ਇੰਝ ਕਰਦੈ ਕੰਮ

04/07/2020 9:45:38 PM

ਨਵੀਂ ਦਿੱਲੀ — ਹੁਣ ਤਕ ਦੁਨੀਆ ਭਰ 'ਚ ਕੋਵਿਡ-19 ਨੂੰ ਲੈ ਕੇ ਕਈ ਐਪ ਬਣਾਏ ਜਾ ਚੁੱਕੇ ਹਨ। ਹੁਣ ਇਕ ਨਵੇਂ ਤਰ੍ਹਾਂ ਦਾ ਐਪ ਆਇਆ ਹੈ। ਕਾਨਰੇਗੀ ਮੇਲਨ ਯੂਵੀਵਰਸਿਟੀ ਦੇ ਖੋਜਕਰਤਾਵਾਂ ਨੇ ਵਾਇਸ ਨੂੰ ਐਨਾਲਾਇਜ਼ ਕਰਕੇ ਕੋਰੋਨਾ ਦੇ ਲੱਛਣ ਦੀ ਪਛਾਣ ਕਰਨ ਵਾਲਾ ਐਪ ਤਿਆਰ ਕੀਤਾ ਹੈ। ਹਾਲਾਂਕਿ ਇਸ ਐਪ 'ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਐਪ ਦੇ ਜ਼ਰੀਏ ਵਾਇਸ ਐਨਾਲਾਇਜ਼ ਹੋਣ ਤੋਂ ਬਾਅਦ ਜੋ ਨਤੀਜ਼ਾ ਇਥੇ ਦਿਖਾਈ ਦੇਵੇਗਾ ਇਸ ਆਧਾਰ 'ਤੇ ਲੋਕ ਸ਼ਾਇਦ ਇਹ ਤੈਅ ਕਰ ਸਕਣ ਕਿ ਕੋਰੋਨਾ ਦਾ ਟੈਸਟ ਕਰਵਾਉਣ ਦੀ ਜ਼ਰੂਰਤ ਹੈ ਜਾਂ ਨਹੀਂ।
ਪੜ੍ਹੋ ਇਹ ਖਾਸ ਖਬਰ : ਕੋਰੋਨਾ ਵਾਇਰਸ : ਖਤਰੇ ਬਾਰੇ ਦੂਰੋਂ ਹੀ ਸੂਚੇਤ ਕਰ ਦੇਵੇਗਾ ਤੁਹਾਨੂੰ ਇਹ ਨਵਾਂ ਐਪ
ਇਸ ਐਪ ਦਾ ਨਾਂ ਕੋਵਿਡ ਵਾਇਸ ਡਿਟੈਕਟਰ (COVID Voice Detector) ਰੱਖਿਆ ਗਿਆ ਹੈ। ਦਰਅਸਲ ਇਹ ਸਿਰਫ ਵਾਇਸ ਨੂੰ ਐਨਾਲਾਇਜ਼ ਨਹੀਂ ਕਰਦਾ ਹੈ, ਸਗੋਂ ਤੁਹਾਡੇ ਤੋਂ ਕੁਝ ਸਵਾਲ ਵੀ ਪੁੱਛੇ ਜਾਂਦਾ ਹਨ, ਕਾਰਨੇਗੀ ਮੇਲਨ ਯੂਨੀਵਰਸਿਟੀ ਦੇ ਇਕ ਰਿਸਰਚਰ ਬੈਨਜਾਮਿਨ ਸਟ੍ਰਿਨਰ ਨੇ ਕਿਹਾ ਹੈ ਕਿ ਕਈ ਅਜਿਹੇ ਐਪ ਹਨ ਜੋ ਸਸਤੇ ਅਤੇ ਫਾਸਟ ਡਾਇਗਨੋਸਿਸ ਕਰਨ ਦਾ ਦਾਅਵਾ ਕਰਦੇ ਹਨ। ਇਨ੍ਹਾਂ 'ਚ ਕੁਝ ਚੰਗੇ ਵੀ ਹਨ ਪਰ ਇਸ ਤਰ੍ਹਾਂ ਦਾ ਐਪ ਨਹੀਂ ਆਇਆ ਹੈ।

ਕਿਵੇਂ ਕੰਮ ਕਰਦਾ ਹੈ ਇਹ ਐਪ
ਇਸ ਐਪ 'ਚ ਲਾਗ ਇਨ ਕਰਦੇ ਸਮੇਂ ਤੁਹਾਨੂੰ ਤਿੰਨ ਵਾਰ ਖੰਘਣ ਨੂੰ ਕਿਹਾ ਜਾਵੇਗਾ। ਇਸ ਤੋਂ ਬਾਅਦ ਕੁਝ ਬੋਲਣ ਨੂੰ ਕਿਹਾ ਜਾਵੇਗਾ। ਐਪ ਮੁਤਾਬਕ ਇਸ ਨਾਲ ਉਸ ਸ਼ਖਸ ਦੇ ਫੈਫੜੇ ਨੂੰ ਸਮਰੱਥਾ ਨੂੰ ਐਨਾਲਾਇਜ਼ ਕੀਤਾ ਜਾ ਸਕੇਗਾ। ਐਪ ਦਾ ਦਾਅਵਾ ਹੈ ਕਿ ਇਸ ਪੂਰੇ ਪ੍ਰੋਸੈਸ 'ਚ ਪੰਜ ਮਿੰਟ ਤੋਂ ਘੱਟ ਦਾ ਸਮਾਂ ਲੱਗਦਾ ਹੈ। ਟੈਸਟ ਦੇ ਆਖਿਰ 'ਚ ਤੁਹਾਨੂੰ 1 ਤੋਂ 10 ਦੇ ਵਿਚਾਲੇ ਨਤੀਜਾ ਦਿੱਤਾ ਜਾਵੇਗਾ। ਇਸ ਸਕੋਰ ਦੇ ਆਧਾਰ 'ਤੇ ਤੁਹਾਨੂੰ ਇਹ ਪਤਾ ਲੱਗੇਗਾ ਕਿ ਤੁਹਾਨੂੰ ਕੋਵਿਡ-19 ਦੇ ਲੱਛਣ ਹੈ ਜਾਂ ਨਹੀਂ।

ਟੈਸਟ ਤੋਂ ਪਹਿਲਾ ਯੂਜ਼ਰ ਨੂੰ ਆਪਣਾ ਭਾਰ ਅਤੇ ਹਾਈਟ ਵਰਗੀ ਜਾਣਕਾਰੀ ਦੇਣੀ ਹੋਵੇਗੀ। ਖੋਜਕਰਤਾਵਾਂ ਨੇ ਇਹ ਸਪੱਸ਼ਟ ਕਿਹਾ ਹੈ ਕਿ ਕੋਈ ਡਾਇਨੋਸਟਿਕ ਸਿਸਟਮ ਨਹੀਂ ਹੈ, ਇਸ ਲਈ ਇਸ ਨੂੰ ਮੈਡੀਕਲ ਲੈਬ ਟੈਸਟ ਦੇ ਬਦਲ ਦੇ ਤੌਰ 'ਤੇ ਨਾ ਦੇਖਿਆ ਜਾਵੇ। ਜ਼ਿਕਰਯੋਗ ਹੈ ਕਿ ਕੋਰੋਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਐਪ ਤਿਆਰ ਹੋ ਚੁੱਕੇ ਹਨ। ਇਨ੍ਹਾ 'ਚ ਕੁਝ ਲੱਛਣ ਦੱਸਣ ਦਾ ਦਾਅਵਾ ਕਰਦੇ ਹਨ ਤਾਂ ਕਈ ਐਪ ਕੋਰੋਨਾ ਮਰੀਜ਼ਾਂ ਦਾ ਟ੍ਰੈਕ ਰੱਖਦੇ ਹਨ। ਸਰਕਾਰ ਅਤੇ ਵਰਲਡ ਹੈਲਥ ਆਰਗੇਨਾਇਜੇਸ਼ਨ ਵੱਲੋਂ ਵੀ ਇਸ ਕੋਵਿਡ-19 ਨੂੰ ਲੈ ਕੇ ਐਪ ਤਿਆਰ ਕੀਤੇ ਗਏ ਹਨ।

Inder Prajapati

This news is Content Editor Inder Prajapati