ਐਪਲ ਖਿਲਾਫ ਕੁਆਲਕਾਮ ਦਾ ਪੇਟੈਂਟ ਮੁਕੱਦਮਾ ਅਦਾਲਤ ਨੇ ਕੀਤਾ ਰੱਦ

01/16/2019 1:45:18 PM

ਗੈਜੇਟ ਡੈਸਕ– ਪੇਟੈਂਟ ਨੂੰ ਲੈ ਕੇ Apple Inc ਖਿਲਾਫ Qualcomm Inc ਨੇ ਇਕ ਮੁਕੱਦਮਾ ਦਰਜ ਕੀਤਾ ਸੀ ਜਿਸ ਨੂੰ ਜਰਮਨੀ ਦੀ ਇਕ ਅਦਾਲਤ ਨੇ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਐਪਲ ਦੇ ਸਮਾਰਟਫੋਨ ’ਚ ਕੁਆਲਕਾਮ ਦੀ ਚਿੱਪ ਲਗਾਉਣ ਨਾਲ ਪੇਟੈਂਟ ਦਾ ਕੋਈ ਉਲੰਘਣ ਨਹੀਂ ਹੋਇਆ। ਜਾਣਕਾਰੀ ਲਈ ਦੱਸ ਦੇਈਏ ਕਿ ਕੁਆਲਕਾਮ ਨੇ ਐਪਲ ਦੇ ਨਾਲ ਦੁਨੀਆ ਭਰ ’ਚ ਪੇਟੈਂਟ ਦੇ ਸਵਾਲ ’ਤੇ ਜੰਗ ਛੇੜੀ ਹੋਈ ਹੈ। ਕੁਆਲਕਾਮ ਨੇ ਜਰਮਨੀ ’ਚ ਪੁਰਾਣੇ ਆਈਫੋਨਜ਼ ਦੀ ਵਿਕਰੀ ’ਤੇ ਬੈਨ ਲਗਾਉਣ ਵਾਲਾ ਇਕ ਮੁਕੱਦਮਾ ਜਿੱਤਿਆ ਸੀ। 

ਐਪਲ ਨੇ ਫੈਸਲੇ ’ਤੇ ਜਤਾਈ ਖੁਸ਼ੀ
ਐਪਲ ਨੇ ਅਦਾਲਤ ਦੇ ਇਸ ਫੈਸਲੇ ’ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਹੈ ਸਾਨੂੰ ਕੁਆਲਕਾਮ ਦੇ ਇਸ ਕਦਮ ’ਤੇ ਅਫਸੋਸ ਹੈ। ਕੁਆਲਕਾਮ ਨੇ ਦੁਨੀਆ ਭਰ ’ਚ ਅਦਾਲਤਾਂ ’ਚ ਅਜਿਹੇ ਮੁਕੱਦਮੇ ਕੀਤੇ ਹਨ ਪਰ ਉਸ ਨੇ ਕਦੇ ਕਿਸੇ ਪੇਟੈਂਟ ਕਾਨੂੰਨ ਦਾ ਉਲੰਘਣ ਨਹੀਂ ਕੀਤਾ। 

PunjabKesari

ਕੁਆਲਕਾਮ ਨੇ ਚੁੱਕਿਆ ਪੇਟੈਂਟ ਦਾ ਮੁੱਦਾ
ਕੁਆਲਕਾਮ ਨੇ ਕਿਹਾ ਕਿ ਐਪਲ ਸਾਡੇ ਪੇਟੈਂਟ ਦਾ ਲਗਾਤਾਰ ਉਲੰਘਣ ਕਰਦੀ ਰਹੀ ਹੈ। ਇਹ ਗੱਲ ਕੁਆਲਕਾਮ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਡਾਨ ਰੋਸੇਨਬਰਗ ਨੇ ਕਹੀ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਦੇ ਫੈਸਲੇ ਨਾਲ ਸਹਿਮਤ ਨਹੀਂ ਹਾਂ ਅਤੇ ਇਸ ਖਿਲਾਫ ਅਪੀਲ ਕਰਾਂਗੇ। 

PunjabKesari

ਐਪਲ ਨੇ ਅਦਾਲਤ ਦੇ ਫੈਸਲੇ ’ਤੇ ਬਿਆਨ ਤੋਂ ਕੀਤਾ ਇਨਕਾਰ
ਐਪਲ ਨੇ ਅਦਾਲਤ ਦੇ ਫੈਸਲੇ ’ਤੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਨੇ ਪੇਟੈਂਟ ਦੇ ਸਵਾਲ ਨੂੰ ਲੈ ਕੇ ਹੀ ਮਿਊਨਿਖ ’ਚ 20 ਦਸੰਬਰ ਦੇ ਫੈਸਲੇ ਦੇ ਜਵਾਬ ’ਚ ਜਾਰੀ ਇਕ ਬਿਆਨ ਦਾ ਜ਼ਿਕਰ ਕੀਤਾ, ਜਿਸ ਖਿਲਾਫ ਉਹ ਅਪੀਲ ਕਰ ਰਿਹਾ ਹੈ। ਐਪਲ ਨੇ ਉਸ ਸਮੇਂ ਕਿਹਾ ਸੀ ਕਿ ਮਿਊਨਿਖ ਅਦਾਲਤ ’ਚ ਕੀਤੀ ਗਈ ਅਪੀਲ ’ਤੇ ਅਜੇ ਫੈਸਲਾ ਨਹੀਂ ਆਇਆ। ਹੁਣ ਉਹ ਜਰਮਨੀ ’ਚ ਆਪਣੇ 15 ਰਿਟੇਲ ਸਟੋਰਾਂ ’ਤੇ ਆਈਫੋਨ 7 ਅਤੇ 8 ਨੂੰ ਸਟਾਕ ਨਹੀਂ ਕਰੇਗਾ, ਹਾਲਾਂਕਿ ਇਸ ਦੇ ਨਵੇਂ ਮਾਡਲਾਂ ਦੀ ਵਿਕਰੀ ਜਾਰੀ ਰਹੇਗੀ। ਇਸ ਦੇ ਸਾਰੇ ਮਾਡਲ ਡੀਲਰਾਂ ਕੋਲ ਵਿਕਰੀ ਲਈ ਉਪਲੱਬਧ ਹਨ। ਜਰਮਨੀ ’ਚ ਐਪਲ ਦੇ ਪ੍ਰਮੱਖ ਰਿਟੇਲਰ ਗ੍ਰੈਵਿਸ ਨੇ ਕਿਹਾ ਕਿ ਮੰਗਲਵਾਰ ਨੂੰ ਉਸ ਨੇ ਆਈਫੋਨ ਦੀ ਪੂਰੀ ਰੇਂਜ ਦਾ ਸਟਾਕ ਵਿਕਰੀ ਲਈ ਰੱਖਿਆ ਸੀ। 


Related News