Cortana ਹੁਣ ਤੁਹਾਡੇ Gmail ਅਕਾਊਂਟ ਨਾਲ ਹੋਵੇਗਾ ਕਨੈਕਟ
Wednesday, Dec 13, 2017 - 03:36 PM (IST)

ਜਲੰਧਰ- Cortana ਯੂਜ਼ਰਸ ਲਈ ਇਕ ਚੰਗੀ ਖਬਰ ਲੈ ਕੇ ਆਇਆ ਹੈ। ਮਾਈਕ੍ਰੋਸਾਫਟ ਨੇ ਹੁਣ ਤਿਹਾਡੇ ਜੀਮੇਲ ਅਕਾਊਂਟ ਨੂੰ Cortana ਨਾਲ ਜੋੜਨ ਦੀ ਸਮਰੱਥਾ ਨੂੰ ਐਡ ਕੀਤਾ ਹੈ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਹੁਣ ਡਿਜੀਟਲ ਅਸਿਸਟੈਂਟ ਦੇ ਮਾਧਿਅਮ ਰਾਹੀਂ ਈਮੈਲ, ਕਨਟੈਕਟ ਅਤੇ ਜ਼ਿਆਦਾ ਮਹੱਤਵਪੂਰਨ ਰੂਪ ਨਾਲ ਗੂਗਲ ਕੈਲੰਡਰ ਡਾਟਾ ਵਰਗੀਆਂ ਚੀਜ਼ਾਂ ਤੱਕ ਆਸਾਨੀ ਨਾਲ ਪਹੁੰਚਾ ਸਕਦੇ ਹਨ।
Windowscentral ਦੀ ਖਬਰ ਦੇ ਅਨੁਸਾਰ ਇਸ ਨਵੇਂ ਫੀਚਰ ਨੂੰ ਸੈੱਟ ਕਰਨ ਲਈ ਸਭ ਤੋਂ ਪਹਿਲਾ ਤੁਹਾਨੂੰ Cortana Notebook ਸਲੈਕਸ਼ਨ ਨੇ Windows 10 ਸਰਚ ਵਾਰ ਨਾਲ ਜਾਣਾ ਹੋਵੇਗਾ। ਇਕ ਵਾਰ ਇੱਥੇ ਪਹੁੰਚਣ ਤੋਂ ਬਾਅਦ 'Add a Service' ਆਪਸ਼ਨ (in'Connected Services') 'ਚ ਜਾ ਕੇ ਜੀਮੇਲ ਨੂੰ ਐਡ ਕਰੋ। ਇੰਨ੍ਹਾਂ ਤੋਂ ਬਾਅਦ ਤੁਸੀਂ ਜੀਮੇਲ ਅਕਾਊਂਟ ਲਾਗ ਇਨ ਕਰਨਾ ਹੋਵੇਗਾ, ਜੇਕਰ ਤੁਸੀਂ ਪਹਿਲਾਂ ਤੋਂ ਲਾਗਇਨ ਨਹੀਂ ਕੀਤਾ ਹੈ।
ਪੀ. ਸੀ. ਤੋਂ ਇਲਾਵਾ ਇਹ ਸਹੂਲਤ ਤੁਹਾਨੂੰ Cortana ਸੰਚਾਲਿਤ ਉਪਕਰਣ, ਜਿਸ ਤਰ੍ਹਾਂ ਕਿ ਹਰਮਨ ਕਰੇਡਨ ਇਨਵੇਕ ਨਾਲ ਕੈਲੰਡਰ ਵਰਗੀ ਇੰਫੋਰਮੇਸ਼ਨ ਤੱਕ ਪਹੁੰਚਣ ਦੀ ਅਨੁਮਤੀ ਦਿੰਦੀ ਹੈ। ਫਿਲਹਾਲ ਇਹ ਐਂਡ੍ਰਾਇਡ ਅਤੇ ਆਈ. ਓ. ਐੱਸ. ਦੀ ਲਾਈਵ ਨਹੀਂ ਹੋਇਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਲਾਈਵ ਕਰ ਦਿੱਤਾ ਜਾਵੇਗਾ।
ਦੱਸ ਦੱਈਏ ਕਿ ਮਾਈਕ੍ਰੋਸਾਫਟ ਨੇ Cortana ਨੂੰ ਵਿੰਡੋਜ਼ ਆਪਰੇਟਿੰਗ ਸਿਸਟਮ 8.1 ਨਾਲ ਹੀ ਪੇਸ਼ ਕੀਤਾ ਸੀ ਪਰ ਉਸ ਸਮੇਂ ਇਹ ਭਾਰਤ 'ਚ ਉਪਲੱਬਧ ਨਹੀਂ ਹੋਇਆ। ਕੰਪਨੀ ਨੇ ਸਾਲ 2015 'ਚ ਵਿੰਡੋਜ਼ ਨੂੰ 10 ਦੇ ਅਪਡੇਟ ਨਾਲ ਇਸ ਨੂੰ ਪੇਸ਼ ਕੀਤਾ ਸੀ। ਇਸ ਵਾਇਸ ਅਸਿਸਟੈਂਟ ਦੇ ਮਾਧਿਅਮ ਰਾਹੀਂ ਤੁਸੀਂ ਨਾ ਸਿਰਫ ਇਹ ਪਤਾ ਕਰ ਸਕਦੇ ਹੋ ਕਿ ਥੀਏਟਰ 'ਚ ਕਿਹੜੀ ਮੂਵੀ ਚੱਲ ਰਹੀ ਹੈ, ਸਗੋਂ ਇਸ ਦੇ ਮਾਧਿਅਮ ਰਾਹੀਂ ਟਿਕਟ ਬੁੱਕ ਵੀ ਕੀਤੀ ਜਾ ਸਕਦੀ ਹੈ।