ਅੱਜ ਪੂਰੇ ਦੇਸ਼ 'ਚ ਰਹੇਗਾ ਜਨਤਾ ਕਰਫਿਊ, ਸਮਰਥਨ ਲਈ ਇਸ ਹੈਸਟੈਗ ਨਾਲ ਕਰੋ ਟਵੀਟ

03/22/2020 1:51:20 AM

ਗੈਜੇਟ ਡੈਸਕ—ਦੇਸ਼ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਰੋਕਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ 22 ਮਾਰਚ ਭਾਵ ਅੱਜ ਦੇ ਦਿਨ ਜਨਤਾ ਕਰਫਿਊ ਦੀ ਅਪੀਲ ਕੀਤੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਦੇ ਦਿਨ ਦੇਸ਼ਭਰ 'ਚ ਲੱਗਣ ਵਾਲਾ ਕਰਫਿਊ ਕੋਰੋਨਾ ਵਿਰੁੱਧ ਸਭ ਤੋਂ ਵੱਡਾ ਹਥਿਆਰ ਸਾਬਤ ਹੋਵੇਗਾ। ਉਨ੍ਹਾਂ ਨੇ ਇਸ ਕਰਫਿਊ ਨੂੰ ਲੈ ਕੇ ਕਿਹਾ ਕਿ ਇਹ ਜਨਤਾ ਕਰਫਿਊ ਭਾਵ ਜਨਤਾ ਲਈ, ਜਨਤਾ ਦੁਆਰਾ ਆਪਣੇ-ਆਪ 'ਤੇ ਲਗਾਇਆ ਗਿਆ ਕਰਫਿਊ ਹੋਵੇਗਾ। ਪੀ.ਐੱਮ. ਮੋਦੀ ਕੋਰੋਨਾਵਾਇਰਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਵਾਲੀਆਂ ਵੀਡੀਓਜ਼ ਅਤੇ ਪੋਸਟ ਲਗਾਤਾਰ ਸ਼ੇਅਰ ਕਰ ਰਹੇ ਹਨ।

ਦੇਸ਼ 'ਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾਵਾਇਰਸ ਨੂੰ ਰੋਕਣ ਦੀ ਜ਼ਿੰਮੇਵਾਰੀ ਸਾਡੀ ਅਤੇ ਤੁਹਾਡੀ ਵੀ ਹੈ। ਅਜਿਹੇ 'ਚ ਤੁਸੀਂ #JantaCurfewMarch22, #CoronaChainScare, #StayHomeStaySafe, #IndiaFightsCorona ਨਾਲ ਟਵੀਟ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੀ ਵੀ ਜ਼ਿੰਮੇਵਾਰੀ ਹੈ ਕਿ ਤੁਸੀਂ ਵੀ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਕੋਰੋਨਵਾਇਰਸ ਦੇ ਪ੍ਰਤੀ ਜਾਗਰੂਕ ਕਰੋ ਅਤੇ ਜ਼ਰੂਰਤ ਨਾ ਹੋਣ 'ਤੇ  ਘਰ ਰਹਿਣ ਦੀ ਸਲਾਹ ਦਿੱਤੀ ਹੈ।

 

ਪੀ.ਐੱਮ. ਮੋਦੀ ਨੇ ਕਿਹਾ ਕਿ ਸਾਰੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ। ਤਹੱਈਆ ਕੀਤਾ ਕਿ ਅਸੀਂ ਆਪ ਪ੍ਰਭਾਵ ਹੋਣ ਤੋਂ ਬਚਾਂਗੇ ਅਤੇ ਦੂਜਿਆਂ ਨੂੰ ਵੀ ਬਚਾਵਾਂਗੇ। ਅਜਿਹੇ ਸਮੇਂ 'ਚ ਇਕ ਹੀ ਮੰਤਰ ਕੰਮ ਕਰਦਾ ਹੈ। ਅਸੀਂ ਸਿਹਤਮੰਦ ਤਾਂ ਦੁਨੀਆ ਸਿਹਤਮੰਦ। ਸਾਡਾ ਤਹੱਈਆ ਗਲੋਬਲੀ ਬੀਮਾਰੀ ਤੋਂ ਬਚਣ 'ਚ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲਾ ਹੈ।

ਪੀ.ਐੱਮ. ਮੋਦੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਅੱਜ ਤੋਂ ਜਨਤਾ ਕਰਫਿਊ ਦੀ ਮੰਗ ਕਰਦ ਹਾਂ। ਭਾਵ ਜਨਤਾ ਲਈ, ਜਨਤਾ ਦੁਆਰਾ ਲਗਾਇਆ ਗਿਆ ਕਰਫਿਊ। ਅੱਜ ਸਵੇਰੇ 7 ਤੋਂ ਰਾਤ 9 ਵਜੇ ਤਕ ਸਾਰੇ ਦੇਸ਼ ਵਾਸੀਆਂ ਨੂੰ ਜਨਤਾ ਕਰਫਿਊ ਦੀ ਪਾਲਣਾ ਕਰਨੀ ਹੈ। ਜਨਤਾ ਕਰਫਿਊ ਸਾਨੂੰ ਆਉਣ ਵਾਲੀ ਚੁਣੌਤੀ ਨਾਲ ਵੀ ਤਿਆਰ ਕਰੇਗਾ। ਅਸੀਂ ਅੱਜ ਸ਼ਾਮ 5 ਵਜੇ ਤਾੜੀ ਜਾਂ ਥਾਲੀ ਵਜਾ ਕੇ, ਸਾਇਰਨ ਵਜਾ ਕੇ ਸੇਵਾਦਾਰਾਂ ਦਾ ਧੰਨਵਾਦ ਕਰਨਾ ਚਾਹੀਦਾ।

 

ਇਹ ਵੀ ਪੜ੍ਹੋ :-

ਕੋਰੋਨਾਵਾਇਰਸ ਕਾਰਣ iPhone ਦੀ ਖਰੀਦ ਨੂੰ ਲੈ ਕੇ ਐਪਲ ਨੇ ਕੀਤਾ ਇਹ ਐਲਾਨ

ਵਟਸਐਪ ਦੇ ਇਕ ਫਰਜ਼ੀ ਮੈਸੇਜ ਕਾਰਣ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ

ਕੋਰੋਨਾਵਾਇਰਸ ਨੂੰ ਲੈ ਕੇ ਬਿਲ ਗੇਟਸ ਨੇ 5 ਸਾਲ ਪਹਿਲਾਂ ਦਿੱਤੀ ਸੀ ਚਿਤਾਵਨੀ

ਕੋਰੋਨਾ ਦਾ ਅਸਰ, ਗੂਗਲ ਨੇ ਕੈਂਸਲ ਕੀਤਾ ਸਭ ਤੋਂ ਵੱਡਾ ਈਵੈਂਟ

ਟਰੇਨ ਦੇ AC 3 ਤੋਂ ਵੀ ਸਸਤਾ ਹੋਇਆ ਹਵਾਈ ਜਹਾਜ਼ ਦਾ ਕਿਰਾਇਆ

Karan Kumar

This news is Content Editor Karan Kumar