ਐਪਲ ਨੂੰ ਕੋਰੋਨਾ ਦਾ ਖੌਫ, 27 ਮਾਰਚ ਤਕ ਬੰਦ ਰਹਿਣਗੇ ਦੁਨੀਆਭਰ ਦੇ ਰਿਟੇਲ ਸਟੋਰ

03/14/2020 5:16:08 PM

ਗੈਜੇਟ ਡੈਸਕ—ਕੋਰੋਨਾਵਾਇਰਸ ਦੇ ਕਾਰਣ ਐਪਲ ਨੇ ਆਪਣੇ ਸਾਰੇ ਰਿਟੇਲ ਸਟੋਰਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਐਪਲ ਨੇ ਕਿਹਾ ਕਿ 27 ਮਾਰਚ ਤਕ ਉਸ ਦੇ ਸਾਰੇ ਸਟੋਰ ਬੰਦ ਰਹਿਣਗੇ, ਸਿਰਫ ਗ੍ਰੇਟਰ ਚਾਈਨਾ ਦਾ ਸਟੋਰ ਖੁੱਲਿਆ ਰਹੇਗਾ। 27 ਮਾਰਚ ਤੋਂ ਬਾਅਦ ਕੋਰੋਨਾਵਾਇਰਸ ਦੀ ਸਥਿਤੀ ਨੂੰ ਦੇਖਦੇ ਹੋਏ ਸਟੋਰ ਨੂੰ ਫਿਰ ਤੋਂ ਖੋਲ੍ਹਣ 'ਤੇ ਵਿਚਾਰ ਹੋਵੇਗਾ।

PunjabKesari

ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਇਕ ਪੱਤਰ 'ਚ ਕਿਹਾ ਹੈ ਕਿ ਗ੍ਰੇਟਰ ਚਾਈਨਾ ਨੂੰ ਛੱਡ ਕੇ ਦੁਨੀਆਭਰ 'ਚ ਮੌਜੂਦ ਐਪਲ ਦੇ ਸਾਰੇ ਸਟੋਰ 27 ਮਾਰਚ ਤਕ ਬੰਦ ਰਹਿਣਗੇ। ਟਿਮ ਕੁਕ ਦਾ ਪੱਤਰ ਐਪਲ ਦੀ ਵੈੱਬਸਾਈਟ ਤੋਂ ਪੜ੍ਹਿਆ ਜਾ ਸਕਦਾ ਹੈ। ਐਪਲ ਦੇ ਇਸ ਫੈਸਲੇ ਤੋਂ ਬਾਅਦ ਸਾਰੇ ਕਰਮਚਾਰੀ ਘਰ ਤੋਂ ਹੀ ਕੰਮ ਕਰਨਗੇ। ਦੱਸ ਦੇਈਏ ਕਿ ਐਪਲ ਨੇ ਸ਼ੁੱਕਰਵਾਰ ਨੂੰ ਚੀਨ 'ਚ ਆਪਣੇ ਸਾਰੇ 42 ਸਟੋਰਸ ਨੂੰ ਓਪਨ ਕੀਤਾ ਸੀ।

PunjabKesari

ਐਪਲ ਨੇ ਦੁਨੀਆਭਰ 'ਚ ਕੋਰੋਨਾਵਾਇਰਸ ਨਾਲ ਇਨਫਿਕਟਡ ਲੋਕਾਂ ਦੀ ਮਦਦ ਲਈ 15 ਮਿਲੀਅਨ ਡਾਲਰ ਦਾ ਦਾਨ ਵੀ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਟਿਮ ਕੁਕ ਨੇ ਪੱਤਰ 'ਚ ਦਿੱਤੀ ਹੈ। ਦੱਸ ਦੇਈਏ ਕਿ ਇਸ ਵੇਲੇ ਦੁਨੀਆਭਰ 'ਚ ਕੋਰੋਨਾਵਾਇਰਸ ਨਾਲ ਕਰੀਬ 1 ਲੱਖ 30 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਡ ਹਨ ਜਦਕਿ 5 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari


Karan Kumar

Content Editor

Related News