ਕੋਰੋਨਾ ਦੇ ਡਰ ਤੋਂ ਕਰ ਰਹੇ ਹੋ Work From Home ਤਾਂ ਜ਼ਰੂਰ ਰੱਖੋ ਇਪ ਐਪਸ

03/14/2020 1:06:38 AM

ਗੈਜੇਟ ਡੈਸਕ—ਜਾਨਲੇਵਾ ਕੋਰੋਨਾਵਾਇਰਸ ਕਾਰਣ ਭਾਰਤ ਸਮੇਤ ਦੁਨੀਆਭਰ ਦੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਵਰਕ ਫ੍ਰਾਮ ਹੋਮ ਭਾਵ ਘਰ ਬੈਠੇ ਕੰਮ ਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿ ਤਾਂ ਕਿ ਕਰਮਚਾਰੀਆਂ ਨੂੰ ਸੁਰੱਖਿਅਤ ਰਹਿਣ 'ਚ ਮਦਦ ਮਿਲ ਸਕੇ। ਇਸ ਦੌਰਾਨ ਤੁਹਾਨੂੰ ਦੂਜੇ ਕਰਮਚਾਰੀਆਂ ਨਾਲ ਕਾਰਡੀਨੇਟ ਕਰਨ 'ਚ ਮੁਸ਼ਕਲ ਨਾ ਆਵੇ ਇਸ ਨੂੰ ਦੇਖਦੇ ਹੋਏ ਤੁਹਾਨੂੰ ਅਜਿਹੀਆਂ ਐਪਸ ਦੇ ਬਾਰੇ 'ਚ ਦੱਸਾਂਗੇ ਜਿੰਨਾਂ ਦੀ ਵਰਤੋਂ ਕਰ ਤੁਸੀਂ ਆਸਾਨੀ ਨਾਲ ਵਰਕ ਫ੍ਰਾਮ ਹੋਮ ਕਰ ਸਕੋਗੇ। ਇਹ ਐਪ ਤੁਹਾਨੂੰ ਕੰਮ ਦੌਰਾਨ ਮਦਦ ਕਰਨਗੀਆਂ।

Google Hangout

PunjabKesari

ਇਸ ਐਪ ਨੂੰ ਇਸਤੇਮਾਲ ਕਰਨ ਲਈ ਤੁਹਾਡੇ ਕੋਲ ਗੂਗਲ ਜਾਂ ਜੀਮੇਲ ਅਕਾਊਂਟ ਹੋਣਾ ਜ਼ਰੂਰੀ ਹੈ। ਗੂਗਲ ਹੈਂਗਆਊਟ ਰਾਹੀਂ ਤੁਸੀਂ ਫ੍ਰੀ ਗਰੁੱਪ ਵੀਡੀਓ ਅਤੇ ਵੁਆਇਸ ਕਾਲਿੰਗ ਕਰ ਸਕਦੇ ਹੋ। ਇਸ ਨਾਲ ਇਕੋ ਸਮੇਂ ਹੀ 150 ਲੋਕਾਂ ਨਾਲ ਗਰੁੱਪ ਚੈਟਿੰਗ ਕੀਤੀ ਜਾ ਸਕਦੀ ਹੈ। ਨਾਲ ਹੀ ਤੁਸੀਂ ਆਪਣੇ ਟੀਮ ਮੇਟਸ ਨਾਲ ਇਮੇਜ ਅਤੇ ਡਾਕੀਊਮੈਂਟਸ ਵੀ ਸ਼ੇਅਰ ਕਰ ਸਕਦੇ ਹੋ। ਤੁਸੀਂ ਆਈ.ਓ.ਐੱਸ. ਅਤੇ ਐਂਡ੍ਰਾਇਡ ਅਤੇ ਵੈੱਬ 'ਤੇ ਆਫਿਸ ਕਾਨਟੈਕਟਸ ਸਿੰਕ ਕਰ ਸਕਦੇ ਹੋ ਅਤੇ ਹੈਂਗਆਊਟ ਦੀ ਵਰਤੋਂ ਕਰਕੇ ਇਨ੍ਹਾਂ 'ਚ ਕਿਸੇ ਵੀ ਡਿਵਾਈਸ ਤੋਂ ਚੈੱਟ ਕਰ ਸਕਦੇ ਹੋ।

Skype for Business

PunjabKesari

ਇਹ ਐਪ ਸਮਾਰਟਫੋਨਸ, ਟੈਬਲੇਟਸ, ਲੈਪਟਾਪਸ, ਪਰਸਨਲ ਕੰਪਿਊਟਰਸ ਲਈ ਉਪਲੱਬਧ ਹੈ। ਇਸ ਐਪ ਨਾਲ ਕਾਫੀ ਸਮੂਦ ਤਰੀਕੇ ਨਾਲ ਵੀਡੀਓ ਕਾਲਿੰਗ, ਵੁਆਇਸ ਕਾਲਿੰਗ ਅਤੇ ਮੈਸੇਜ ਅਤੇ ਡਾਕੀਊਮੈਂਟਸ ਸ਼ੇਅਰਿੰਗ ਕੀਤੀ ਜਾ ਸਕਦੀ ਹੈ। ਇਸ ਦੇ ਰਾਹੀਂ ਗਰੁੱਪ ਮੈਸੇਜਿੰਗ ਅਤੇ ਗਰੁੱਪ ਵੀਡੀਓ ਕਾਲਿੰਗ ਵੀ ਕਾਫੀ ਬਿਹਤਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ।

WhatsApp

PunjabKesari

ਵਟਸਐਪ ਦਾ ਨਾਂ ਉਨ੍ਹਾਂ ਮੈਪਸ 'ਚ ਸ਼ਾਮਲ ਹੈ ਜਿਨ੍ਹਾਂ ਦੀ ਵਰਤੋਂ ਦੁਨੀਆਭਰ 'ਚ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਇਸ ਐਪ 'ਚ ਕਈ ਫੀਚਰਸ ਮਿਲਦੇ ਹਨ। ਇਸ ਨਾਲ ਯੂਜ਼ਰਸ ਬੇਹੱਦ ਆਸਾਨੀ ਨਾਲ ਇਕ ਵੱਡੇ ਗਰੁੱਪ 'ਚ ਇਮੇਸੇਜ, ਵੀਡੀਓਜ਼ ਅਤੇ ਡਾਕੀਊਮੈਂਟਸ ਸ਼ੇਅਰ ਕਰ ਸਕਦੇ ਹਨ। ਨਾਲ ਹੀ ਇਸ ਦੇ ਯੂਜ਼ਰਸ ਇਕ ਦੂਜੇ ਨਾਲ ਵੁਆਇਸ ਅਤੇ ਵੀਡੀਓ ਕਾਲਿੰਗ ਰਾਹੀਂ ਗੱਲ ਵੀ ਕਰ ਸਕਦੇ ਹਨ।

ZOOM Cloud Meetings

PunjabKesari

ਇਸ ਐਪ ਰਾਹੀਂ ਯੂਜ਼ਰਸ ਮੁਫਤ 'ਚ 100 ਲੋਕਾਂ ਨਾਲ ਮੀਟਿੰਗ ਸ਼ੁਰੂ ਕਰ ਸਕਦੇ ਹਨ ਜਾਂ ਜੁਆਇਨ ਕਰ ਸਕਦੇ ਹਨ। ਇਹ ਐਪ ਵੀਡੀਓ ਮੀਟਿੰਗ ਅਤੇ ਸਕਰੀਨ ਸ਼ੇਅਰਿੰਗ ਫੀਚਰਸ ਆਫਰ ਕਰਦਾ ਹੈ। ਨਾਲ ਹੀ ਯੂਜ਼ਰਸ ਫੋਟੋਜ਼, ਗੂਗਲ ਡਰਾਈਵ, ਡਰਾਪ ਬਾਕਸ ਜਾਂ ਬਾਕਸ ਫਾਈਲਸ ਨੂੰ ਸ਼ੇਅਰ ਕਰ ਸਕਦੇ ਹਨ ਅਤੇ ਆਪਣੇ ਸਮਾਰਟਫੋਨਸ ਜਾਂ ਪੀ.ਸੀ. ਰਾਹੀਂ ਟੈਕਸਟ ਅਤੇ ਆਡੀਓ ਫਾਈਲਸ ਨੂੰ ਵੀ ਸੈਂਡ ਕਰ ਸਕਦੇ ਹਨ।​​​​​​​


Karan Kumar

Content Editor

Related News