CES 2020: ਕੂਲਪੈਡ ਦਾ ਪਹਿਲਾ 5G ਸਮਾਰਟਫੋਨ ਲਾਂਚ, ਮਿਲਣਗੇ ਸ਼ਾਨਦਾਰ ਫੀਚਰਜ਼

01/09/2020 4:00:39 PM

ਗੈਜੇਟ ਡੈਸਕ– ਕੂਲਪੈਡ ਨੇ CES 2020 ’ਚ ਆਪਣਾ ਪਹਿਲਾ 5ਜੀ ਸਮਾਰਟਫੋਨ Coolpad Legacy 5G ਲਾਂਚ ਕਰ ਦਿੱਤਾ ਹੈ। ਇਹ ਪੱਛਮੀ ਦੇਸ਼ਾਂ ’ਚ ਲਾਂਚ ਹੋਣ ਵਾਲਾ ਸਭ ਤੋਂ ਕਿਫਾਇਤੀ ਸਮਾਰਟਫੋਨ ਹੈ। ਕੂਲਪੈਡ ਦੇ ਨਵੇਂ ਫੋਨ ਦੇ ਹਾਰਡਵੇਅਰ ਦਮਦਾਰ ਹਨ ਅਤੇ ਇਸ ਦੀ ਕੀਮਤ ਕਰੀਬ 29,000 ਰੁਪਏ ਦੇ ਕਰੀਬ ਹੈ। ਕੂਲਪੈਡ ਲੇਗੇਸੀ 5ਜੀ ’ਚ 6.53 ਇੰਚ ਦੀ ਫੁੱਲ-ਐੱਚ.ਡੀ. ਪਲੱਸ ਐੱਚ.ਡੀ.ਆਰ. 10 ਡਿਸਪਲੇਅ ਹੈ, ਵਾਟਰਡ੍ਰੋਪ ਨੋਚ ਦੇ ਨਾਲ। ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 765 ਪ੍ਰੋਸੈਸਰ ਦੇ ਨਾਲ 5ਜੀ ਕੁਨੈਕਟੀਵਿਟੀ ਲਈ ਸਨੈਪਡ੍ਰੈਗਨ X52 ਮਾਡਮ ਹੈ। ਕੂਲਪੈਡ ਦੇ ਨਵੇਂ ਫੋਨ ’ਚ ਪਿਛਲੇ ਹਿੱਸੇ ’ਤੇ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। 

ਕੀਮਤ
ਕੂਲਪੈਡ ਨੇ ਅਧਿਕਾਰਤ ਬਿਆਨ ਦਿੱਤਾ ਹੈ ਕਿ ਕੂਲਪੈਡ ਲੇਗੇਸੀ 5ਜੀ ਦੀ ਕੀਮਤ ਕਰੀਬ 29,000 ਰੁਪਏ ਦੇ ਕਰੀਬ ਹੋਵੇਗੀ। ਇਸ ਨੂੰ ਬਾਜ਼ਾਰ ’ਚ 2020 ਦੀ ਦੂਜੀ ਤਿਮਾਹੀ ਤੋਂ ਉਪਲੱਬਧ ਕਰਾਇਆ ਜਾਵੇਗਾ। ਹਾਲਾਂਕਿ, ਇਸ ਨੂੰ ਅਜੇ ਭਾਰਤ ’ਚ ਉਪਲੱਬਧ ਕਰਵਾਏ ਜਾਣ ਬਾਰੇ ਕੁਝ ਨਹੀਂ ਦੱਸਿਆ ਗਿਆ। 

ਫੀਚਰਜ਼
ਕੂਲਪੈਡ ਲੇਗੇਸੀ 5ਜੀ ਐਂਡਰਾਇਡ 10 ’ਤੇ ਚੱਲਦਾ ਹੈ। ਫਿਲਹਾਲ, ਇਹ ਸਾਫ ਨਹੀਂ ਹੈ ਕਿ ਇਹ ਸਟਾਕ ਐਂਡਰਾਇਡ ਦੇ ਨਾਲ ਆਉਂਦਾ ਹੈ ਜਾਂ ਕੋਈ ਕਸਟਮ ਸਕਿੱਨ ਵੀ ਹੈ। ਨਵੇਂ ਕੂਲਪੈਡ ਸਮਾਰਟਫੋਨ ’ਚ 6.53 ਇੰਚ ਦੀ ਫੁੱਲ-ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ। ਇਹ ਐੱਚ.ਡੀ.ਆਰ. 10 ਸੁਪੋਰਟ ਅਤੇ ਵਾਟਰਡ੍ਰੋਪ ਨੋਚ ਦੇ ਨਾਲ ਆਉਂਦਾ ਹੈ। ਫੋਨ ’ਚ ਕੁਆਲਕਾਮ ਦੇ ਆਕਟਾ-ਕੋਰ ਸਨੈਪਡ੍ਰੈਗਨ 765 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ ਜਿਸ ਨੂੰ ਬੀਤੇ ਮਹੀਨੇ ਹੀ ਲਾਂਚ ਕੀਤਾ ਗਿਆ ਸੀ। ਸਨੈਪਡ੍ਰੈਗਨ ਐਕਸ 52 5ਜੀ ਮਾਡਮ ਹੋਣ ਕਾਰਨ ਕੂਲਪੈਡ ਲੇਗੇਸੀ 5ਜੀ ਫੋਨ 5ਜੀ ਨੈੱਟਵਰਕ ਨੂੰ ਸੁਪੋਰਟ ਕਰੇਗਾ। ਸਨੈਪਡ੍ਰੈਗਨ 765 ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ ਅਤੇ 64 ਜੀ.ਬੀ. UFS 2.1 ਇਨਬਿਲਟ ਸਟੋਰੇਜ ਹੈ। 128 ਜੀ.ਬੀ. ਤਕ ਦੇ ਮੈਮਰੀ ਕਾਰਡ ਲਈ ਸੁਪੋਰਟ ਵੀ ਹੈ। 

ਕੂਲਪੈਡ ਲੇਗੇਸੀ 5ਜੀ ’ਚ ਦੋ ਰੀਅਰ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਦੇ ਨਾਲ 8 ਮੈਗਾਪਿਕਸਲ ਦਾ ਵਾਈਡ-ਐਂਗਲ ਕੈਮਰਾ ਹੈ। ਫਰੰਟ ਪੈਨਲ ’ਤੇ ਵਾਟਰਡ੍ਰੋਪ ਨੋਚ ’ਚ 16 ਮੈਗਾਪਿਕਸਲ ਦਾ ਫਿਕਸਡ ਫੋਕਸ ਕੈਮਰਾ ਹੈ। ਫੋਨ 4,000 ਐੱਮ.ਏ.ਐੱਚ. ਬੈਟਰੀ ਦੇ ਨਾਲ ਆਉਂਦਾ ਹੈ। ਇਹ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ।