Coolpad ਸਮਾਰਟਫੋਨਜ਼ ਨੂੰ ਮਿਲੇਗਾ ਅਮੇਜ਼ਾਨ ਵੌਇਸ Alexa ਸਪੋਰਟ

03/01/2018 6:20:15 PM

ਜਲੰਧਰ- ਭਾਰਤ 'ਚ Coolpad ਦੇ ਕੁਝ ਸਮਾਰਟਫੋਨਸ ਨੂੰ ਅਮੇਜ਼ਾਨ Alexa ਵੌਇਸ ਸਰਵਿਸ ਸਪੋਰਟ ਦਿੱਤਾ ਗਿਆ ਹੈ। Coolpad 3ool Play 6, Note 5 ਅਤੇ Note 5 Lite ਨੂੰ Alexa ਓਵਰ-ਦਾ- ਏਅਰ (OTA) ਅਪਡੇਟ ਮਿਲੇਗਾ। ਆਉਣ ਵਾਲੇ 3oolpad ਡਿਵਾਇਸ 'ਚ ਇਸ ਸਪੋਰਟ ਨੂੰ ਪੇਸ਼ ਕੀਤਾ ਜਾਵੇਗਾ। 3oolpad ਗਰੁਪ ਨੇ ਬੁੱਧਵਾਰ ਨੂੰ ਬਾਰਸਿਲੋਨਾ 'ਚ ਆਯੋਜਿਤ ਕੀਤੇ ਗਏ MWC 2018 ਦੇ ਦੌਰਾਨ 1lexa ਇੰਟੀਗ੍ਰੇਸ਼ਨ ਦਾ ਐਲਾਨ ਕੀਤਾ।

Alexa ਇੰਟੀਗਰੇਸ਼ਨ ਦੀ ਮਦਦ ਤੋਂ Coolpad ਸਮਾਰਟਫੋਨ ਯੂਜ਼ਰਸ ਆਪਣੀ ਅਵਾਜ਼ ਦਾ ਇਸਤੇਮਾਲ ਕਰ ਆਪਣੇ ਪਸੰਦੀਦਾ ਗਾਣੇ ਨੂੰ ਪਲੇਅ ਕਰ ਸਕਦੇ ਹਨ ਜਾਂ Amazon.in ਤੋਂ ਖਰੀਦਾਰੀ ਜਿਵੇਂ ਕੁਝ ਕੰਮ ਕਰ ਸਕਦੇ ਹਨ। ਯੂਜ਼ਰਸ ਮੌਸਮ, ਕਲੈਂਡਰ ਅਤੇ ਲੇਟੈਸਟ ਨਿਊਜ਼ ਬਰੀਫਿੰਗ ਨੂੰ ਸੁੱਣ ਸਕਣਗੇ। Alexa ਇੰਟੀਗ੍ਰੇਸ਼ਨ ਪਹਿਲਾਂ ਹੀ ਯੂ. ਐੱਸ. 'ਚ ਉਪਲੱਬਧ ਹੈ, ਹਾਲਾਂਕਿ 3oolpad ਨੇ ਭਾਰਤ ਦੇ ਪਹਿਲੇ 1ma੍ਰon ਐਕਸਕਲੂਜ਼ਿਵ ਸਮਾਰਟਫੋਨ ਬਰੈਂਡ ਬਣਨ ਲਈ ਆਪਣੇ ਸਮਾਰਟਫੋਨ 'ਤੇ Alexa ਦੀ ਪੇਸ਼ਕਸ਼ ਕੀਤੀ ਹੈ।