Coolpad ਐਤਵਾਰ ਨੂੰ ਲਾਂਚ ਕਰੇਗੀ ਨਵਾਂ ਫਲੈਗਸ਼ਿਪ ਸਮਾਰਟਫੋਨ

08/18/2017 6:22:05 PM

ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਨਵਾਂ 'ਗੇਮ ਚੇਂਜਰ' ਡਿਵਾਈਸ ਕੂਲਪੈਡ ਇੰਡੀਆ ਦੇ ਸੀ.ਈ.ਓ. ਸਈਦ ਤਾਜੁਦੀਨ ਅਤੇ ਕੂਲਪੈਡ ਗਰੁੱਪ ਦੇ ਗਲੋਬਲ ਸੀ.ਈ.ਓ. ਜੇਮਸ ਡੂ ਦੀ ਮੌਜੂਦਗੀ 'ਚ 20 ਅਗਸਤ ਨੂੰ ਦੁਬਈ 'ਚ ਹੋਣ ਵਾਲੇ ਈਵੈਂਟ 'ਚ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਫੇਸਬੁੱਕ ਪੋਸਟ ਦੀ ਇਕ ਸੀਰੀਜ਼ 'ਚ ਕੂਲਪੈਡ ਇੰਡੀਆ ਨੇ ਸੰਕੇਤ ਦਿੱਤਾ ਕਿ ਨਵਾਂ ਸਮਾਰਟਫੋਨ ਮਟੈਲਿਕ ਬਾਡੀ ਨਾਲ ਲੈਸ ਹੋਵੇਗਾ। ਫੋਨ 'ਚ 6ਜੀ.ਬੀ. ਰੈਮ ਦਿੱਤੀ ਜਾਵੇਗੀ। 
ਕੂਲਪੈਡ ਇੰਡੀਆ ਨੇ ਇਕ ਪੋਸਟ 'ਚ ਖੁਲਾਸਾ ਕੀਤਾ, ''Sturdy sophistication! The enduring metallic unibody which will attract all eye balls around. The elegance with the splash of metal will become the new trend from 20th August''. 
ਇਸ ਸਮਾਰਟਫੋਨ ਨੂੰ ਮਿਡ-ਰੇਂਜ 'ਚ ਪੇਸ਼ ਕੀਤਾ ਜਾਵੇਗਾ। ਇਸ ਨੂੰ ਖਾਸਤੌਰ 'ਤੇ ਉਨ੍ਹਾਂ ਲੋਕਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ ਜੋ ਗੇਮ ਖੇਡਣ ਦੇ ਸ਼ੌਕੀਨ ਹਨ।