ਆਉਣ ਵਾਲੇ ਸਮੇਂ ''ਚ ਇਸ ਤਰ੍ਹਾਂ ਦੇ ਨਜ਼ਰ ਆਉਣਗੇ ਸਮਾਰਟਫੋਨਸ, ਇਨ੍ਹਾਂ ਨਵੀਆਂ ਤਕਨੀਕਾਂ ਦੀ ਕੀਤੀ ਜਾਵੇਗੀ ਵਰਤੋਂ

03/03/2020 10:17:56 AM

ਗੈਜੇਟ ਡੈਸਕ– ਇਸ ਸਾਲ ਕੋਰੋਨਾ ਵਾਇਰਸ ਦੇ ਡਰੋਂ ਬਾਰਸੀਲੋਨਾ 'ਚ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ ਈਵੈਂਟ ਨੂੰ ਕੈਂਸਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਫੋਨ ਨਿਰਮਾਤਾ ਕੰਪਨੀਆਂ ਆਪਣੇ ਆਈਡੀਆ ਆਨਲਾਈਨ ਹੀ ਸ਼ੇਅਰ ਕਰਨ ਲੱਗੀਆਂ ਹਨ।
- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ curvy Apex 2020 ਕਾਂਸੈਪਟ ਫੋਨ ਨੂੰ ਆਨਲਾਈਨ ਸ਼ੋਅਕੇਸ ਕਰ ਦਿੱਤਾ ਹੈ। ਇਸ ਦਾ ਡਿਜ਼ਾਈਨ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਵਿੱਖ ਵਿਚ ਮਿਲਣ ਵਾਲੇ ਸਮਾਰਟਫੋਨਸ ਕਿਸ ਤਰ੍ਹਾਂ ਦੇ ਨਜ਼ਰ ਆਉਣਗੇ ਅਤੇ ਕਿਨ੍ਹਾਂ-ਕਿਨ੍ਹਾਂ ਫੀਚਰਜ਼ ਨਾਲ ਆਉਣਗੇ।

ਕੀ ਹੈ ਇਸ ਕਾਂਸੈਪਟ ਫੋਨ 'ਚ ਖਾਸ
1. Apex 2020 concept ਫੋਨ ਵਿਚ 6.4 ਇੰਚ ਦੀ ਵਾਟਰਫਾਲ ਫੁੱਲ ਵਿਊ ਡਿਸਪਲੇਅ ਦੇਖੀ ਜਾ ਸਕਦੀ ਹੈ। ਇਹ ਡਿਸਪਲੇਅ ਕਵਰਡ ਸਕਰੀਨ ਹੈ ਮਤਲਬ ਇਸ ਵਿਚ ਕੋਈ ਕਿਨਾਰਾ ਨਹੀਂ ਅਤੇ ਇਹ ਮੁੜੀ ਹੋਈ ਹੈ।
2. ਡਿਸਪਲੇਅ ਨੂੰ ਬਿਹਤਰ ਬਣਾਉਣ ਲਈ ਇਸ ਵਿਚ 4-ਇਨ-1 ਸੁਪਰ ਪਿਕਸਲ ਫੋਟੋ ਸੈਂਸੇਟਿਵ ਚਿੱਪ ਲੱਗੀ ਹੈ, ਜੋ ਹੋਰ ਕਿਸੇ ਵੀ ਡਿਸਪਲੇਅ ਨਾਲੋਂ ਬਿਹਤਰ ਕੁਆਲਟੀ ਦੇਵੇਗੀ।
3. ਡਿਸਪਲੇਅ ਦੇ ਸੱਜੇ ਪਾਸੇ 16 ਮੈਗਾਪਿਕਸਲ ਵਾਲਾ ਸੈਲਫੀ ਕੈਮਰਾ ਲੱਗਾ ਹੈ।
4. ਇਸ ਵਿਚ 48 ਮੈਗਾਪਿਕਸਲ ਵਾਲਾ ਮੇਨ ਕੈਮਰਾ ਦਿੱਤਾ ਗਿਆ ਹੈ, ਜੋ 7.5x ਆਪਟੀਕਲ ਡਿਜੀਟਲ ਜ਼ੂਮ ਨੂੰ ਸੁਪੋਰਟ ਕਰੇਗਾ, ਜਿਸ ਨਾਲ ਤੁਸੀਂ ਸਟਿਲ ਤੇ ਵੀਡੀਓ ਰਿਕਾਰਡਿੰਗ ਕਰ ਸਕਦੇ ਹੋ।


5. ਫੋਨ ਵਿਚ ਕੋਈ ਪੋਰਟ ਨਹੀਂ ਦਿੱਤਾ ਗਿਆ ਮਤਲਬ ਇਹ ਵਾਇਰਲੈੱਸ ਤਰੀਕੇ ਨਾਲ ਚਾਰਜ ਹੋਵੇਗਾ।
6. ਸੁਪਰ ਫਲੈਸ਼ ਚਾਰਜ 60-W ਸਿਸਟਮ ਹੁਣ ਫੋਨ ਵਿਚ ਮਿਲੇਗਾ,  ਜੋ 2,000mAh ਦੀ ਬੈਟਰੀ ਸਿਰਫ 20 ਮਿੰਟਾਂ ਵਿਚ ਚਾਰਜ ਕਰ ਦੇਵੇਗਾ।