WOW : ਹੁਣ ਕੰਪਿਊਟਰ ਨਾਲ ਚੱਲਣਗੇ Smartphone

06/30/2016 2:05:06 PM

ਜਲੰਧਰ- ਸਾਊਥ ਕੋਰੀਆ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕ ਕੰਪਨੀ ਐੱਲ. ਜੀ ਨੇ VPInput ਨਾਮ ਨਾਲ ਇਕ ਅਜਿਹਾ ਐਪ ਲਾਂਚ ਕੀਤਾ ਗਿਆ ਹੈ ਜਿਸ ਦੇ ਜ਼ਰੀਏ ਯੂਜ਼ਰਸ ਆਪਣੇ ਸਮਾਰਟਫੋਨ ਨੂੰ ਪੀ. ਸੀ ਜਾਂ ਲੈਪਟਾਪ ਨਾਲ ਐਕਸੇਸ ਕਰ ਸਕਣਗੇ। ਫਿਲਹਾਲ ਇਹ ਐਪ G4, ਐੱਲ. ਜੀ G5 ਅਤੇ ਐੱਲ. ਜੀ V10 ਸਮਾਰਟਫੋਨ ਨੂੰ ਹੀ ਸਪੋਰਟ ਕਰਦਾ ਹੈ।

 
ਇਹ ਨਵੀਂ ਐਪਲੀਕੇਸ਼ਨ ਬਲੂਟੁੱਥ ''ਤੇ ਕੰਮ ਕਰਦਾ ਹੈ ਅਤੇ ਇਸ ਦੇ ਲਈ ਇੰਟਰਨੈੱਟ ਕਨੈੱਕਸ਼ਨ ਦੀ ਲੋੜ ਨਹੀਂ ਹੈ। ਦੱਸ ਦਈਏ ਕਿ ਜਿਨ੍ਹਾਂ ਡੈਸਕਟਾਪ ''ਚ ਬਲੂਟੁੱਥ ਸਪੋਰਟ ਨਹੀਂ ਹੈ ਉਨ੍ਹਾਂ ''ਤੇ ਇਹ ਪ੍ਰੋਗਰਾਮ ਕੰਮ ਨਹੀਂ ਕਰੇਗਾ। ਐੱਲ. ਜੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਪ੍ਰੋਗਰਾਮ ਬਲੁਟੁੱਥ ਡੋਂਗਲ ਨੂੰ ਸਪੋਰਟ ਨਹੀਂ ਕਰਦਾ ਹੈ ਅਤੇ ਇਹ ਸਿਰਫ ਬਲੂਟੁੱਥ ਇੰਟੀਗ੍ਰੇਟਡ ਲੈਪਟਾਪ ਜਾਂ ਪੀਸੀ ਲਈ ਬਣਾਇਆ ਗਿਆ ਹੈ।
 
ਕੰਪਨੀ ਮੁਤਾਬਕ , VPInput ਐਪ ਨਾਲ ਐੱਲ. ਜੀ ਸਮਾਰਟਫੋਨ ਯੂਜ਼ਰ ਆਪਣੇ ਪੀ. ਸੀ ਦੇ ਮਾਊਸ ਅਤੇ ਕੀ-ਬੋਰਡ ਤੋਂ ਆਪਣੇ ਡਿਵਾਇਸ ਨੂੰ ਕੰਟਰੋਲ ਕਰ ਸਕਣਗੇ, ਇਸ ਤੋਂ ਯੂਜ਼ਰ ਆਪਣੀ ਡੈਸਕ ''ਤੇ ਹੁੰਦੇ ਹੋਏ ਬਿਨਾਂ ਕੰਮ ਨੂੰ ਪ੍ਰਭਾਵਿਤ ਕੀਤੇ ਹੀ ਪੀ. ਸੀ ਨਾਲ ਆਪਣੇ ਫੋਨ ਨੂੰ ਚੈੱਕ ਕਰ ਸਕਣਗੇ। ਇਸ ਪ੍ਰੋਗਰਾਮ ''ਚ ਟੈਕਸਟ ਇਨਪੁੱਟ ਦਾ ਫੀਚਰ ਵੀ ਹੈ ਅਤੇ ਕੀ-ਬੋਰਡ ਤੋਂ ਐੱਲ. ਜੀ ਦੇ ਸਮਾਰਟਫੋਨ ''ਤੇ (3trl+V, 3trl+3) ਫੰਕਸ਼ਨ ਨੂੰ ਇਸਤੇਮਾਲ ਕਰ ਸਕਦੇ ਹਨ। ਇਹ ਪ੍ਰੋਗਰਾਮ ਖਾਸ ਤੌਰ ''ਤੇ ਆਫੀਸ ''ਚ ਜ਼ਿਆਦਾ ਇਸਤੇਮਾਲ ਹੋਵੇਗਾ। ਜਿੱਥੇ ਯੂਜ਼ਰ ਸਮਾਰਟਫੋਨ ਅਤੇ ਪੀ. ਸੀ ਦੀ ਸਾਰੀਆਂ ਫਾਇਲਸ ਇਕ ਸਕ੍ਰੀਨ ''ਤੇ ਹੀ ਐਕਸਸ ਕਰ ਸਕਣਗੇ। ਇਸ ਤੋਂ ਇਲਾਵਾ ਯੂਜ਼ਰ ਆਈ. ਐੱਮ ਐਪ ਅਤੇ ਦੂੱਜੇ ਚੈਟ ਸਰਵਿਸ ''ਤੇ ਇਕ ਡਿਵਾਇਸ ''ਚ ਹੀ ਚੈਟ ਕਰ ਸਕਦੇ ਹਨ। ਪੀ. ਸੀ ਤੋਂ ਲਏ ਗਏ ਸਕ੍ਰੀਨਸ਼ਾਟ ਨੂੰ ਸਮਾਰਟਫੋਨ ਦੇ ਜ਼ਰੀਏ ਕਾਂਟੈਕਟ ਨੂੰ ਵੀ ਭੇਜਿਆ ਸਕਦਾ ਹੈ। ਇਹ ਐਪ ਗੂਗਲ ਪਲੇ ''ਤੇ ਡਾਊਨਲੋਡ ਕਰਨ ਲਈ ਮੁਫਤ ਉਪਲੱਬਧ ਹੈ।
 
ਇਕ ਵਾਰ ਇਹ ਸਾਰੀ ਵਿਧੀ ਅਪਨਾਉਣ ਤੋਂ ਬਾਅਦ, ਯੂਜ਼ਰ ਆਪਣੇ ਐੱਲ. ਜੀ ਜੀ4, ਜੀ5 ਅਤੇ ਵੀ10 ਡਿਵਾਇਸ ਨੂੰ ਆਪਣੇ ਪੀ. ਸੀ/ਲੈਪਟਾਪ ਤੋਂ ਬ੍ਰਾਉਜ਼ਰ ਕਰ ਪਾਉਣਗੇ। ਇਸ ਦੇ ਲਈ ਹਰ ਵਾਰ Àਉੁਨ੍ਹਾਂ ਨੂੰ ਸਮਾਰਟਫੋਨ ਨੂੰ ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ। ਯੂਜ਼ਰ ਪੀ. ਸੀ ਦੇ ਕੀ-ਬੋਰਡ ਅਤੇ ਮਾਊਸ ਤੋਂ ਸਮਾਰਟਫੋਨ ਨੂੰ ਆਪਰੇਟ ਕਰ ਸਕਣਗੇ।