Comio ਜਲਦ ਹੀ ਲਾਂਚ ਕਰੇਗੀ ਆਪਣੇ ਦੋ ਨਵੇਂ ਸਮਾਰਟਫੋਨਸ

02/13/2018 8:26:05 PM

ਜਲੰਧਰ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਕਾਮਿਓ ਭਾਰਤ 'ਚ ਦੋ ਸਮਾਰਟਫੋਨ 's1 ਲਾਈਟ' ਅਤੇ 'c2 ਲਾਈਟ' ਨਾਂ ਤੋਂ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਇੰਨਾਂ ਦੋਵਾਂ ਸਮਾਰਟਫੋਨਸ ਨੂੰ 15 ਫਰਵਰੀ ਨੂੰ ਪੇਸ਼ ਕਰ ਸਕਦੀ ਹੈ। ਉੱਥੇ ਇਨ੍ਹਾਂ ਦੋਵਾਂ ਸਮਾਰਟਫੋਨਸ ਨੂੰ 8,000 ਰੁਪਏ ਦੀ ਕੀਮਤ 'ਚ ਪੇਸ਼ ਕਰੇਗੀ।
ਖਬਰਾਂ ਮੁਤਾਬਕ ਕਾਮਿਓ ਐੱਸ1 ਲਾਈਟ 'ਚ 5.5 ਇੰਚ ਦੀ ਡਿਲਪੇਲਅ , 2 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਦੀ ਸੁਵਿਧਾ ਹੋਣ ਦੀ ਸੰਭਾਵਨਾ ਹੈ। ਉੱਥੇ ਕੈਮਰੇ ਦੇ ਮਾਮਲੇ 'ਚ ਇਸ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਸੈਲਫੀ ਲਈ 8 ਮੈਗਾਪਿਕਸਕਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਕਾਮਿਓ ਐੱਸ1 ਲਾਈਟ ਦੀ ਬਲੈਕ, ਬਲਿਊ ਅਤੇ ਸਾਫਟ ਗੋਲਡ ਕਲਰ ਆਪਸ਼ਨ ਨਾਲ ਬਾਜ਼ਾਰ 'ਚ ਆਉਣ ਦੀ ਉਮੀਦ ਹੈ।
ਉੱਥੇ ਦੂਜੇ ਪਾਸੇ ਕਾਮਿਓ ਸੀ2 ਲਾਈਟ ਸਮਾਰਟਫੋਨ 'ਚ 5 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਇਹ ਡਿਵਾਈਸ 2ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਦੀ ਸੁਵਿਧਾ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਾਮਿਓ ਸੀ2 ਸਾਈਟ 'ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦੈ।