CES 2020: ਕੋਲਗੇਟ ਲਿਆਈ ਸਮਾਰਟਫੋਨ ਨਾਲ ਕੁਨੈਕਟ ਹੋਣ ਵਾਲਾ ਟੂਥ ਬਰੱਸ਼

01/07/2020 10:50:28 AM

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ (CES 2020) ਨੂੰ ਇਸ ਸਾਲ 7 ਤੋਂ 10 ਜਨਵਰੀ ਤਕ ਅਮਰੀਕਾ ਦੇ ਰਾਜ ਨੇਵਾਦਾ ’ਚ ਸਥਿਤ ਲਾਸ ਵੇਗਾਸ ਕਨਵੈਂਸ਼ਨ ਸੈਂਟਰ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਈਵੈਂਟ ’ਚ ਕੋਲਗੇਟ ਨੇ ਇਸ ਦੌਰਾਨ ਸਮਾਰਟਫੋਨ ਨਾਲ ਕੁਨੈੱਕਟ ਹੋਣ ਵਾਲੇ ਟੂਥ ਬਰੱਸ਼ ਨੂੰ ਪੇਸ਼ ਕੀਤਾ ਹੈ। 

PunjabKesari

ਕੰਪਨੀ ਨੇ ਦੱਸਿਆ ਹੈ ਕਿ Plaqless Pro ਸਮਾਰਟ ਇਲੈਕਟ੍ਰਿਕ ਟੂਥ ਬਰੱਸ਼ ਰਾਹੀਂ ਸਮਾਰਟਫੋਨ ਦੇ ਨਾਲ ਕੁਨੈੱਕਟ ਹੋ ਸਕਦਾ ਹੈ। ਇਸ ਵਿਚ ਇਕ ਟਾਇਨੀ ਅੰਬੈਡਿਡ ਸੈਂਸਰ ਲੱਗਾ ਹੈ ਜੋ ਬਰੱਸ਼ ਦਾ ਇਸਤੇਮਾਲ ਕਰਦੇ ਸਮੇਂ ਤੁਹਾਡੇ ਮੂੰਹ ਦੀ ਜਾਂਚ ਕਰਦਾ ਹੈ ਅਤੇ ਸਮੱਸਿਆ ਸਾਹਮਣੇ ਆਉਣ ’ਤੇ ਚਿੱਟੇ ਰੰਗ ਦੀ ਲਾਈਟ ਨੂੰ ਨੀਲੇ ਰੰਗ ਦੀ ਲਾਈਟ ’ਚ ਬਦਲ ਦਿੰਦਾ ਹੈ।
- ਇਸ ਤੋਂ ਇਲਾਵਾ ਇਹ ਸੈਂਸਰ ਤੁਹਾਡੇ ਮੂੰਹ ਦੇ ਅੰਦਰ ਦਾ ਮੈਪ ਤਿਆਰ ਕਰਦਾ ਹੈ ਅਤੇ ਸਾਰਾ ਡਾਟਾ ਸਮਾਰਟਫੋਨ ਐਪ ’ਤੇ ਭੇਜਦਾ ਹੈ ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਮੂੰਹ ਦੇ ਕਿਹੜੇ ਹਿੱਸੇ ’ਤੇ ਤੁਸੀਂ ਬਰੱਸ਼ ਨਹੀਂ ਕੀਤਾ। ਇਸ ਦੀ ਕੀਮਤ 200 ਅਮਰੀਕੀ ਡਾਲਰ (ਕਰੀਬ 14 ਹਜ਼ਾਰ ਰੁਪਏ) ਰੱਖੀ ਗਈ ਹੈ। 


Related News