ਵੱਡੀ ਸਕ੍ਰੀਨ ਵਾਲੇ ਸਮਾਰਟਫੋਨਸ ''ਚ ਕ੍ਰੋਮ ਬ੍ਰਾਊਜ਼ਰ ਇਸਤੇਮਾਲ ਕਰਨਾ ਹੋਵੇਗਾ ਸੌਖਾਲਾ
Wednesday, Nov 02, 2016 - 10:57 AM (IST)

ਜਲੰਧਰ- ਮੋਬਾਇਲ ਫੋਨਸ ਸਮਾਰਟ ਹੋਣ ਦੇ ਨਾਲ-ਨਾਲ ਵੱਡੇ ਵੀ ਹੁੰਦੇ ਜਾ ਰਹੇ ਹਨ ਤੇ ਮਾਰਕੀਟ ''ਚ ਮਿਲਣ ਵਾਲੇ ਕਈ ਸਮਾਰਟਫੋਨਸ ਤਾਂ ਇਕ ਹੱਥ ਨਾਲ ਇਸਤੇਮਾਲ ਕਰਨੇ ਵੀ ਮੁਸ਼ਕਿਲ ਹਨ। ਬ੍ਰਾਊਜ਼ਰ ਦੀ ਵਰਤੋਂ ਕਰਦੇ ਸਮੇਂ ਸਰਚ ਬਾਰ ''ਤੇ ਸਰਚ ਕਰਨ ਲਈ ਦੋਵਾਂ ਹੱਥਾਂ ਦੀ ਵਰਤੋਂ ਕਰਨੀ ਪੈਂਦੀ ਹੈ ਕਿਉਂਕਿ ਕੁਝ ਬ੍ਰਾਊਜ਼ਰਜ਼ ''ਚ ਕੰਟ੍ਰੋਲਸ ਉੱਪਰ ਵਾਲੇ ਪਾਸੇ ਦਿੱਤੇ ਗਏ ਹਨ ਪਰ ਇਸ ''ਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਕ੍ਰੋਮ ਬ੍ਰਾਊਜ਼ਰ ''ਚ ਆਵੇਗਾ ਫੀਚਰ
ਗੂਗਲ ਐਂਡ੍ਰਾਇਡ ਫੋਨਸ ''ਚ ਕ੍ਰੋਮ ਬ੍ਰਾਊਜ਼ਰ ਦੇ ਨਵੇਂ ਫੀਚਰ ਨੂੰ ਟੈਸਟ ਕਰ ਰਹੀ ਹੈ, ਜਿਸ ਦੇ ਕੰਟ੍ਰੋਲਸ ਉੱਪਰ ਵਾਲੇ ਪਾਸੇ ਨਹੀਂ ਸਗੋਂ ਹੇਠਾਂ ਵੱਲ ਦਿੱਤੇ ਹੋਣਗੇ । ਐਂਡ੍ਰਾਇਡ ਓ. ਐੱਸ. ਦੇ ਕ੍ਰੋਮ ਬ੍ਰਾਊਜ਼ਰ ''ਚ ਇਹ ਬਦਲਾਅ ਛੋਟਾ ਤੇ ਸਾਧਾਰਨ ਹੈ ਪਰ ਇਸ ਛੋਟੇ ਜਿਹੇ ਬਦਲਾਅ ਨਾਲ ਕ੍ਰੋਮ ਬ੍ਰਾਊਜ਼ਰ ਦੀ ਵਰਤੋਂ ਕਰਨੀ ਸੌਖਾਲੀ ਹੋ ਜਾਵੇਗੀ, ਖਾਸ ਕਰਕੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਕੋਲ ਵੱਡੀ ਸਕ੍ਰੀਨ ਵਾਲੇ ਸਮਾਰਟਫੋਨਸ ਹਨ। ਰਿਪੋਰਟ ਮੁਤਾਬਕ ਇਸ ਨਵੇਂ ਡਿਜ਼ਾਈਨ ਕਾਰਨ ਜਦੋਂ ਸਮਾਰਟਫੋਨ ਤੁਹਾਡੇ ਸੱਜੇ ਹੱਥ ''ਚ ਹੋਵੇਗਾ ਤਾਂ ਟੈਬ ਸਵਿੱਚਰ ਤੁਹਾਡੇ ਸੱਜੇ ਹੱਥ ਦੇ ਅੰਗੂਠੇ ਕੋਲ ਹੋਵੇਗਾ।
ਲੀਕ ਹੋਈ ਤਸਵੀਰ
ਐਂਡ੍ਰਾਇਡ ਓ. ਐੱਸ. ਲਈ ਕ੍ਰੋਮ ਬ੍ਰਾਊਜ਼ਰ ਦੇ ਨਵੇਂ ਡਿਜ਼ਾਈਨ ਦੀ ਇਕ ਤਸਵੀਰ ਵੀ ਲੀਕ ਹੋਈ ਹੈ। ਤਸਵੀਰ ਤੋਂ ਪਤਾ ਲੱਗਦਾ ਹੈ ਕਿ ਅਜੇ ਇਸ ਫੀਚਰ ਨੂੰ ਟੈਸਟ ਕੀਤਾ ਜਾ ਸਕਦਾ ਹੈ, ਹਾਲਾਂਕਿ ਅਜੇ ਇਸ ਫੀਚਰ ਦੇ ਸਮਾਰਟਫੋਨਸ ''ਚ ਆਉਣ ''ਚ ਸਮਾਂ ਲੱਗੇਗਾ।
ਸ਼ਾਇਦ ਗੂਗਲ ਆਖਰੀ ਕੰਪਨੀ ਹੈ, ਜੋ ਆਪਣੇ ਬ੍ਰਾਊਜ਼ਰ ਲਈ ਹੇਠਾਂ ਵਾਲੇ ਪਾਸੇ ਕੰਟ੍ਰੋਲਸ ਦੇ ਰਹੀ ਹੈ। ਆਈ. ਓ. ਐੱਸ. ਵਿਚ ਵਰਤੇ ਜਾਣ ਵਾਲੇ ਸਫਾਰੀ ਬ੍ਰਾਊਜ਼ਰ ''ਚ ਐਡ੍ਰੈੱਸ ਬਾਰ ਅਤੇ ਰਿਫਰੈੱਸ਼ ਬਟਨ ਨੂੰ ਟਾਪ ''ਤੇ ਦਿੱਤਾ ਗਿਆ ਹੈ ਪਰ ਬਹੁਤ ਸਾਰੇ ਕੰਟ੍ਰੋਲਸ ਜਿਵੇਂ ਫਾਰਵਰਡ, ਬੈਕਵਰਡ, ਟੈਬ ਸਵਿੱਚ ਹੇਠਾਂ ਵਾਲੇ ਪਾਸੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਾਈਕ੍ਰੋਸਾਫਟ ਦੇ ਮੋਬਾਇਲ ''ਚ ਇਸਤੇਮਾਲ ਹੋਣ ਵਾਲੇ ਇੰਟਰਨੈੱਟ ਐਕਸਪਲੋਰਰ ਤੇ ਐੱਜ ਬ੍ਰਾਊਜ਼ਰ ''ਚ ਵੀ ਕੰਟ੍ਰੋਲਸ ਹੇਠਾਂ ਵਾਲੇ ਪਾਸੇ ਦਿੱਤੇ ਗਏ ਹਨ।
ਕਦੋਂ ਤੱਕ ਆਵੇਗਾ ਇਹ ਫੀਚਰ
ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕ੍ਰੋਮ ਦਾ ਇਹ ਫੀਚਰ ਕਦੋਂ ਤੱਕ ਐਂਡ੍ਰਾਇਡ ਸਮਾਰਟਫੋਨਸ ''ਚ ਦੇਖਣ ਨੂੰ ਮਿਲੇਗਾ ਪਰ ਜੇਕਰ ਤੁਸੀਂ ਵੀ ਫੋਨ ''ਤੇ ਇੰਟਰਨੈੱਟ ਚਲਾਉਂਦੇ ਸਮੇਂ ਕ੍ਰੋਮ ਬ੍ਰਾਊਜ਼ਰ ਨੂੰ ਪਹਿਲ ਦਿੰਦੇ ਹੋ ਤਾਂ ਇਹ ਫੀਚਰ ਤੁਹਾਡੇ ਲਈ ਸਹੂਲਤ ਭਰਪੂਰ ਹੋਵੇਗਾ।