ਚੀਨੀ ਕੰਪਨੀ ਨੇ ਬਣਾਈ ਕਾਵਾਸਾਕੀ ਨਿੰਜਾ ZX-10R ਦੀ ਨਕਲ, ਤਸਵੀਰਾਂ ਵੇਖ ਰਹਿ ਜਾਓਗੇ ਦੰਗ

05/31/2021 4:57:20 PM

ਆਟੋ ਡੈਸਕ– ਚੀਨੀ ਕੰਪਨੀਆਂ ਪਹਿਲਾਂ ਤੋਂ ਹੀ ਦੂਜੀਆਂ ਕੰਪਨੀਆਂ ਦੇ ਪ੍ਰੋਡਕਟਸ ਅਤੇ ਵਾਹਨਾਂ ਦੀ ਨਕਲ ਕਰਨ ’ਚ ਮਸ਼ਹੂਰ ਹਨ। ਇਹ ਕੰਪਨੀਆਂ ਸਮੇਂ-ਸਮੇਂ ’ਤੇ ਉਦਾਹਰਣ ਹੀ ਅਜਿਹੇ ਦਿੰਦੀਆਂ ਹਨ ਕਿ ਲੋਕ ਹੈਰਾਨ ਰਹਿ ਜਾਂਦੇ ਹਨ। ਹਾਲ ਹੀ ’ਚ ਇਕ ਚੀਨੀ ਕੰਪਨੀ ਨੇ Kawasaki Ninja ZX-10R ਦੀ ਨਕਲ ਤਿਆਰ ਕੀਤੀ ਹੈ ਜਿਸ ਦਾ ਨਾਂ Xinshiji Finja 500 ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ– ਗੂਗਲ ਤੇ ਯੂਟਿਊਬ ਦੀਆਂ ਇਨ੍ਹਾਂ ਸੇਵਾਵਾਂ ਲਈ ਹੁਣ ਲੱਗੇਗਾ ਚਾਰਜ, 1 ਜੂਨ ਤੋਂ ਬਦਲਣਗੇ ਨਿਯਮ

ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਬਾਈਕ ਨੂੰ ਪੂਰੀ ਤਰ੍ਹਾਂ ਕਾਵਾਸਾਕੀ ਨਿੰਜਾ ZX-10R ਵਰਗਾ ਹੀ ਬਣਾਇਆ ਗਿਆ ਹੈ ਅਤੇ ਇਸ ਵਿਚ ਨਿੰਜਾ ਦੀ ਤਰ੍ਹਾਂ ਹੀ ਪੇਂਟ ਜਾਬ ਕੀਤੀ ਗਈ ਹੈ। ਇਸ ਵਿਚ ਇਕ ਮਸਕੁਲਰ ਫਿਊਲ ਟੈਂਕ, ਉਪਰ ਵਲ ਉਠੀ ਹੋਈ ਵਿੰਡਸਕਰੀਨ, ਸਪਲਿਟ ਹੈੱਡਲੈਂਪਸ ਅਤੇ ਮਿਰਰ-ਮਾਊਂਟੇਡ ਟਰਨ ਇੰਡੀਕੇਟਰ ਲਗਾਏ ਗਏ ਹਨ। ਖ਼ਾਸ ਗੱਲ ਇਹ ਹੈ ਕਿ ਇਸ ਦੇ ਏਅਰ ਇਨਟੈੱਕ ਵੈਂਟ ’ਚ ਵੀ ਇਕ ਐੱਲ.ਈ.ਡੀ. ਡੀ.ਆਰ.ਐੱਲ. ਦਾ ਕੰਪਨੀ ਨੇ ਇਸਤੇਮਾਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

ਪਰਫਾਰਮੈਂਸ ਦੀ ਗੱਲ ਕਰੀਏ ਤਾਂ Xinshiji Finja 500 ’ਚ 500 ਸੀਸੀ ਦਾ ਪੈਰੇਲਲ-ਟਵਿਨ ਇੰਜਣ ਲੱਗਾ ਹੈ ਜੋ 49.3 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ, ਉਥੇ ਹੀ ਜੇਕਰ ਕਾਵਾਸਾਕੀ ਨਿੰਜਾ ZX-10R ਦੀ ਗੱਲ ਕਰੀਏ ਤਾਂ ਇਸ ਵਿਚ 998 ਸੀਸੀ ਦਾ ਪਾਵਰਫੁਲ ਇੰਜਣ ਮਿਲਦਾ ਹੈ ਜੋ 200 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। ਪਰਫਾਰਮੈਂਸ ਦੇ ਲਿਹਾਜ ਨਾਲ ਵੇਖਿਆ ਜਾਵੇ ਤਾਂ ਇਹ ਚੀਨੀ ਬਾਈਕ ਨਿੰਜਾ ਦੇ ਸਾਹਮਣੇ ਟਿਕਦੀ ਨਹੀਂ ਹੈ। 

ਇਹ ਵੀ ਪੜ੍ਹੋ– ਹੁਣ ਸਿਰਫ਼ 8 ਮਿੰਟਾਂ ’ਚ ਪੂਰਾ ਚਾਰਜ ਹੋ ਜਾਵੇਗਾ ਫੋਨ, ਇਹ ਕੰਪਨੀ ਲਿਆ ਰਹੀ ਨਵੀਂ ਚਾਰਜਿੰਗ ਤਕਨੀਕ

Xinshiji Finja 500 ਦੇ ਫਰੰਟ ’ਚ ਸ਼ੋਆ ਦਾ ਬੈਲੇਂਸ ਫ੍ਰੀ ਫੋਰਕ ਅਤੇ ਰੀਅਰ ਵਾਲੇ ਹਿੱਸੇ ’ਚ ਮੋਨੋ-ਸ਼ਾਕ ਯੂਨਿਟ ਲੱਗਾ ਹੈ। ਇਸ ਦੀ ਕੀਮਤ ਭਾਰਤੀ ਕਰੰਸੀ ਦੇ ਹਿਸਾਬ ਨਾਲ 1.46 ਲੱਖ ਰੁਪਏ ਦੱਸੀ ਜਾ ਰਹੀ ਹੈ ਜੋ ਕਿ ਇਸ ਨੂੰ ਦੁਨੀਆ ’ਚ ਸਭ ਤੋਂ ਸਸਤੀ ਮਿਡਲ ਸਪੋਰਟਸ ਬਾਈਕ ਬਣਾਉਂਦੀ ਹੈ। 

Rakesh

This news is Content Editor Rakesh