ਚੀਨ ਨੇ iPhone 15 'ਤੇ ਵੀ ਲਗਾਇਆ ਬੈਨ, ਸਰਕਾਰੀ ਕਰਮਚਾਰੀ ਨਹੀਂ ਕਰ ਸਕਣਗੇ ਇਸਤੇਮਾਲ

09/13/2023 9:38:04 PM

ਗੈਜੇਟ ਡੈਸਕ- ਦੁਨੀਆ ਭਰ 'ਚ ਮਸ਼ਹੂਰ ਆਈਫੋਨ ਬਣਾਉਣ ਵਾਲੀ ਅਮਰੀਕੀ ਕੰਪਨੀ ਐਪਲ ਦੀ ਚੀਨ 'ਚ ਵਿਕਰੀ ਘੱਟ ਸਕਦੀ ਹੈ। ਐਪਲ ਨੇ ਮੰਗਲਵਾਰ ਨੂੰ ਆਈਫੋਨ 15 ਸੀਰੀਜ਼ ਨੂੰ ਲਾਂਚ ਕੀਤਾ ਸੀ। ਚੀਨ ਨੇ ਐਪਲ ਦੇ ਨਵੇਂ ਆਈਫੋਨ 'ਤੇ ਵੀ ਬੈਨ ਲਗਾ ਦਿੱਤਾ ਹੈ। ਚੀਨ ਨੇ ਕੇਂਦਰੀ ਸਰਕਾਰੀ ਏਜੰਸੀਆਂ ਦੇ ਅਧਿਕਾਰੀਆਂ ਲਈ ਆਈਫੋਨ ਦੇ ਇਸਤੇਮਾਲ ਨੂੰ ਬੈਨ ਕਰ ਦਿੱਤਾ ਹੈ। ਸਿਰਫ਼ ਇੰਨਾ ਹੀ ਨਹੀਂ ਸਰਕਾਰੀ ਅਧਿਕਾਰੀਆਂ ਨੂੰ ਹੋਰ ਵਿਦੇਸ਼ੀ ਬ੍ਰਾਂਡ ਵਾਲੇ ਡਿਵਾਈਸਿਜ਼ ਦੀ ਵਰਤੋਂ ਕੰਮ ਲਈ ਨਾ ਕਰਨ ਜਾਂ ਉਨ੍ਹਾਂ ਨੂੰ ਦਫ਼ਤਰ 'ਚ ਨਾ ਲਿਆਉਣ ਦਾ ਆਦੇਸ਼ ਦਿੱਤਾ ਗਿਆ ਹੈ। 

ਚੀਨੀ ਸਰਕਾਰ ਦਾ ਕਹਿਣਾ ਹੈ ਕਿ ਇਹ ਪਾਬੰਦੀ ਸੁਰੱਖਿਆ ਕਾਰਨਾਂ ਕਰਕੇ ਲਗਾਈ ਗਈ ਹੈ। ਇਸਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ 'ਚ ਵੀ ਚੀਨ ਨੇ ਐਪਲ ਦੇ ਪ੍ਰੋਡਕਟਸ ਦੇ ਸਰਕਾਰੀ ਵਿਭਾਗ 'ਚ ਇਸਤੇਮਾਲ 'ਤੇ ਰੋਕ ਲਗਾਈ ਸੀ। 

ਇਹ ਵੀ ਪੜ੍ਹੋ- iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ

ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮਾਓ ਨਿੰਗ ਨੇ ਬੁੱਧਵਾਰ ਨੂੰ ਬੀਜਿੰਗ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਦੇਖਿਆ ਹੈ ਕਿ ਐਪਲ ਫੋਨ ਨਾਲ ਸੰਬੰਧਿਤ ਸੁਰੱਖਿਆ ਘਟਨਾਵਾਂ ਬਾਰੇ ਕਈ ਮੀਡੀਆਂ ਰਿਪੋਰਟਾਂ ਆਈਆਂ ਹਨ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ, ਚੀਨ ਕਈ ਰਾਜ ਸਮਰਥਿਤ ਕੰਪਨੀਆਂ ਅਤੇ ਏਜੰਸੀਆਂ ਲਈ ਆਈਫੋਨਜ਼ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ ਐਪਲ ਲਈ ਉਸਦੇ ਸਭ ਤੋਂ ਵੱਡੇ ਵਿਦੇਸ਼ੀ ਬਾਜ਼ਾਰ ਅਤੇ ਗਲੋਬਲ ਉਤਪਾਦਨ ਆਧਾਰ 'ਚ ਵਧਦੀਆਂ ਚੁਣੌਤੀਆਂ ਦਾ ਸੰਕੇਤ ਹੈ। ਕਈ ਏਜੰਸੀਆਂ ਨੇ ਕਰਮਚਾਰੀਆਂ ਨੂੰ ਨਿਰਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਕੰਮ 'ਤੇ ਆਪਣਾ ਆਈਫੋਨ ਨਾ ਲਿਆਉਣ।

ਮਾਓ ਨੇ ਇਹ ਪ੍ਰੈੱਸ ਕਾਨਫਰੰਸ ਐਪਲ ਦੇ ਈਵੈਂਟ ਤੋਂ ਤੁਰੰਤ ਬਾਅਦ ਕੀਤਾ। ਐਪਲ ਨੇ 12 ਸਤੰਬਰ ਦੀ ਰਾਤ ਨੂੰ ਚਾਰ ਨਵੇਂ ਆਈਫੋਨ ਲਾੰਚ ਕੀਤੇ ਹਨ ਜਿਨ੍ਹਾਂ 'ਚ iPhone 15, 15 Plus, 15 Pro ਅਤੇ 15 Pro Max ਸ਼ਾਮਲ ਹਨ। ਦੱਸ ਦੇਈਏ ਕਿ ਐਪਲ ਚੀਨ 'ਚੋਂ ਆਪਣੇ ਆਈਫੋਨ ਅਤੇ ਹੋਰ ਗੈਜੇਟ ਦੇ ਪ੍ਰੋਡਕਸ਼ਨ ਨੂੰ ਭਾਰਤ 'ਚ ਸ਼ਿਫਟ ਕਰ ਰਿਹਾ ਹੈ। 

ਇਹ ਵੀ ਪੜ੍ਹੋ- 11 ਸਾਲਾਂ ਬਾਅਦ ਐਪਲ ਨੇ ਬਦਲਿਆ ਚਾਰਜਿੰਗ ਪੋਰਟ, ਹੁਣ ਲਾਈਟਨਿੰਗ ਪੋਰਟ ਦੀ ਥਾਂ ਮਿਲੇਗਾ Type-C

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Rakesh

This news is Content Editor Rakesh