ਕਿਸੇ ਵੀ ਸਮਾਰਟਫੋਨ ਦੀ ਫਲੈਸ਼ ਨਾਲ ਇੰਝ ਚੈਕ ਕਰੋ ਆਪਣੀ ਹਾਰਟ ਰੇਟ

05/10/2020 7:23:10 PM

ਗੈਜੇਟ ਡੈਸਕ—ਜ਼ਮਾਨਾ ਤਕਨਾਲੋਜੀ ਨਾਲ ਜੁੜਿਆ ਹੈ ਅਤੇ ਹੁਣ ਫਿਟਨੈੱਸ ਦਾ ਖਾਸ ਧਿਆਨ ਵੀ ਲੋਕ ਗੈਜੇਟਸ ਦੀ ਮਦਦ ਨਾਲ ਰੱਖਣ ਲੱਗੇ ਹਨ। ਕਈ ਨਵੇਂ ਸਮਾਰਟਫੋਨ ਫੀਚਰਸ ਤੋਂ ਇਲਾਵਾ ਵੀਅਰੇਬਲਸ ਵੀ ਹਾਰਟ ਰੇਟ ਤੋਂ ਲੈ ਕੇ ਬਲੱਡ ਪ੍ਰੇਸ਼ੈਰ ਤਕ ਮਾਨੀਟਰ ਕਰਦੇ ਹਨ। ਜੇਕਰ ਤੁਹਾਡੇ ਕੋਲ ਕੋਈ ਫਿਟਨੈੱਸ ਬੈਂਡ ਜਾਂ ਫਿਰ ਸਮਾਰਟਵਾਚ ਨਹੀਂ ਹੈ ਤਾਂ ਕੋਈ ਗੱਲ ਨਹੀਂ। ਤੁਸੀਂ ਕਿਸੇ ਵੀ ਐਂਡ੍ਰਾਇਡ ਸਮਾਰਟਫੋਨ ਦੀ ਮਦਦ ਨਾਲ ਆਪਣੀ ਹਾਰਟ ਰੇਟ ਭਾਵ ਕਿ ਪਲੱਸ ਮਾਨੀਟਰ ਕਰ ਸਕਦੇ ਹੋ ਅਤੇ ਇਸ ਦੇ ਲਈ ਐਂਡ੍ਰਾਇਡ ਡਿਵਾਈਸ ਦੇ ਕੈਮਰੇ ਦੀ ਐੱਲ.ਈ.ਡੀ. ਫਲੈਸ਼ ਕੰਮ ਆ ਸਕਦੀ ਹੈ।

ਤੁਹਾਨੂੰ ਜ਼ਰੂਰਤ ਸਿਰਫ ਇਕ ਸਹੀ ਐਪ ਦੀ ਹੈ ਅਤੇ ਇਸ ਤੋਂ ਬਾਅਦ ਸਮਾਰਟਫੋਨ ਦੀ ਫਲੈਸ਼ ਆਪਣਾ ਕਮਾਲ ਦਿਖਾਉਣਾ ਸ਼ੁਰੂ ਕਰੇਗੀ। ਸਮਾਰਟਫੋਨ ਦਾ ਕੈਮਰਾ ਅਤੇ ਐੱਲ.ਈ.ਡੀ. ਫਲੈਸ਼ ਦੋਵੇਂ ਇਕੱਠੇ ਕੰਮ ਕਰਦੇ ਹਨ ਅਤੇ ਇਹ ਫੀਚਰ ਤੁਹਾਨੂੰ ਕਿਸੇ ਵੀ ਐਂਡ੍ਰਾਇਡ ਡਿਵਾਈਸ 'ਚ ਮਿਲ ਜਾਂਦਾ ਹੈ। ਕਈ ਸਾਰੀਆਂ ਅਜਿਹੀਆਂ ਐਪਸ ਹਨ, ਜਿਨ੍ਹਾਂ ਨੂੰ ਯੂਜ਼ਰਸ ਦੀ ਹਾਰਟ ਰੇਟ ਚੈਕ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਨ੍ਹਾਂ 'ਚੋਂ ਇਕ Instant Hear Rate ਵੀ ਹੈ, ਜਿਸ ਨੂੰ ਤੁਸੀਂ ਗੂਗਲ ਪਲੇਅ ਸਟੋਰ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ।

ਇੰਝ ਚੈਕ ਕਰੋ ਹਾਰਟ-ਰੇਟ
ਆਪਣੇ ਸਮਾਰਟਫੋਨ 'ਚ ਐਪ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਵੱਖ ਤੋਂ ਕੋਈ ਸੈਟਿੰਗ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਸਿੱਧੀ ਐਪ ਓਪਨ ਕਰਨੀ ਹੋਵੇਗੀ ਅਤੇ ਆਪਣੀ ਉਂਗਲੀ ਸਮਾਰਟਫੋਨ ਦੇ ਕੈਮਰੇ 'ਤੇ ਰੱਖਣੀ ਹੋਵੇਗੀ। ਇਸ ਤੋਂ ਬਾਅਦ ਤੁਹਾਨੂੰ ਆਰਾਮ ਨਾਲ ਇਕ ਮਿੰਟ ਤਕ ਬੈਠਣਾ ਹੈ ਅਤੇ ਇੰਤਜ਼ਾਰ ਕਰਨਾ ਹੈ। ਇਸ ਤੋਂ ਬਾਅਦ ਐਪ 'ਤੇ ਤੁਹਾਡੀ ਹਾਰਟ ਰੇਟ ਦਿਖ ਜਾਵੇਗੀ। ਐਪ ਦਾ ਕਹਿਣਾ ਹੈ ਕਿ ਇਹ ਯੂਜ਼ਰ ਦਾ ਪਲਸ ਚੈਕ ਕਰਨ ਲਈ ਫਿਗਰਪ੍ਰਿੰਟ ਦਾ ਬਦਲਦਾ ਹੋਇਆ ਰੰਗ ਕੈਮਰੇ ਨਾਲ ਮਾਨੀਟਰ ਕਰਦਾ ਹੈ ਅਤੇ ਇਸ ਦਾ ਸਿੱਧਾ ਕੁਨੈਕਸ਼ਨ ਯੂਜ਼ਰਸ ਦੀ ਪਲਸ ਨਾਲ ਹੁੰਦਾ ਹੈ।

ਭਲੇ ਹੀ ਇਹ ਸੁਣਨ 'ਚ ਅਜੀਬ ਲੱਗਦਾ ਹੈ ਪਰ ਸਮਾਰਟਫੋਨ ਦਾ ਕੈਮਰਾ ਆਪਣਾ ਕੰਮ ਕਰਦਾ ਹੈ। ਕਈ ਫਲੈਗਸ਼ਿਪ ਸਮਾਰਟਫੋਨਸ 'ਚ ਵੱਖ ਤੋਂ ਹਾਰਟ ਰੇਟ ਮਾਨੀਟਰ ਕਰਨ ਲਈ ਸੈਂਸਰ ਵੀ ਹੁਣ ਮਿਲਣ ਲੱਗਿਆ ਹੈ। ਇਸ 'ਚ ਕੋਈ ਦੋ ਰਾਏ ਨਹੀਂ ਕਿ ਕਿਸੇ ਸੈਂਸਰ ਅਤੇ ਕੈਮਰਾ ਫਲੈਸ਼ ਦੀ ਆਪਸ 'ਚ ਤੁਲਨਾ ਨਹੀਂ ਕੀਤੀ ਜਾ ਸਕਦੀ ਪਰ ਹਾਰਟ-ਰੇਟ ਜਾਂ ਪਲਸ ਦਾ ਆਈਡੀਆ ਇਸ ਦੀ ਮਦਦ ਨਾਲ ਜ਼ਰੂਰ ਲਗਾਇਆ ਜਾ ਸਕਦਾ ਹੈ।


Karan Kumar

Content Editor

Related News