ਕੋਰੋਨਾ ਵਾਇਰਸ ਹੈ ਜਾ ਨਹੀਂ, Jio ਦੇ ਇਸ ਐਪ ਨਾਲ ਘਰ ਬੈਠੇ ਕਰੋ ਜਾਂਚ

03/28/2020 4:18:45 PM

ਗੈਜੇਟ ਡੈਸਕ : ਕੋਰੋਨਾ ਵਾਇਰਸ ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ, ਅਜਿਹੇ ’ਚ ਨਿਜ਼ੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ Jio ਨੇ #CoronaHaaregaIndiaJeetega ਮੁਹਿੰਮ ਸ਼ੁਰੂ ਕੀਤੀ। ਇਹ ਮੁਹਿੰਮ ਲੋਕਾਂ ਨੂੰ ਸੁਰੱਖਿਅਤ ਰਹਿਣ, ਜੁੜੇ ਰਹਿਣ, ਸਰਗਰਮ ਅਤੇ ਪ੍ਰੋਡਕਟਿਵ ਬਣੇ ਰਹਿਣ ਲਈ ਮਜ਼ਬੂਤ ਬਣਾਉਣ ਦੇ ਬਾਰੇ ਵਿਚ ਹੈ।

ਇਸ ਮੁਹਿੰਮ ਦੇ ਅਧੀਨ Jio ਨੇ ਇਕ ਖਾਸ ਫੀਚਰ, ਸਿਮਪਟਮ ਚੈਕਰ (symptom checker) ਤਿਆਰ ਕੀਤਾ ਹੈ, ਜਿਸ ਦੀ ਵਰਤੋਂ ਹਰ ਕੋਈ ਘਰ ਤੋਂ ਹੀ ਕਰ ਸਕਦਾ ਹੈ। ਇਹ ਪਤਾ ਲਗਾਉਣ ਲਈ ਕਿ ਕੀ ਉਸ ਨੂੰ ਕੋਰੋਨਾ ਵਾਇਰਸ ਇਨਫੈਕਟਡ ਹੋਣ ਦਾ ਖਤਰਾ ਹੈ ਅਤੇ ਉਹ ਕਿੰਨੇ ਜੋਖਮ ਵਿਚ ਹੈ- ਘੱਟ, ਮੱਧ, ਜਾਂ ਜ਼ਿਆਦਾ।

MyJio App ਵਿਚ ਮੌਜੂਦ ਹੈ ਸਿਮਪਟਮ ਚੈਕਰ
ਸਿਮਪਟਮ ਚੈਕਰ ਹਰੇਕ ਅਤੇ ਹਰ ਭਾਰਤੀ ਨਾਗਰਿਕ ਦੇ ਲਈ ਉਪਲੱਬਧ ਹੈ, ਚਾਹੇ ਉਹ ਜੀਓ ਗਾਹਕ ਹੈ ਜਾਂ ਨਹੀਂ। ਇਸ ਰਾਸ਼ਟਰੀ ਜ਼ਰੂਰਤ ਦੇ ਸਮੇਂ Myjio App ਨੂੰ ਗੈਰ-ਜੀਓ ਗਾਹਕਾਂ ਲਈ ਵੀ ਖੋਲ ਦਿੱਤਾ ਗਿਆ ਹੈ। ਅਜਿਹੇ ’ਚ ਤੁਸੀਂ ਇਸ ਐਪ ਵਿਚ ਕੁਝ ਸਟੈਪਸ ਨੂੰ ਪਾਰ ਕਰਦੇ ਹੋਏ ਇਹ ਚੈਕ ਕਰ ਸਕਦੇ ਹੋ ਕਿ ਤੁਹਾਨੂੰ ਕੋਰੋਨਾ ਵਾਇਰਸ ਦਾ ਖਤਰਾ ਹੈ ਜਾ ਨਹੀਂ।

Ranjit

This news is Content Editor Ranjit