ਸ਼ਾਓਮੀ ਦੇ ਸਭ ਤੋਂ ਸਸਤੇ ਸਮਾਰਟਫੋਨ ਨੂੰ ਮਿਲੇਗੀ ਐਂਡਰਾਇਡ 10 ਅਪਡੇਟ

10/12/2020 10:54:09 AM

ਗੈਜੇਟ ਡੈਸਕ– ਐਂਡਰਾਇਡ ਆਪਰੇਟਿੰਗ ਸਿਸਟਮ ਦੇ ਨਵੇਂ ਵਰਜ਼ਨ ਐਂਡਰਾਇਡ 11 ਨੂੰ ਲਾਂਚ ਕਰ ਦਿੱਤਾ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਸਮਾਰਟਫੋਨਾਂ ’ਚ ਪਿਛਲੇ ਸਾਲ ਆਏ ਐਂਡਰਾਇਡ 10 ਦੀ ਅਪਡੇਟ ਕੀਤੀ ਜਾ ਰਹੀ ਹੈ। ਸ਼ਾਓਮੀ ਜਲਦ ਹੀ ਨਵੇਂ ਐਂਡਰਾਇਡ 11 ਦੇ ਰੋਲਆਊਟ ’ਤੇ ਕੰਮ ਸ਼ੁਰੂ ਕਰਨਾ ਚਾਹੁੰਦੀ ਹੈ। ਕੰਪਨੀ ਨੇ ਲਗਭਗ ਸਾਰੇ ਫਲੈਗਸ਼ਿਪ ਅਤੇ ਮਿਡਰੇਂਜ ਫੋਨਾਂ ’ਚ ਐਂਡਰਾਇਡ 10 ਅਪਡੇਟ ਰੋਲਆਊਟ ਕਰ ਦਿੱਤੀ ਹੈ। ਹੁਣ ਸ਼ਾਓਮੀ ਆਪਣੇ ਐਂਟਰੀ ਲੈਵਲ ਸਮਾਰਟਫੋਨਾਂ ’ਚ ਐਂਡਰਾਇਡ 10 ਜਾਰੀ ਕਰਨ ’ਤੇ ਕੰਮ ਕਰ ਰਹੀ ਹੈ। 

ਸ਼ਾਓਮੀ ਨੇ ਹੁਣ ਆਪਣੇ ਸਭ ਤੋਂ ਸਸਤੇ ਸਮਾਰਟਫੋਨ ਨੂੰ ਐਂਡਰਾਇਡ 10 ਅਪਡੇਟ ਮਿਲਣ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਟਾਈਮਲਾਈਨ ਦੇ ਕੇ ਦੱਸਿਆ ਹੈ ਕਿ ਰੈੱਡਮੀ 8ਏ ਸਮਾਰਟਫੋਨ ਯੂਜ਼ਰਸ ਨੂੰ ਐਂਡਰਾਇਡ 10 ਅਪਡੇਟ ਕਦੋਂ ਮਿਲੇਗੀ। ਸ਼ਾਓਮੀ ਦੇ ਫਰੋਮ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦੇਈਏ ਕਿ ਕੰਪਨੀ ਐਂਡਰਾਇਡ 10 ਅਪਡੇਟ ਰੋਲਆਊਟ ਦੇ ਤੀਜੇ ਚਰਣ ’ਚ ਹੈ। 

ਦੱਸ ਦੇਈਏ ਕਿ ਸ਼ਾਓਮੀ ਨਵੇਂ ਐਂਡਰਾਇਡ ਵਰਜ਼ਨ ਅਪਡੇਟ ਨੂੰ ਤਿੰਨ ਫੇਜ਼ ’ਚ ਰੋਲਆਊਟ ਕਰਦੀ ਹੈ। ਐਂਡਰਾਇਡ 10 ਰੋਲਆਊਟ ਦੇ ਪਹਿਲੇ ਦੋ ਫੇਜ਼ ਫਲੈਗਸ਼ਿਪ ਅਤੇ ਮਿਡਰੇਂਜ ਫੋਨਾਂ ਲਈ ਪੂਰੇ ਹੋ ਚੁੱਕੇ ਹਨ। ਹੁਣ ਰੈੱਡਮੀ 8ਏ ਨਾਲ ਕੰਪਨੀ ਨੇ ਤੀਜਾ ਫੇਜ਼ ਸ਼ੁਰੂ ਕਰ ਦਿੱਤਾ ਹੈ। ਰੈੱਡਮੀ 8ਏ ਉਨ੍ਹਾਂ ਸਭ ਤੋਂ ਸਸਤੇ ਸਮਾਰਟਫੋਨਾਂ ’ਚੋਂ ਇਕ ਹੈ ਜਿਨ੍ਹਾਂ ਨੂੰ ਐਂਡਰਾਇਡ 10 ਬੇਸਡ MIUI 12 ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਸ਼ਾਓਮੀ ਦੇ ਫੋਰਮ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਰੈੱਡਮੀ 8ਏ ਨੂੰ ਐਂਡਰਾਇਡ 10 ਅਧਾਰਿਤ MIUI 12 ਅਪਡੇਟ ਇਸੇ ਮਹੀਨੇ ਮਿਲਣ ਲੱਗੇਗੀ। ਇਸ ਦਾ ਮਤਲਬ ਹੈ ਕਿ ਜਲਦੀ ਹੀ ਪਹਿਲਾ ਬੀਟਾ ਰੋਲਆਊਟ ਜਾਰੀ ਹੋਵਗਾ। ਅਜੇ ਰੈੱਡਮੀ 7ਏ ਨੂੰ ਅਪਡੇਟ ਮਿਲਣ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਹੈ। 

Rakesh

This news is Content Editor Rakesh