ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ, ਇਕ ਚਾਰਜ ’ਤੇ ਚਲਦੀ ਹੈ 100 ਕਿ.ਮੀ.

06/09/2020 5:08:03 PM

ਆਟੋ ਡੈਸਕ– ਇਲੈਕਟ੍ਰਿਕ ਕਾਰਾਂ ਦੀ ਮੰਗ ਦੁਨੀਆ ਭਰ ’ਚ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ ’ਚ ਚੀਨ ਦੀ ਪ੍ਰਮੁੱਖ ਕਮਰਸ਼ੀਅਲ ਵੈੱਬਸਾਈਟ ਅਲੀਬਾਬਾ ਨੇ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਨੂੰ ਵਿਕਰੀ ਲਈ ਮੁਹੱਈਆ ਕਰ ਦਿੱਤਾ ਹੈ। ਇਸ ਛੋਟੀ ਕਾਰ ਦੀ ਕੀਮਤ 1 ਲੱਖ ਰੁਪਏ ਤੋਂ ਵੀ ਘੱਟ ਹੈ। ਇਸ ਕਾਰ ਦਾ ਨਾਂ Changli Nemeca ਹੈ ਜਿਸ ਨੂੰ ਇਕ ਖਿਡੌਣਾ ਕਾਰ ਨਿਰਮਾਤਾ ਨੇ ਡਿਜ਼ਾਈਨ ਕੀਤਾ ਹੈ। ਭਲੇ ਹੀ ਇਹ ਕਾਰ ਵੇਖਣ ’ਚ ਛੋਟੀ ਹੋਵੇ ਪਰ ਇਸ ਵਿਚ ਕੁਲ ਚਾਰ ਲੋਕਾਂ ਦੇ ਬੈਠਣ ਦੀ ਸੁਵਿਧਾ ਹੈ। 

PunjabKesari

ਇਸ ਕਾਰ ’ਚ 1200 ਵਾਟ ਦੀ ਸਮਰੱਥਾ ਦੀ ਮੋਟਰ ਲੱਗੀ ਹੈ ਜੋ 1.6 Hp ਦੀ ਤਾਕਤ ਪੈਦਾ ਕਰਦੀ ਹੈ। ਕਾਰ ’ਚ ਖੱਬੇ ਪਾਸੇ ਸਟੀਅਰਿੰਗ ਵ੍ਹੀਲ ਅਤੇ ਰੀਅਰ ਵ੍ਹੀਲ ਡਰਾਈਵਵ ਸਿਸਟਮ ਲਗਾਇਆ ਗਿਆ ਹੈ। ਇਸ ਕਾਰ ਦੀ ਟਾਪ ਸਪੀਡ 35 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। Changli ਇਲੈਕਟ੍ਰਿਕ ਕਾਰ ਦਾ ਕੁਲ ਭਾਰ 323 ਕਿਲੋਗ੍ਰਾਮ ਹੈ ਅਤੇ ਇਹ ਕਾਰ 300 ਕਿਲੋਗ੍ਰਾਮ ਤਕ ਦਾ ਭਾਰ ਚੁੱਕ ਸਕਦੀ ਹੈ। 

PunjabKesari

ਇਕ ਚਾਰਜ ’ਚ ਤੈਅ ਕਰਦੀ ਹੈ 100 ਕਿਲੋਮੀਟਰ ਦਾ ਸਫ਼ਰ
ਇਸ ਵਿਚ 60V ਦੀ ਸਮਰੱਥਾ ਦਾ 45Ah ਦਾ ਬੈਟਰੀ ਪੈਕ ਲੱਗਾ ਹੈ ਜਿਸ ਨੂੰ ਪੂਰਾ ਚਾਰਜ ਹੋਣ ’ਚ ਕਰੀਬ 6 ਤੋਂ 8 ਘੰਟਿਆਂ ਦਾ ਸਮਾਂ ਲਗਦਾ ਹੈ ਅਤੇ ਇਹ ਇਕ ਵਾਰ ਪੂਰਾ ਚਾਰਜ ਹੋਣ ਤੋਂ ਬਾਅਦ 40 ਤੋਂ 100 ਕਿਲੋਮੀਟਰ ਤਕ ਦਾ ਸਫ਼ਰ ਤੈਅ ਕਰਦੀ ਹੈ। ਦੱਸ ਦੇਈਏ ਕਿ ਕਾਰ ਦੀ ਡਰਾਈਵਿੰਗ ਰੇਂਜ ਡਰਾਈਵਿੰਗ ਸਟਾਈਲ ਅਤੇ ਸੜਕ ਦੀ ਹਾਲਤ ’ਤੇ ਨਿਰਭਰ ਕਰਦੀ ਹੈ। ਕੰਪਨੀ ਇਸ ਕਾਰ ਨਾਲ 1 ਸਾਲ ਦੀ ਵਾਰੰਟੀ ਵੀ ਦੇ ਰਹੀ ਹੈ। 

PunjabKesari

ਅਲੀਬਾਬਾ ਕਮਰਸ਼ੀਅਲ ਸ਼ਾਪਿੰਗ ਸਾਈਟ ’ਤੇ ਕਾਰ ਦੀ ਕੀਮਤ ਸਿਰਫ਼ 930 ਡਾਲਰ ਤੈਅ ਕੀਤੀ ਗਈ ਹੈ ਪਰ ਬੈਟਰੀ ਪੈਕ ਨਾਲ ਇਸ ਦੀ ਕੀਮਤ 1,200 ਡਾਲਰ ਬਣਦੀ ਹੈ ਜੋ ਭਾਰਤੀ ’ਚ ਲਗਭਗ 90,729 ਰੁਪਏ ਹੈ। ਹਾਲਾਂਕਿ, ਸ਼ਿਪਿੰਗ ਚਾਰਜਿਸ ਮਿਲਾ ਕੇ ਇਸ ਦੀ ਕੀਮਤ 3,000 ਡਾਲਰ ਹੈ। 

PunjabKesari


Rakesh

Content Editor

Related News