ਦੁਨੀਆ ਦਾ ਸਭ ਤੋਂ ਸਸਤਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

12/05/2019 12:55:54 PM

ਗੈਜੇਟ ਡੈਸਕ– ਫੋਲਡੇਬਲ ਸਮਾਰਟਫੋਨਜ਼ ਨੂੰ ਦੁਨੀਆ ਭਰ ’ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਜ਼ਿਆਦਾਤਰ ਲੋਕ ਇਨ੍ਹਾਂ ਨੂੰ ਖਰੀਦ ਨਹੀਂ ਪਾਉਂਦੇ। ਅਜਿਹੇ ’ਚ ਹੁਣ ਦੁਨੀਆ ਦਾ ਸਭ ਤੋਂ ਸਸਤਾ ਫੋਲਡੇਬਲ ਸਮਾਰਟਫੋਨ ਲਾਂਚ ਕੀਤਾ ਗਿਆ ਹੈ। ਅਮਰੀਕੀ ਕੰਪਨੀ Escobar ਨੇ ਇਸ Fold 1 ਨਾਂ ਦੇ ਫੋਲਡੇਬਲ ਫੋਨ ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ 349 ਡਾਲਰ (ਕਰੀਬ 24,971 ਰੁਪਏ) ਰੱਖੀ ਗਈ ਹੈ। ਇਸ ਦੀ ਨਿਰਮਾਤਾ ਕੰਪਨੀ Escobar ਨੇ ਕਿਹਾ ਹੈ ਕਿ ਇਸ ਕੀਮਤ ’ਚ ਸਮਾਰਟਫੋਨ ਖਰੀਦਣ ਨਾਲ ਲੋਕਾਂ ਦੇ ਹਜ਼ਾਰਾਂ ਰੁਪਏ ਬਚਣਗੇ ਅਤੇ ਉਨ੍ਹਾਂ ਨੂੰ ਸਸਤਾ ਫੋਲਡੇਬਲ ਸਮਾਰਟਫੋਨ ਇਸਤੇਮਾਲ ਕਰਨ ਲਈ ਮਿਲੇਗਾ। 

ਫੋਨ ਦੇ ਫੀਚਰਜ਼
ਫੋਨ ਨੂੰ ਓਪਨ ਕਰਨ ’ਤੇ ਇਸ ਵਿਚ 7.8 ਇੰਚ ਦੀ ਡਿਸਪਲੇਅ ਦੇਖੀ ਜਾ ਸਕਦੀ ਹੈ, ਜੋ ਕਿ ਇਕ ਫੋਨ ਹੁੰਦੇ ਹੋਏ ਯੂਜ਼ਰ ਨੂੰ ਟੈਬ ਦਾ ਅਨੁਭਵ ਦੇਵੇਗੀ। 

 

ਸਨੈਪਡ੍ਰੈਗਨ 855 ਪ੍ਰੋਸੈਸਰ
ਇਸ ਫੋਲਡੇਬਲ ਸਮਾਰਟਫੋਨ ’ਚ ਸਨੈਪਡ੍ਰੈਗਨ 855 ਪ੍ਰੋਸੈਸਰ ਮਿਲੇਗਾ ਅਤੇ ਦਮਦਾਰ ਪਰਫਾਰਮੈਂਸ ਲਈ ਇਸ ਵਿਚ 8 ਜੀ.ਬੀ. ਰੈਮ+512 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। 

ਡਿਊਲ ਕੈਮਰਾ
ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 20 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਮਿਲੇਗਾ। 

ਡਿਊਲ ਸਿਮ ਸਪੋਰਟ
ਇਸ ਫੋਲਡੇਬਲ ਫੋਨ ’ਚ ਡਿਊਲ ਸਿਮ ਸਪੋਰਟ ਦਿੱਤੀ ਗਈ ਹੈ। ਕੰਪਨੀ ਨੇ ਇਸ ਫੋਨ ਨੂੰ ਲੈ ਕੇ ਕਿਹਾ ਹੈ ਕਿ ਇਸ ਨੂੰ ਮਜਬੂਤ ਬਣਾਇਆ ਗਿਆ ਹੈ ਅਤੇ ਇਹ ਕਦੇ ਟੁੱਟੇਗਾ ਵੀ ਨਹੀਂ।