ਮਾਰਚ ''ਚ ਹੀ ਲਾਂਚ ਹੋ ਸਕਦੈ ਸਸਤਾ Apple iPhone SE 2

01/23/2020 12:35:05 AM

ਗੈਜੇਟ ਡੈਸਕ—ਜੇਕਰ ਤੁਸੀਂ ਸਸਤਾ ਆਈਫੋਨ ਲੈਣ ਦੀ ਸੋਚ ਰਹੇ ਹੋ ਤਾਂ ਪੁਰਾਣੇ ਆਈਫੋਨ ਨੂੰ ਖਰੀਦਣ ਦੀ ਜਗ੍ਹਾ ਥੋੜਾ ਇੰਤਜ਼ਾਰ ਕਰ ਸਕਦੇ ਹੋ। ਕਿਉਂਕਿ ਰਿਪੋਰਟ ਮੁਤਾਬਕ ਮਾਰਚ 'ਚ ਕੰਪਨੀ ਇਕ ਮਿਡ ਰੇਂਜ ਆਈਫੋਨ ਲਾਂਚ ਕਰ ਸਕਦੀ ਹੈ ਜਿਸ ਨੂੰ ਆਈਫੋਨ ਐੱਸ.ਈ.2 ਕਿਹਾ ਜਾਵੇਗਾ।

ਦੱਸਣਯੋਗ ਹੈ ਕਿ ਆਈਫੋਨ ਐੱਸ.ਈ. ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਹੁਣ ਤਕ ਇਸ ਸੀਰੀਜ਼ ਦਾ ਦੂਜਾ ਸਮਾਰਟਫੋਨ ਲਾਂਚ ਨਹੀਂ ਕੀਤਾ ਹੈ। ਬਲੂਮਰਗ ਨੇ ਐਪਲ ਦੇ ਰੋਡ ਮੈਪਸ 'ਤੇ ਕੰਮ ਕਰਨ ਵਾਲੇ ਸੋਰਸ ਦੇ ਹਵਾਲੇ ਵੱਲੋਂ ਦੱਸਿਆ ਕਿ ਇਸ ਨਵੇਂ ਆਈਫੋਨ ਦਾ ਪ੍ਰੋਡਕਸ਼ਨ ਫਰਵਰੀ ਤੋਂ ਸ਼ੁਰੂ ਹੋ ਜਾਵੇਗਾ।

ਪਿਛਲੇ ਕੁਝ ਸਮੇਂ ਤੋਂ ਇੰਟਰਨੈੱਟ 'ਤੇ ਆਈਫੋਨ ਐੱਸ.ਈ.2 ਅਤੇ ਕਥਿਤ ਆਈਫੋਨ 9 ਦੇ ਰੈਂਡਰਸ ਸ਼ੇਅਰ ਕੀਤੇ ਜਾ ਰਹੇ ਹਨ ਪਰ ਹੁਣ ਤਕ ਕੁਝ ਪੁਖਤਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਡਿਜ਼ਾਈਨ ਆਈਫੋਨ 8 ਵਰਗਾ ਹੋਵੇਗਾ ਅਤੇ ਸਾਈਜ਼ ਵੀ ਇਕੋ ਜਿਹਾ ਹੀ ਹੋਵੇਗਾ।

Apple A13 Bionic ਪ੍ਰੋਸੈਸਰ ਹੋਵੇਗਾ
ਬਲੂਮਰਗ ਦੀ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਾਰਚ 'ਚ ਲਾਂਚ ਹੋਣ ਵਾਲੇ ਐਪਲ ਦੇ ਇਸ ਆਈਫੋਨ 'ਚ ਐਪਲ ਏ13 ਬੀਓਨਿਕ ਪ੍ਰੋਸੈਸਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਨਵੇਂ ਆਈਫੋਨ ਭਾਵ ਆਈਫੋਨ 11 ਸੀਰੀਜ਼ 'ਚ ਵੀ ਇਹ ਪ੍ਰੋਸੈਸਰ ਦਿੱਤਾ ਗਿਆ ਹੈ।

ਰਿਪੋਰਟ ਮੁਤਾਬਕ ਕਥਿਤ ਆਈਫੋਨ ਐੱਸ.ਈ.2 'ਚ ਫੇਸ ਆਈ.ਡੀ. ਨਹੀਂ ਹੋਵੇਗਾ ਬਲਕਿ ਕੰਪਨੀ ਇਸ ਦੇ ਲਈ ਟੱਚ ਆਈ.ਡੀ. ਦਾ ਇਸਤੇਮਾਲ ਕਰੇਗੀ ਭਾਵ ਇਸ 'ਚ ਤੁਹਾਨੂੰ ਹੋਮ ਬਟਨ ਵੀ ਦੇਖਣ ਨੂੰ ਮਿਲੇਗਾ। ਭਾਰਤੀ ਮਾਰਕੀਟ 'ਚ ਐਪਲ ਦਾ ਸ਼ੇਅਰ ਕਾਫੀ ਘੱਟ ਹੈ ਅਤੇ ਅਜਿਹੇ 'ਚ ਸਸਤਾ ਆਈਫੋਨ ਕੰਪਨੀ ਲਈ ਭਾਰਤ 'ਚ ਇਕ ਨਵੀਂ ਉਮੀਦ ਲੈ ਕੇ ਆ ਸਕਦਾ ਹੈ।

ਹਾਲ ਹੀ 'ਚ ਆਈ ਰਿਪੋਰਟ ਮੁਤਾਬਕ ਆਈਫੋਨ ਐੱਸ.ਈ.2 ਦੀ ਵੀ ਕੀਮਤ ਉਨ੍ਹੀਂ ਹੀ ਹੋਵੇਗੀ ਜਿੰਨੇ 'ਚ ਕੰਪਨੀ ਨੇ 2016 'ਚ ਆਈਫੋਨ ਐੱਸ.ਈ. ਲਾਂਚ ਕੀਤਾ ਸੀ। ਆਈਫੋਨ ਐੱਸ.ਈ. ਨੂੰ ਕੰਪਨੀ ਨੇ 399 ਡਾਲਰ 'ਚ ਲਾਂਚ ਕੀਤਾ ਸੀ। ਜੇਕਰ ਕੰਪਨੀ ਇਸ ਨੂੰ ਵੀ ਇਸ ਕੀਮਤ 'ਤੇ ਲਾਂਚ ਕਰ ਸਕਦੀ ਹੈ ਤਾਂ ਭਾਰਤ 'ਚ ਇਹ ਮਸ਼ਹੂਰ ਹੋ ਸਕਦਾ ਹੈ। ਪਰ ਇਕ ਸਵਾਲ ਇਹ ਵੀ ਹੈ ਕਿ ਜੇਕਰ ਆਈਫੋਨ ਐੱਸ.ਈ. ਸਕਸੈੱਸ ਨਹੀਂ ਹੋ ਪਾਇਆ ਤਾਂ ਆਈਫੋਨ ਐੱਸ.ਈ.2 'ਚ ਅਜਿਹਾ ਕੰਪਨੀ ਕੀ ਦੇਵੇਗੀ ਜਿਸ ਨਾਲ ਇਹ ਸਕਸੈੱਸ ਹੋਵੇ।

Karan Kumar

This news is Content Editor Karan Kumar