ਇਹ ਹਨ ਭਾਰਤ ’ਚ ਵਿਕਣ ਵਾਲੀਆਂ ਸਭ ਤੋਂ ਸਸਤੀਆਂ AMT ਕਾਰਾਂ

09/17/2019 11:44:45 AM

ਆਟੋ ਡੈਸਕ– ਅੱਜ ਦੇ ਦੌਰ ’ਚ AMT ਕਾਰਾਂ ਕਾਫੀ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਹਨ। ਏ.ਐੱਮ.ਟੀ. ਕਾਰਾਂ, ਆਮ ਟ੍ਰਾਂਸਮਿਸ਼ਨ ਵਾਲੀਆਂ ਕਾਰਾਂ ਦੇ ਮੁਕਾਬਲੇ ਆਸਾਨੀ ਨਾਲ ਚੱਲਦੀਆਂ ਹਨ। ਜੇਕਰ ਤੁਸੀਂ ਕੋਈ ਨਵੀਂ AMT ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਭਾਰਤ ’ਚ ਵਿਕਣ ਵਾਲੀਆਂ ਸਭ ਤੋਂ ਸਸਤੀਆਂ AMT ਕਾਰਾਂ ਬਾਰੇ ਦੱਸ ਰਹੇ ਹਾਂ। 

Renault Kwid
ਪਾਵਰ ਅਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Kwid 2 ਇੰਜਣ ਆਪਸ਼ਨ ’ਚ ਆਉਂਦੀ ਹੈ। ਪਹਿਲਾ 799cc ਦਾ ਸਮਾਰਟ ਕੰਟਰੋਲ ਐਫੀਸ਼ੀਐਂਸੀ ਇੰਜਣ ਦਿੱਤਾ ਗਿਆ ਹੈ ਜੋ ਕਿ 5678 rpm ’ਤੇ 54 bhp ਦੀ ਪਾਵਰ ਅਤੇ 4386 rpm ’ਤੇ 72 Nm ਦਾ ਟਾਰਕ ਜਨਰੇਟ ਕਰਦਾ ਹੈ। ਦੂਜਾ 1.0 ਲੀਟਰ ਦਾ ਸਮਾਰਟ ਕੰਟਰੋਲ ਐਫੀਸ਼ੀਐਂਸੀ ਇੰਜਣ ਦਿੱਤਾ ਗਿਆ ਹੈ ਜੋ ਕਿ 5500 rpm ’ਤੇ 68 bhp ਦੀ ਪਾਵਰ ਅਤੇ 4250 rpm ’ਤੇ 91 Nm ਦਾ ਟਾਰਕ ਜਨਰੇਟ ਕਰਦਾ ਹੈ। Kwid AMT ਆਪਸ਼ਨ ’ਚ ਆਉਂਦੀ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ Renault Kwid ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 2.76 ਲੱਖ ਰੁਪਏ ਹੈ। 

Maruti Suzuki Alto k10
ਇੰਜਣ ਅਤੇ ਪਾਵਰ ਦੀ ਗੱਲ ਕੀਤੀ ਜਾਵੇ ਤਾਂ Maruti Suzuki Alto k10 ਦੇ ਪੈਟਰੋਲ ਵੇਰੀਐਂਟ ’ਚ 998cc ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ ਕਿ 6000 rpm ’ਤੇ 50 kW ਦੀ ਪਾਵਰ ਅਤੇ 3500 rpm ’ਤੇ 90 Nm ਦਾ ਟਾਰਕ ਜਨਰੇਟ ਕਰਦਾ ਹੈ। Alto k10 5AMT ਦੇ ਆਪਸ਼ਨ ’ਚ ਆਉਂਦੀ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 3,65,843 ਰੁਪਏ ਹੈ। 

Maruti Suzuki Celerio
ਇੰਜਣ ਅਤੇ ਪਾਵਰ ਦੀ ਗੱਲ ਕੀਤੀ ਜਾਵੇ ਤਾਂ Maruti Suzuki Celerio ’ਚ 998cc ਦਾ 4 ਸਿਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ ਜੋ ਕਿ 6000 rpm ’ਤੇ 50 kW ਦੀ ਪਾਵਰ ਅਤੇ 3500 rpm ’ਤੇ 90 Nm ਦਾ ਟਾਰਕ ਜਨਰੇਟ ਕਰਦਾ ਹੈ। Celerio AMT ਆਪਸ਼ਨ ’ਚ ਵੀ ਆਉਂਦੀ ਹੈ। Maruti Suzuki Celerio ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 4,31,289 ਰੁਪਏ ਹੈ। 

Maruti Suzuki Swift
ਇੰਜਣ ਅਤੇ ਪਾਵਰ ਦੀ ਗੱਲ ਕੀਤੀ ਜਾਵੇ ਤਾਂ Maruti Suzuki Swift ਦੋ ਇੰਜਣ ਆਪਸ਼ਨ ’ਚ ਆਉਂਦੀ ਹੈ। ਇਸ ਦੇ ਡੀਜ਼ਲ ਵੇਰੀਐਂਟ ’ਚ 1248cc ਦਾ 4 ਸਿਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ ਜੋ ਕਿ 4000 rpm ’ਤੇ 55.2 kW ਦੀ ਪਾਵਰ ਅਤੇ 2000 rpm ’ਤੇ 190 Nm ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਇਸ ਦੇ ਪੈਟਰੋਲ ਵੇਰੀਐਂਟ ’ਚ 1197cc ਦਾ 4 ਸਿਲੰਡਰ ਵਾਲਾ ਇੰਜਣ ਦਿੱਤਾ ਗਿਆਹੈ ਜੋ ਕਿ 6000 rpm ’ਤੇ 61 kW ਦੀ ਪਾਵਰ ਅਤੇ 4200 rpm ’ਤੇ 113 Nm ਦਾ ਟਾਰਕ ਜਨਰੇਟ ਕਰਦਾ ਹੈ। Swift 5AMT ਦੇ ਆਪਸ਼ਨ ’ਚ ਵੀ ਆਉਂਦੀ ਹੈ। ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 5,14,000 ਰੁਪਏ ਹੈ। 

Maruti Suzuki Dzire
ਇੰਜਣ ਅਤੇ ਪਾਵਰ ਦੀ ਗੱਲ ਕੀਤੀ ਜਾਵੇ ਤਾਂ Maruti Suzuki Dzire ਦੇ ਪੈਟਰੋਲ ਵੇਰੀਐਂਟ ’ਚ 1197cc ਦਾ 4 ਸਿਲੰਡਰ ਵਾਲਾ BSVI ਇੰਜਣ ਦਿੱਤਾ ਗਿਆ ਹੈ ਜੋ ਕਿ 6000 rpm ’ਤੇ 61 kW ਦੀ ਪਾਵਰ ਅਤੇ 4200 rpm ’ਤੇ 113 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਦੇ ਡੀਜ਼ਲ ਵੇਰੀਐਂਟ ’ਚ 1248cc ਦਾ 4 ਸਿਲੰਡਰ ਵਾਲਾ BSVI ਇੰਜਣ ਦਿੱਤਾ ਗਿਆ ਹੈ ਜੋ 4000 rpm ’ਤੇ 55.2 kW ਦੀ ਪਾਵਰ ਅਤੇ 2000 rpm ’ਤੇ 190 Nm ਦਾ ਟਾਰਕ ਜਨਰੇਟ ਕਰਦਾ ਹੈ। Dzire 5MT/5AMT ਦੇ ਆਪਸ਼ਨ ’ਚ ਆਉਂਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 5,82,613 ਰੁਪਏ ਹੈ।