ਭਾਰਤ ਦੇ ਸਭ ਤੋਂ ਸਸਤੇ 5ਜੀ ਸਮਾਰਟਫੋਨ ’ਤੇ ਮਿਲ ਰਿਹੈ ਭਾਰੀ ਡਿਸਕਾਊਂਟ

04/03/2021 1:07:21 PM

ਗੈਜੇਟ ਡੈਸਕ– ਰੀਅਲਮੀ ਨਾਜ਼ਰੋ 30 ਪ੍ਰੋ ਨੂੰ ਭਾਰਤ ’ਚ ਇਸੇ ਸਾਲ ਫਰਵਰੀ ਮਹੀਨੇ ’ਚ ਲਾਂਚ ਕੀਤਾ ਗਿਆ ਸੀ। ਇਹ ਫਿਲਹਾਲ ਭਾਰਤ ਦਾ ਸਭ ਤੋਂ ਸਸਤਾ 5ਜੀ ਫੋਨ ਹੈ। ਇਸ ਫੋਨ ’ਤੇ 6 ਅਪ੍ਰੈਲ ਤਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਫੋਨ 6 ਜੀ.ਬੀ. ਅਤੇ 8 ਜੀ.ਬੀ. ਰੈਮ ਵਾਲੇ ਦੋ ਮਾਡਲਾਂ ’ਚ ਆਉਂਦਾ ਹੈ ਅਤੇ ਗਾਹਕ ਡਿਸਕਾਊਂਟ ਦਾ ਫਾਇਦਾ ਦੋਵਾਂ ਹੀ ਮਾਡਲਾਂ ’ਤੇ ਚੁੱਕ ਸਕਦੇ ਹਨ। ਆਓ ਜਾਣਦੇ ਹਾਂ ਪੂਰੇ ਆਫਰ ਬਾਰੇ।

ਇਹ ਵੀ ਪੜ੍ਹੋ– BSNL ਗਾਹਕਾਂ ਨੂੰ ਝਟਕਾ, ਬੰਦ ਹੋਏ ਇਹ 4 ਸ਼ਾਨਦਾਰ ਪਲਾਨ

ਰੀਅਲਮੀ ਨਾਜ਼ਰੋ 30 ਪ੍ਰੋ 5ਜੀ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਭਾਰਤ ’ਚ 16,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਰੱਖੀ ਗਈ ਹੈ। ਰੀਅਲਮੀ ਦੀ ਅਧਿਕਾਰਤ ਵੈੱਬਸਾਈਟ ’ਤੇ ਇਨ੍ਹਾਂ ਦੋਵਾਂ ਮਾਡਲਾਂ ’ਤੇ 6 ਅਪ੍ਰੈਲ ਤਕ 1,000 ਰੁਪਏ ਦੀ ਛੂਟ ਦਿੱਤੀ ਜਾ ਰਹੀ ਹੈ। ਹਾਲਾਂਕਿ, ਇਹ ਛੂਟ ਸਿਰਫ ਪ੍ਰੀਪੇਡ ਆਰਡਰਾਂ ’ਤੇ ਹੀ ਮਿਲੇਗੀ। ਅਜਿਹੇ ’ਚ ਗਾਹਕ ਡਿਸਕਾਊਂਟ ਤੋਂ ਬਾਅਦ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 15,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 18,999 ਰੁਪਏ ਦੀ ਕੀਮਤ ’ਚ ਖ਼ਰੀਦ ਸਕਣਗੇ। ਨਾਲ ਹੀ ਇਥੇ ਨੋ-ਕਾਸਟ ਈ.ਐੱਮ.ਆਈ. ਵਰਗੇ ਕਈ ਹੋਰ ਆਫਰ ਵੀ ਵੈੱਬਸਾਈਟਾਂ ’ਤੇ ਲਿਸਟ ਕੀਤੇ ਗਏ ਹਨ। 

PunjabKesari

Realme Narzo 30 Pro 5G
ਡਿਊਲ ਸਿਮ (ਨੈਨੋ) ਸਪੋਰਟ ਵਾਲਾ ਇਹ ਸਮਾਰਟਫੋਨ ਐਂਡਰਾਇਡ 10 ਬੇਸਡ ਰੀਅਲਮੀ ਯੂ.ਆਈ. ’ਤੇ ਚੱਲਦਾ ਹੈ ਅਤੇ ਇਸ ਵਿਚ 120Hz ਰਿਫ੍ਰੈਸ਼ ਰੇਟ ਨਾਲ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸ ਫੋਨ ਦੀ ਇੰਟਰਨਲ ਮੈਮਰੀ 128 ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਪੂਰੀ ਦੁਨੀਆ ’ਚ ਬੰਦ ਹੋਣ ਜਾ ਰਹੀ ਹੈ PUBG Mobile Lite

ਫੋਨ ਦੀ ਬੈਟਰੀ 5,000mAh ਦੀ ਹੈ ਅਤੇ ਇਥੇ 30 ਵਾਟ ਫਾਸਟ ਚਾਰਜਿੰਗ ਸੁਪੋਰਟ ਦਿੱਤੀ ਗਈ ਹੈ। ਇਸ ਵਿਚ 8 ਜੀ.ਬੀ. ਤਕ ਰੈਮ ਦੇ ਨਾਲ ਆਕਟਾ-ਕੋਰ ਮੀਡੀਆਟੈੱਕ ਡਿਮੈਂਸਿਟੀ 800ਯੂ ਪ੍ਰੋਸੈਸਰ ਦਿੱਤਾ ਗਿਆ ਹੈ। ਫਿੰਗਰਪ੍ਰਿੰਟ ਸੈਂਸਰ ਫੋਨ ਦੇ ਸਾਈਡ ’ਤੇ ਦਿੱਤਾ ਗਿਆ ਹੈ। 

PunjabKesari

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ ’ਚ 16 ਮੈਗਾਪਿਕਸਲ ਦਾ ਕੈਮਰਾ ਹੈ। 


Rakesh

Content Editor

Related News